ਗੁਰੂ ਰਵਿਦਾਸ ਚਮਤਕਾਰ - Guru Ravidas Chamatkar
| Creator | ਚਰਨ ਸਿੰਘ ਸਫ਼ਰੀ - Charan Singh Safri |
| First Sentence | ਦੇ ਆ ਤੇ ਉਹ ਇਕ ਅਤੇ ਅਦਾ ** ( ਹ ) ********* *** ਮੁੱਖ ਬੰਦ ਪਿੰਡ ਬੋਦਲ (ਗਰਨਾ ਸਾਹਿਬ) ਜ਼ਿਲਾ ਹੁਸ਼ਿਆਰਪੁਰ,ਪੰਜਾਬ ਇਕ ਸਾਧਾਰਨ ਅਤੇ ਧਾਰਮਿਕ ਪਰਿਵਾਰ 'ਚ ਪਿਤਾ ਸ. ਲਾਭ ਸਿੰਘ ਦੇ ਘਰ ਪੈਦਾ ਹੋਇਆ ਪੰਜਾਬੀ ਦਾ ਮਸ਼ਹੂਰ ਸ਼ਾਇਰ ਸ. ਚਰਨ ਸਿੰਘ ‘ਸਫਰੀ' ਸਾਹਿਤਕ ਖੇਤਰ ਵਿਚ ਕਿਸੇ ਜਾਣ- ਪਛਾਣ ਦਾ ਮੁਥਾਜ ਨਹੀਂ ਹੈ। ਪਰ ਫਿਰ ਵੀ ਉਸ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰਖਦਿਆਂ ਉਸ ਵਾਰੇ ਕੁਝ ਸ਼ਬਦ ਲਿਖਦਿਆਂ ਮੈਂ ਅਤਿਅੰਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ । ਮੇਰੀ ਜਾਣਕਾਰੀ ਅਨੁਸਾਰ ਸਫ਼ਰੀ ਸਾਧਾਰਨ ਵਿੱਦਿਆ ਪ੍ਰਾਪਤ ਕਰਨ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨੌਕਰੀ ਜਾ ਲੱਗਿਆ । ਇਥੇ ਸਫ਼ਰੀ ਨੂੰ ਪ੍ਰਸਿੱਧ ਸਟੇਜੀ ਕਵੀ ਗਿਆਨੀ ਬਲਦੇਵ ਚੰਦਰ ਬੇਕਲ (ਅੰਮ੍ਰਿਤਸਰੀ) ਦੀ ਸਰਪ੍ਰਸਤੀ ਹਾਸਿਲ ਹੋਈ । ਉਰਦੂ ਦਾ ਇਕ ਸ਼ੇਅਰ ਇਥੇ ਬਹੁਤ ਢੁੱਕਵਾਂ ਹੈ :- ਆਤਾ ਹੈ ਤੂਫਾਂ ਤੋਂ ਆਨੇ ਦੋ :- ਕਸ਼ਤੀ ਕਾ ਖੁਦਾ ਖੁਦ ਹਾਫਜ਼ ਹੈ । ਕੁਛ ਮੁਸ਼ਕਿਲ ਨਹੀਂ ਇਨ ਮੌਜੇ ਮੈਂ, ਬਹਿਤਾ ਹੂਆ ਸਾਹਿਲ ਆ ਜਾਏ । ਕਵਿਤਾ ਲਿਖਣ ਦਾ ਸ਼ੌਕ ਤਾਂ ਸਫਰੀ ਨੂੰ ਸਕੂਲ ਤੋਂ ਹੀ ਸੀ ਪਰ ਜਨਾਬ ਬੇਕਲ ਦੀ ਸੰਯੋਗ ਵਸ਼ ਸਰਪ੍ਰਸਤੀ ਨੇ ਇਸ ਨੂੰ ਨਿਖਾਰ ਦਿੱਤਾ । ਬਸ, ਸਫ਼ਰੀ ਕਵਿਤਾ ਦੇ ਸਫ਼ਰ ' ਤੇ ਅਜਿਹਾ ਪਿਆ ਕਿ ਮੁੜ ਪਿਛਾਂਹ ਨਹੀਂ ਤੱਕਿਆ । ਮਸਤ **( 1 ) *********** ***** ਅੰਦਾਜ, ਫੱਕਰ ਤਬੀਅਤ, ਸਾਧਾਰਨ ਲਿਵਾਸ ਅਤੇ ਰਸਨਾ ਵਿਚ ਸਪੱਸ਼ਟਤਾ ਸਫਰੀ ਦੀ ਸਖਸੀਅਤ ਦੇ ਗੁਣ ਹਨ । ਸਟੇਜ ਤੇ ਕਵਿਤਾ ਕਹਿਣ ਦਾ ਨਿਵੇਕਲਾ ਅੰਦਾਜ ਸਰੋਤਿਆਂ ਨੂੰ ਕੀਲ ਕੇ ਰੱਖ ਦਿੰਦਾ ਹੈ। ਧਾਰਮਿਕ ਗੀਤ ਲਿਖਣ ਦੀ ਮੁਹਾਰਤ ਹਾਸਿਲ ਹੈ ਇਸ ਨਾਮਵਰ ਕਵੀ ਨੂੰ । ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ, ਗੁਰੂ ਸਾਹਿਬਾਂ ਪ੍ਰਤੀ ਖੋਜ਼ ਭਰਪੂਰ ਲਿਖਤਾਂ ਵਿਚ ਜੁਟੇ ਰਹਿਣਾ ਹੀ ਸਫਰੀ ਦੀ ਸ਼ਾਇਰੀ ਦਾ ਕਰਮ, ਧਰਮ ਅਤੇ ਗਿਆਨ ਹੈ । ਚਰਨ ਸਿੰਘ ਸਫਰੀ ਦੇ ਧਾਰਮਿਕ ਗੀਤ ਨਰਿੰਦਰ ਬੀਬਾ, ਪ੍ਰੋ. ਸਰੂਪ ਸਿੰਘ, ਸਰਵਜੀਤ, ਆਸਾ ਸਿੰਘ 'ਮਸਤਾਨਾ', ਸਾਹਿਬ ਸਿੰਘ ਲਾਜ ‘ਸੱਚਦੇਵਾ’, ਕਲਿਆਣਪੁਰੀ ਕੈਨੇਡਾ ਅਤੇ ਪੰਜਾਬੀ ਦੇ ਹੋਰ ਉੱਘੇ ਗਾਇਕਾਂ ਨੇ ਗਾਏ ਹਨ ਜਿਨ੍ਹਾਂ ਨੂੰ ਸਮਾਜ ਵਿਚ ਬਹੁਤ ਲੋਕ ਪ੍ਰਿਅਤਾ ਹਾਸਿਲ ਹੋਈ ਹੈ। ਹੁਣ ਤੱਕ ਸਿੱਖ ਇਤਿਹਾਸ ਅਤੇ ਦਸਾਂ ਪਾਤਸ਼ਾਹੀਆਂ ਦੇ ਜੀਵਨ ਵਾਰੇ ਕਈ ਪੁਸਤਕਾਂ ਸਫਰੀ ਵਲੋਂ ਸੰਗਤਾਂ ਦੀ ਭੇਟ ਕੀਤੀਆਂ ਜਾ ਚੁੱਕੀਆਂ ਹਨ । ਸ. ਚਰਨ ਸਿੰਘ ‘ਸਫ਼ਰੀ' ਨੂੰ ਉਨ੍ਹਾਂ ਦੀਆਂ ਸਾਹਿਤੱਕ ਸੇਵਾਵਾਂ ਨੂੰ ਮੁਖ ਰੱਖਦਿਆਂ ਮਾਨਯੋਗ ਐਮ.ਐਮ. ਚੌਧਰੀ ਗਵਰਨਰ ਪੰਜਾਬ (ਸਵ: ਮਾਸਟਰ ਗੁਰਬੰਤਾ ਸਿੰਘ ਰਾਂਹੀ) ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਸ੍ਰੀ ਗੁਰੂ ਰਵਿਦਾਸ ਮੰਦਿਰ ਬੂਟਾਂ ਮੰਡੀ ਜਲੰਧਰ,ਸ੍ਰੀ ਗੁਰੂ ਰਵਿਦਾਸ ਟਰੱਸਟ ਲਿੰਕ ਰੋਡ ਜਲੰਧਰ, ਪੰਜਾਬੀ ਸਾਹਿਤ ਕਲਾ ਮੰਚ ਭੋਗਪੁਰ ਸੀਰੋਵਾਲ, ਪੰਜਾਬੀ ਸਾਹਿਤ ਕਲਾ ਮੰਚ ਫਗਵਾੜਾ, ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਫਗਵਾੜਾ, ਖਾਲਸਾ ਔਨਟੋਰੀਓ ਦਰਬਾਰ ਕੈਨੇਡਾ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ *** |
| Published | 1997 |
| Language | Punjabi |
| Pages | 170 |
| Copies | 1 |
| Tags | Guru Ravidas Bhagat Ravidas |
| Collection | Community Texts |
| Read | 0 times |