ਆਪ ਬੀਤੀ - Aaap Biti
| Creator | Mohinder Singh Randhawa |
| First Sentence | ਜਿਸ ਵੇਲੇ ਇਨਸਾਨ ਸੋਚਦਾ ਹੈ ਕਿ ਸਾਰੇ ਪਾਸੇ ਕਾਮਯਾਬੀ ਹੀ ਕਾਮਯਾਬੀ ਹੈ ਤੇ ਜ਼ਿੰਦਗੀ ਦੀ ਲਹਿਰ ਬੜੇ ਠਰੰਮੇ ਨਾਲ ਚਲ ਰਹੀ ਹੈ ਤਾਂ ਉਸ ਵੇਲੇ ਅਚਾਨਕ ਹੀ ਕੁਝ ਵਾਕਿਆਤ ਹੋ ਜਾਂਦੇ ਹਨ ਜਿਸ ਨਾਲ ਰੰਗ ਵਿਚ ਭੰਗ ਪੈ ਜਾਂਦਾ ਹੈ । ਮੋਗੇ ਦੇ ਕਸਬੇ ਵਿਚ ਵਿਦਿਆਰਥੀਆਂ ਦਾ ਇਕ ਸਿਨੇਮਾ ਵਾਲੇ ਨਾਲ ਟਿਕਟਾਂ 'ਤੇ ਝਗੜਾ ਹੋ ਗਿਆ ਤੇ ਪੁਲਿਸ ਨੇ ਗੋਲੀ ਚਲਾਈ । ਝਗੜਾ ਵਧ ਗਿਆ ਤੇ ਪੰਜਾਬ ਦੇ ਸਾਰੇ ਕਾਲਜਾਂ ਤੇ ਸਕੂਲਾਂ ਵਿਚ ਐਜੀਟੇਸ਼ਨ ਫੈਲ ਗਈ ਤੇ ਮੇਰੀ ਯੂਨੀਵਰਸਿਟੀ 'ਤੇ ਵੀ ਅਸਰ ਪਿਆ। ਆਖ਼ਰ ਵਿਚ ਯੂਨੀਵਰਸਿਟੀ ਬੰਦ ਕਰਨੀ ਪਈ । ਮੈਂ ਮਹਿਸੂਸ ਕੀਤਾ ਕਿ ਹੁਣ ਕੰਮ ਕਾਜ ਤਾਂ ਕੁਝ ਹੋ ਨਹੀਂ ਸਕਦਾ, ਸੋ ਹਾਲ ਤਾਈਂ ਆਪਣੀ ਜ਼ਿੰਦਗੀ ਵਿਚ ਜੋ ਕੁਝ ਬੀਤਿਆ ਹੈ, ਉਸ ਨੂੰ ਲਿਖਿਆ ਜਾਵੇ। ਆਪ-ਬੀਤੀ ਜਗ-ਬੀਤੀ ਨਾਲੋਂ ਜ਼ਿਆਦਾ ਦਿਲਚਸਪ ਹੁੰਦੀ ਹੈ । ਮੈਂ ਇਹ ਵਿਚਾਰਿਆ ਕਿ ਜੋ ਕੁਝ ਬਚਪਨ ਵਿਚ ਬੀਤਿਆ ਸੀ ਉਸ ਦੇ ਮੁਤਅਲਕ ਮੇਰੀ ਵਡੀ ਭੈਣ ਹਰਬੰਸ ਕੌਰ ਨੂੰ ਜ਼ਿਆਦਾ ਚੰਗਾ ਯਾਦ ਸੀ । ਔਰਤਾਂ ਕਈ ਨਿਕੀਆਂ ਨਿੱਕੀਆਂ ਗਲਾਂ ਯਾਦ ਰਖਦੀਆਂ ਹਨ, ਜਿਨ੍ਹਾਂ ਨੂੰ ਮਰਦ ਭੁੱਲ ਜਾਂਦੇ ਹਨ । ਹਰਬੰਸ ਕੌਰ ਮੈਥੋਂ ਤਿੰਨ ਸਾਲ ਵੱਡੀ ਹੈ । ਬਚਪਨ ਵਿਚ ਮੇਰੇ ਨਾਲੋਂ ਪੜ੍ਹਾਈ ਵਿਚ ਜ਼ਿਆਦਾ ਤੇਜ਼ ਸੀ । ਉਸ ਜ਼ਮਾਨੇ ਵਿਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ, ਇਸ ਕਰ ਕੇ ਪ੍ਰਾਇਮਰੀ ਤੋਂ ਵਧ ਪੜ੍ਹ ਨਾ ਸਕੀ। ਜੇ ਅੱਜ ਕਲ੍ਹ ਦੇ ਜ਼ਮਾਨੇ ਵਿਚ ਪੈਦਾ ਹੁੰਦੀ ਤਾਂ ਵੱਡੀ ਤੋਂ ਵੱਡੀ ਨੌਕਰੀ ਲੈ ਸਕਦੀ ਸੀ । ਉਹ ਇਕ ਸ਼ਾਦੀ ਦੇ ਮੌਕੇ ਤੇ ਮੈਨੂੰ ਮਿਲਣ ਆਈ ਤੇ ਮੈਂ ਉਸ ਨੂੰ ਪਰੇਰਿਆ ਕਿ ਪਹਿਲੇ ਦਸਾਂ ਸਾਲਾਂ ਦਾ ਹਾਲ ਲਿਖੋ। ਇਹ 1973 ਦੀ ਗੱਲ ਹੈ, ਉਸ ਨੇ ਚਾਰ ਮਹੀਨਿਆਂ ਪਿਛੋਂ ਮੈਨੂੰ ਬਚਪਨ ਦੀਆਂ ਯਾਦਾਂ ਲਿਖ ਕੇ ਭੇਜੀਆਂ। ਇਸ ਕਿਤਾਬ ਦੇ ਪਹਿਲੇ ਸਤ ਚੈਪਟਰ ਹਰਬੰਸ ਕੌਰ ਨੇ ਲਿਖੇ ਹਨ । ਇਹਨਾਂ ਨੂੰ ਮੈਂ ਐਡਿਟ ਕੀਤਾ ਤੇ ਤਰਤੀਬ ਦਿੱਤੀ । ਬਾਕੀ ਦਾ ਹਾਲ ਮੈਂ ਆਪ ਲਿਖਿਆ। ਜਦ ਲਿਖਦੇ ਲਿਖਦੇ ਉਂਗਲਾਂ ਥੱਕ ਜਾਂਦੀਆਂ ਤਾਂ ਇਕਬਾਲ ਨੂੰ ਮੈਂ ਲਿਖਾ ਦਿੰਦਾ । ਇਸ ਢੰਗ ਨਾਲ ਜੋ ਮੋਟੇ ਮੋਟੇ ਵਾਕਿਆਤ 1947 ਤਕ ਵਾਪਰੇ, ਲਿਖ ਦਿੱਤੇ । ਇਹ ਸਾਰੇ ਲੇਖ ਮੈਂ ਸਰਦਾਰ ਪ੍ਰੀਤਮ ਸਿੰਘ ਨੂੰ ਦਿੱਤੇ ਤੇ ਉਹਨਾਂ ਆਪਣੇ ਰਸਾਲੇ ‘ਆਰਸੀ’ ਵਿਚ ਨਵੰਬਰ 1976 ਤੋਂ ਅਕਤੂਬਰ 1978 ਤਕ ਸਿਲਸਿਲੇ ਵਾਰ ਛਾਪੇ । ਇਹ ਲੇਖ ਬਹੁਤ ਸਾਰੇ ਪੰਜਾਬੀ ਵਿਦਵਾਨਾਂ ਤੇ ਮਿੱਤਰਾਂ ਨੇ ਪੜ੍ਹੋ ਤੇ ਪਸੰਦ ਕੀਤੇ । 1909 ਤੋਂ 1947 ਤਕ ਇਸ ਦੇਸ ਵਿਚ ਯੁਗ ਬਦਲ ਗਿਆ। ਮੁਲਕ ਆਜ਼ਾਦ ਹੋਇਆ ਤੇ ਮੁਲਕ ਦੀ ਆਜ਼ਾਦੀ ਦੀ ਕੀਮਤ ਪੰਜਾਬ ਦੇਣੀ ਪਈ । ਲੱਖਾਂ ਲੋਕ ਲੁੱਟੇ ਪੁੱਟੇ ਗਏ ਤੇ ਸਭ ਕੁਝ ਗੁਆ ਕੇ ਆਪਣੇ ਦੇਸ਼ ਵਾਪਸ ਆਏ । ਇਸ ਉੱਥਲ ਪੁੱਥਲ ਵਿਚ ਮੈਂ ਜੋ ਕੁਝ ਵੇਖਿਆ ਉਹ ਸਚਾਈ ਨਾਲ ਲਿਖ ਦਿੱਤਾ ਹੈ । ਮੇਰਾ ਕਾਂਗੜਾ ਚਿੱਤਰਕਲਾ ਦੀ ਖੋਜ ਦਾ ਕੰਮ ਜਗਤ ਪ੍ਰਸਿੱਧ ਹੈ, ਅਤੇ ਮੇਰੀਆਂ ਕਾਂਗੜਾ ਕਲਾ ਦੀਆਂ ਪੁਸਤਕਾਂ ਦੁਨੀਆਂ ਦੀਆਂ ਉਘੀਆਂ ਯੂਨੀਵਰਸਿਟੀਆਂ ਅਤੇ ਲਾਏਬਰੇਰੀਆਂ ਵਿੱਚ ਮੌਜੂਦ ਹਨ। ਮੇਰੀ ਕਾਂਗੜਾ ਕਲਾ ਦੀ ਖੋਜ ਦਾ ਪਿਛੋਕੜ ਇਹ ਹੈ । 10 |
| Published | 2002 |
| Language | Punjabi |
| Pages | 404 |
| Copies | 1 |
| Tags | Biography Mohinder Singh Randhawa |
| Collection | Community Texts |
| Read | 0 times |