ਰੰਗਲੇ ਸੱਜਣ - Rangle Sajjan

Creator Bhai Sahib Randheer Singh
First Sentence ਪੁਸਤਕ ਸਬੰਧੀ ਸੂਚਨਾ ਕਦੇ ਕਦੇ ਗਲ ਬਾਤ ਕਰਦਿਆਂ ਭਗਤਾਂ ਦੇ ਪੁਰਾਤਨ ਚਮਤਕਾਰੀ ਪ੍ਰਸੰਗਾਂ ਬਾਰੇ ਲੋਕ ਇਹ ਸਵਾਲ ਕਰਿਆ ਕਰਦੇ ਹਨ ਕਿ ਅਜ ਕਲ ਉਸ ਤਰਾਂ ਦੇ ਅਲੌਕਿਕ ਚਮਤਕਾਰ ਵਰਤਦੇ ਨਜ਼ਰ ਨਹੀਂ ਆਉਂਦੇ, ਜਿਸ ਕਰਕੇ ਲੋਕ ਪੁਰਾਣੇ ਪ੍ਰਸੰਗਾਂ ਨੂੰ ਝੂਠੇ ਸਮਝਣ ਲਗ ਪੈਂਦੇ ਹਨ ਯਾ ਉਨ੍ਹਾਂ ਬਾਰੇ ਸ਼ਕ ਵਿਚ ਪੈ ਜਾਂਦੇ ਹਨ । ਸਾਇੰਟਿਫਿਕ ਖੋਜੀ ਕਹਾਉਣ ਵਾਲੇ ਤਾਂ ਆਤਮਕ ਅਲੌਕਿਕ ਚਮਤਕਾਰਾਂ (ਜਿਨ੍ਹਾਂ ਨੂੰ ਕਰਾਮਾਤਾਂ ਵੀ ਕਿਹਾ ਜਾਂਦਾ ਹੈ) ਨੂੰ ਨਾਮੁਮਕਿਨ ਦਸ ਕੇ ਗਲਤ ਕਹਿ ਦਿੰਦੇ ਹਨ । ਉਨ੍ਹਾਂ ਦੇ ਖਿਆਲ ਵਿਚ ਓਹੋ ਗੱਲ ਸਚੀ ਹੋ ਸਕਦੀ ਹੈ ਤੇ ਸਾਇੰਟਿਫਿਕ ਖੋਜ ਦੀ ਕਸੌਟੀ ਪਰ ਚੜ੍ਹ ਸਕਦੀ ਹੈ, ਜੋ ਮਨ, ਬੁਧੀ ਤੇ ਇਨ੍ਹਾਂ ਅਖਰਾਂ ਗੋਚਰੇ ਹੋ ਸਕੇ; ਏਦੂੰ ਬਿਨਾਂ ਮਨ ਬੁਧੀ ਤੇ ਸਰਿਸ਼ਟੀ ਤੋਂ ਅਗੋਚਰ ਜੋ ਕੁਝ ਭੀ ਹੈ, ਉਹ ਇਨ੍ਹਾਂ ਖੋਜੀਆਂ ਦੀ ਪਰਖ ਵਿਚ ਸਭ ਗਲਤ ਹੈ । ਉਪਰ ਦਸੇ ਇਨ੍ਹਾਂ ਸ਼ੰਕਿਆਂ ਦਾ ਜਵਾਬ ਏਹ ਪੁਸਤਕ ‘ਰੰਗਲੇ ਸੱਜਣ’ ਹੈ, ਜਿਸ ਵਿਚ ਪਿਛਲੇ ਪੰਜਾਹ ਬਰਸ ਅੰਦਰ ਹੋ ਬੀਤੇ ੨੩ ਸਜਣਾਂ ਦੇ ਜੀਵਨ ਵਿਚ ਵਰਤੀਆਂ ਅਚਰਜ ਆਤਮਿਕ ਘਟਨਾਵਾਂ ਦਾ ਵਰਨਣ ਹੈ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਪਿਛਲੇ ਭਗਤਾਂ ਵਾਂਗ ਅਜ ਵੀ ਆਤਮਿਕ ਗੁਪਤ ਖੇਡ ਵਰਤਦੀ ਹੈ । ਇਸ ਪੁਸਤਕ ਵਿਚ ਜਿਨ੍ਹਾਂ ਦੇ ਜੀਵਨ ਦਿਤੇ ਹਨ, ਉਨ੍ਹਾਂ ਦੀ ਜ਼ਿੰਦਗੀ ਦਾ ਉਹੋ ਹਿੱਸਾ ਦਰਜ ਹੈ, ਜਿਸ ਦਾ ਸਬੰਧ ਪ੍ਰਮਾਰਥ ਨਾਲ ਹੈ । ਜੀਵਨ ਵਿਚ ਕਈ ਉਤਾਰ ਚੜਾਓ ਆਉਂਦੇ ਹਨ । ਸਦਾ ਇਕ ਰਸ ਆਤਮ ਜੀਵਨ ਤਾਂ ਕਿਸੇ ਵਿਰਲੇ ਸਜਣ ਦਾ ਹੀ ਨਿਭਦਾ ਹੈ । ਅਜ ਕੋਈ ਵਡਭਾਗਾ ਪਿਛਲੇ ਜਨਮਾਂ ਦੀ ਪੂਰਬਲੀ ਭਗਤਿ ਕਮਾਈ ਦੇ ਸਦਕੇ ਤੇ ਗੁਰੂ ਕਰਤਾਰ ਦੀ ਮਿਹਰ ਦਾ ਸਦਕਾ ਹੀ ਐਸਾ ਨਿਰਮਲ ਜੀਵਨ ਬਿਤੀਤ ਕਰ ਸਕਦਾ ਹੈ । ਨਹੀਂ ਤਾਂ ਸੰਸਾਰ ਦੇ ਗੇੜ ਵਿਚ ਥਾਂ ਥਾਂ ਥਿੜਕਣ ਦਾ ਖਤਰਾ ਬਣਿਆ ਰਹਿੰਦਾ ਹੈ । ਇਸੇ ਲਈ ਕਬੀਰ ਜੀ ਦਾ ਸਲੋਕ ਹੈ : “ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥ ਨ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥” ਪ੍ਰਮਾਰਥੀ ਰੰਗਾਂ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਇਨ੍ਹਾਂ ਨੂੰ ਜਰਨਾ ਤੇ ਬਰਕਰਾਰ ਰਖਣਾ ਕੋਈ ਸੌਖੀ ਗੱਲ ਨਹੀਂ, ਭਾ: ਸਰਵਣ ਸਿੰਘ ਜੀ ਫਲੇਵਾਲ ਦੇ ਜੀਵਨ ਤੋਂ ਇਹ ਗੱਲ ਸਾਫ ਸਿਧ ਹੋ ਜਾਂਦੀ ਹੈ ਕਿ ਉਚ ਅਵਸਥਾ ਨੂੰ ਪਹੁੰਚ ਕੇ ਵੀ ਗਿਰਾਵਟ ਹੋ ਸਕਦੀ ਹੈ । ਇਸ ਲਈ ਕੋਈ ਦਮ ਨਹੀਂ ਮਾਰ੬ ਰੰਗਲੇ ਸੱਜਣ ਸਕਦਾ ਕਿ ਉਸ ਦਾ ਜੀਵਨ ਭੁਲਣ ਤੋਂ ਰਹਿਤ ਹੋ ਕੇ ਇਕ ਰਸ ਨਿਭ ਸਕੇਗਾ । ਇਸ ਲਈ ਅਰਦਾਸੇ ਵਿਚ ਆਉਂਦਾ ਹੈ : “ਜਿਨ੍ਹਾਂ ਅਜਰ ਨੂੰ ਜਰਿਆ, ਦੇਖ ਕੇ ਅਣਡਿਠ ਕੀਤਾ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ।’’ ਅਜਰ ਨੂੰ ਜਰਨਾ ਤੇ ਅਣਡਿਠ ਕਰਨਾ ਕਿਸੇ ਕਮਾਈ ਵਾਲੇ ਗੰਭੀਰ ਸੱਜਣ ਦਾ ਕੰਮ ਹੈ । ਨਹੀਂ ਤੇ ਲੋਕੀ ਥੋੜੀ ਜਿਹੀ ਦੁਨਿਆਵੀ ਤਾਕਤ ਹਾਸਲ ਕਰਕੇ ਹੀ ਹੰਕਾਰ ਵਿਚ ਆ ਜਾਂਦੇ ਹਨ । ਆਤਮ ਸ਼ਕਤੀ ਪਾ ਕੇ ਤਾਂ ਜਰਨੀ ਬੜੀ ਕਠਨ ਗੱਲ ਹੈ । ਇਸੇ ਲਈ ਗੁਰੂ ਘਰ ਵਿਚ ਕਰਾਮਾਤੀ ਚੇਟਕਾਂ ਵਿਚ ਪੈਣ ਨੂੰ ਮੋਹ ਕਰਕੇ ਦਸਿਆ ਹੈ । ਇਸ ਪੁਸਤਕ ਦਾ ਮਨੋਰਥ ਏਹੋ ਹੈ ਕਿ ਨਾਮ ਗੁਰਬਾਣੀ ਦੇ ਜਾਪ ਸਿਮਰਨ ਤੋਂ ਕਿਸ ਤਰ੍ਹਾਂ ਆਤਮ ਕਲਾ ਵਰਤਦੀ ਹੈ ਤੇ ਜਗਿਆਸੂ ਕਿਵੇਂ ਨਾਮ ਵਿਚ ਰਤ ਕੇ ਰੰਗੁਲਾ ਬਣ ਜਾਂਦਾ ਹੈ । ਇਸੇ ਕਰਕੇ ਪੁਸਤਕ ਦਾ ਨਾਮ ‘ਰੰਗਲੇ ਸਜਣ’ ਰਖਿਆ ਹੈ । ਜੋ ੧੯੫੨-੫੪ ਵਿਚ ਕੁਮਾਰ ਹੱਟੀ ਬੈਠ ਕੇ ਲਿਖੀ । ਭਾਈ ਸਾਹਿਬ ਰਣਧੀਰ ਸਿੰਘ ਜੀ ੧੯੦੧ ਤੋਂ ਸਿੱਖੀ ਮੰਡਲ ਵਿਚ ਗੁਰਬਾਣੀ ਦੇ ਕੀਰਤਨ ਦਾ ਅਨੰਦ ਮਾਣਦੇ ਚਲੇ ਆ ਰਹੇ ਹਨ । ਆਪ ਦੇ ਕੀਰਤਨ ਦੀ ਖਿਚ ਦੇ ਸਦਕੇ ਹੀ ਅਨੇਕਾਂ ਸਜਣ ਆਪ ਦੇ ਪ੍ਰੇਮੀ ਬਣੇ । ਜਿਨ੍ਹਾਂ ਵਿਚੋਂ ਸੰਸਾਰ ਯਾਤਰਾ ਸਫਲ ਕਰ ਚੁਕੇ ੨੩ ਸਜਣਾਂ ਦੇ ਪ੍ਰਸੰਗ ਇਸ ਪੁਸਤਕ ਵਿਚ ਦਰਜ ਹਨ ਤੇ ਕਈਆਂ ਦੇ ਜੀਵਨ ਅਜੇ ਲਿਖਣੇ ਬਾਕੀ ਹਨ ਜੋ ਅਗਲੀ ਐਡੀਸ਼ਨ ਵਿਚ ਛਪਣਗੇ । ਸੰਸਾਰ ਤੋਂ ਵਿਦਾ ਹੋ ਚੁਕੇ ਸਜਣਾਂ ਦੇ ਆਤਮ ਕੌਤਕ ਲਿਖਣੇ ਹੀ ਯੋਗ ਸਮਝੇ ਗਏ ਹਨ ਕਿਉਂਕਿ ਉਨ੍ਹਾਂ ਦੀ ਜਗਤ ਯਾਤਰਾ ਪੂਰੀ ਹੋ ਚੁਕੀ ਹੈ । ਜੀਉਂਦੇ ਪੁਰਾਣੀ ਦਾ ਪਤਾ ਨਹੀਂ ਹੁੰਦਾ ਕਿ ਕਲ ਨੂੰ ਕੀ ਹੋ ਜਾਵੇ । ਪੁਸਤਕ ਵਿਚ ਬੜੀਆਂ ਅਚਰਜ ਗੱਲਾਂ ਦਰਜ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕਾਂ ਦੇ ਮਨ ਪਰ ਅਚਰਜਤਾ ਦਾ ਭਾਵ ਪਵੇਗਾ ਤੇ ਉਨ੍ਹਾਂ ਨੂੰ ਪ੍ਰਮਾਰਥੀ ਰੰਗਾਂ ਵਲ ਲਗਣ ਦੀ ਪ੍ਰੇਰਨਾ ਹੋਵੇਗੀ । ਇਹ ਪੁਸਤਕ ਇਸ ਮਾਦਾ ਪ੍ਰਸਤੀ ਤੇ ਨਾਸਤਕਤਾ ਦੇ ਜ਼ਮਾਨੇ ਵਿਚ ਇਕ ਨਿਰਾਲੀ ਚੀਜ਼ ਹੈ । ਜੋ ਰੂਹਾਨੀ ਜ਼ਿੰਦਗੀ ਦੇ ਮਾਰਗ ਦੇ ਖੋਜੀਆਂ ਲਈ ਚਾਨਣ ਮੁਨਾਰੇ ਦਾ ਕੰਮ ਦੇਵੇਗੀ । ਆਸ ਹੈ ਕਿ ਜੋ ਪੜੇਗਾ ਉਹ ਨਿਹਾਲ ਹੋਵੇਗਾ । ੧੪ ਜਨਵਰੀ ੧੯੫੬ ਮਾਘ ਦੀ ਸੰਕ੍ਰਾਂਤ ਸੰਮਤ ੨੦੧੨ ਨਾਹਰ ਸਿੰਘ ਗਿਆਨੀ ਗੁਜਰਵਾਲ
Published 1977
Language Punjabi
Pages 222
Copies 1
Tags Sikh Stories
Collection Community Texts
Read 0 times

Customer Reviews

There is no reviews yet