ਸਿੱਖੀ ਦੀਆਂ ਵਾਟਾਂ - Sikhi Dian Vatan

Creator ਚਰਨ ਸਿੰਘ ਸਫ਼ਰੀ - Charan Singh Safri
First Sentence ਮੇਰੇ ਵੱਲੋਂ “ਸਿੱਖੀ ਦੀਆਂ ਵਾਟਾਂ” ਮੇਰਾ ਨਿਰੋਲ ਧਾਰਮਿਕ ਕਵਿਤਾਵਾਂ ਦਾ ਸੰਗ੍ਰਹਿ ਮੇਰੀ ਪੰਜਵੀਂ ਰਚਨਾ ਹੈ। ਇਸ ਪੁਸਤਕ ਵਿਚ ਮੈਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਦੇ ਸੁਨਹਿਰੀ ਜੀਵਨ ਦੀਆਂ ਵਿਸ਼ੇਸ਼ ਝਲਕੀਆਂ ਤੇ ਸਿੱਖ ਸ਼ਹੀਦਾਂ ਦੇ ਸੁੰਦਰ ਕਾਰਨਾਮੇ ਆਪਣੀ ਕਵਿਤਾ ਵਿਚ ਲਿਖਣ ਦਾ ਜਤਨ ਕੀਤਾ ਹੈ। ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਹਰ ਕਵਿਤਾ ਨੂੰ ਸਵਾਰਨ ਤੇ ਨਿਖਾਰਨ ਦਾ ਪੂਰਾ-ਪੂਰਾ ਜਤਨ ਕੀਤਾ ਹੈ ਪਰੰਤੂ ਫੇਰ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਕਿਤੇ- ਕਿਤੇ ਮਾਪ ਤੋਲ ਜਾਂ ਖਿਆਲਾਂ ਦੀ ਗੋਂਦ ਦੀਆਂ ਕੁਝ ਗ਼ਲਤੀਆਂ ਰਹਿ ਗਈਆਂ ਹੋਣਗੀਆਂ। ਪਾਠਕ ਮੈਨੂੰ ਖ਼ਿਮਾਂ ਕਰਨਗੇ। ਭਾਰਤ ਦੇ ਹਰ ਪ੍ਰਾਂਤ ਵਿਚ ਜਿੱਥੇ-ਜਿੱਥੇ ਵੀ ਪੰਜਾਬੀ ਬੋਲਣ ਵਾਲੀਆਂ ਗੁਰੂ ਦੀਆਂ ਸੰਗਤਾਂ ਨਿਵਾਸ ਰੱਖਦੀਆਂ ਹਨ ਉਨ੍ਹਾਂ ਵੱਲੋਂ ਮੈਨੂੰ ਧਾਰਮਿਕ ਸਮਾਗਮਾਂ ਉੱਤੇ ਬਾਕੀ ਕਵੀਆਂ ਦੇ ਨਾਲ-ਨਾਲ ਸੱਦੇ ਆਉਂਦੇ ਰਹਿੰਦੇ ਹਨ। ਕਵੀ ਦਰਬਾਰ ਦੀ ਸਮਾਪਤੀ ਉਪਰੰਤ ਬਹੁਤ ਸਾਰੇ ਗੁਰਮੁਖ ਕਿਤਾਬ ਦੀ ਮੰਗ ਕਰਦੇ ਹਨ ਪਰੰਤੂ ਕਿਤਾਬ ਨਾ ਛਪਣ ਕਰਕੇ ਕਿਤਾਬ ਦੇ ਚਾਹਵਾਨਾਂ ਨੂੰ ਵੀ ਮਾਯੂਸੀ ਹੁੰਦੀ ਸੀ ਤੇ ਮੈਨੂੰ ਵੀ। ਹੁਣ ਉਹ ਗੱਲ ਨਹੀਂ ਰਹੀ। ਸਤਿਗੁਰੂ ਨਾਨਕ ਦੇਵ ਜੀ ਦੇ ਅਨਨ ਪੁਜਾਰੀ ਮਹਾਨ ਆਤਮਾ ਪਰਮ ਸੰਤ ਬਾਬਾ ਨਰਿੰਦਰ ਸਿੰਘ ਜੀ ਸੱਚ ਖੰਡ ਵਾਸੀ ਦੇ ਨਿਸ਼ਕਾਮ ਸੇਵਕ ਚੌਧਰੀ ਕਰਤਾਰ ਚੰਦ ਐੱਸ. ਈ. ਥੀਨ ਡੈਮ ਅਤੇ ਪੂਰਨ ਗੁਰਸਿੱਖ ਸ. ਅਮਰਜੀਤ ਸਿੰਘ ਬਾਜਵਾ ਤੇ ਮਦਨ ਲਾਲ ਖੋਸਲਾ ਦੇ ਵਿਸ਼ੇਸ ਉਦਾਰ ਚਿੱਤ ਤੇ ਹੌਸਲਾ ਅਫਜ਼ਾਈ ਸਦਕਾ ਇਹ ਪੁਸਤਕ ਛਪ ਕੇ ਤਿਆਰ ਹੋਈ ਏ। ਬਾਬਾ ਜੀ ਦੇ ਪਰਿਵਾਰ ਅਤੇ ਸ਼ਰਧਾਲੂਆਂ ਦੀ ਵੀ ਕਾਫ਼ੀ ਚਿਰ ਤੋਂ ਇਹ ਖ਼ਾਹਿਸ਼ ਸੀ ਕਿ ਸਫ਼ਰੀ ਦੀਆਂ ਸਾਰੀਆਂ ਧਾਰਮਿਕ ਕਵਿਤਾਵਾਂ ਇਕ ਪੁਸਤਕ ਦੇ ਰੂਪ ਵਿਚ ਛਪ ਜਾਣੀਆਂ ਚਾਹੀਦੀਆਂ ਹਨ। ਸੋ ਗੁਰੂ ਮਹਾਰਾਜ ਅਤੇ ਗੁਰੂ ਦੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਹੈ ਕਿ ਇਹ ਪੁਸਤਕ ਛਪ ਕੇ ਤਿਆਰ ਹੋਈ। ਪਿਛਲੇ ਇਕ ਦੋ ਵਰ੍ਹੇ ਪਹਿਲਾਂ ਮੈਨੂੰ ਵਿਦੇਸ਼ ਜਾਣ ਦਾ ਸੁਭਾਗ ਪ੍ਰਾਪਤ ਹੋਇਆ।ਕੈਨੇਡਾ ਵਿਚ ਸ੍ਰੀ ਗੁਰੂ ਸਿੰਘ ਸਭਾ ਟੋਰਾਂਟੋ, ਔਨਟੇਰੀਉ ਖ਼ਾਲਸਾ ਦਰਬਾਰ, ਡੈਕਸੀ ਅਤੇ ਵੈਨਕੂਵਰ ਦੀਆਂ ਗੁਰੂ ਸੰਗਤਾਂ ਨੇ ਮੇਰੀਆਂ ਕਵਿਤਾਵਾਂ ਉਚੇਚੇ ਤੌਰ 'ਤੇ ਸੁਣੀਆਂ ਤੇ ਹੌਸਲਾ-ਅਫਜ਼ਾਈ ਵੀ ਕੀਤੀ ਤੇ ਵਿਦੇਸ਼ ਦੀਆਂ ਸਿੰਘ ਸਭਾਵਾਂ ਨੇ ਮਾਣ-ਪੱਤਰ ਦੇ ਕੇ ਸਨਮਾਨਿਆ ਜਿਨ੍ਹਾਂ ਵਿਚ ਸ. ਰਣਯੋਧ ਸਿੰਘ ਪ੍ਰਧਾਨ ਔਨਟੇਰੀਓ ਖ਼ਾਲਸਾ ਦਰਬਾਰ ਕੈਨੇਡਾ (ਡੈਕਸੀ), ਸ. ਏ. ਐੱਸ. ਬਰਾੜ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਟੋਰਾਂਟੋ, ਸ. ਕਿਹਰ ਸਿੰਘ ਜਨਰਲ ਸਕੱਤਰ, ਸ. ਜੇ. ਐੱਸ. ਗਰੇਵਾਲ, ਸ. ਮਹਿੰਦਰ ਸਿੰਘ ਧਾਲੀਵਾਲ, ਸ. ਨਛੱਤਰ ਸਿੰਘ, ਸ. ਪ੍ਰੀਤਮ ਸਿੰਘ ਚੌਹਾਨ, ਸ. ਜਰਨੈਲ ਸਿੰਘ ਕਾਮਰੇਡ, ਸ. ਹਰਭਜਨ ਸਿੰਘ ਮੁਛਿਆਣਾ, ਬੀਬੀ ਕੁਲਦੀਪ ਕੌਰ ਅਤੇ ਮਸ਼ਹੂਰ ਗਾਇਕ ਦਲਜੀਤ ਕਲਿਆਣਪੁਰੀ ਆਦਿਕ ਸ਼ਾਮਲ ਹਨ। ਟੋਰਾਂਟੋ ਤਿੰਨ ਮਹੀਨੇ ਦਾ ਸਮਾਂ ਕੱਟ ਕੇ ਮੈਨੂੰ ਸ. ਮਹਿੰਦਰ ਸਿੰਘ ਧਾਲੀਵਾਲ ਤੇ ਕੇਵਲ ਸਿੰਘ ਗਿੱਲ ਨੇ ਵੈਨਕੂਵਰ ਵਿਚ ਰਹਿਣ ਵਾਲੀਆ ਸੰਗਤਾਂ ਦੇ ਦਰਸ਼ਨਾਂ ਲਈ ਭੇਜਿਆ। ਮੈਂ ਉਸ ਮਹਾਨ ਗੁਰਦੁਆਰੇ ਦੇ ਵੀ ਦਰਸ਼ਨ ਕੀਤੇ ਜਿੱਥੇ ਕਨੇਡੀਅਨ ਸਰਕਾਰ ਨੇ ਗਦਰੀ ਬਾਬਿਆਂ ਦਾ ਜਹਾਜ਼ ਇੱਕੀ ਦਿਨ ਰੋਕੀ ਰੱਖਿਆ। ਹਰ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਮੈਨੂੰ ਮਾਣ-ਪੱਤਰ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਬਹੁਤ ਸਾਰੇ ਗੁਰਸਿੱਖਾਂ ਦੇ ਘਰੀਂ ਅਖੰਡ ਪਾਠਾਂ ਦੇ ਸਮੇਂ ਮੈਨੂੰ ਧਾਰਮਿਕ ਕਵਿਤਾਵਾਂ ਸੁਣਾਉਣ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਮੈਨੂੰ ਕਾਫ਼ੀ ਮਾਣ ਬਖ਼ਸ਼ਿਆ। ਸ. ਚੰਚਲ ਸਿੰਘ ਜੀ, ਸ. ਸ਼ਿਵਰਾਜ ਸਿੰਘ ਫਰਾਲਾ ਦੇ ਕੁੜਮ ਨੇ ਤਾਂ ਸੇਵਾ ਤੇ ਹੌਸਲਾ-ਅਫਜ਼ਾਈ ਵੱਲੋਂ ਕਮਾਲ ਹੀ ਕਰ ਛੱਡੀ। ਸ੍ਰੀ ਕੁਲਦੀਪ ਪ੍ਰਦੇਸੀ ਤੇ ਸ੍ਰੀ ਸੁਰਜੀਤ ਸਿੰਘ ਪੱਢਾ ਨੇ ਵੀ ਮੇਰੀ ਸੇਵਾ ਅਤੇ ਹੌਸਲਾ-ਅਫਜ਼ਾਈ ਵਿਚ ਕੋਈ ਕਸਰ ਨਾ ਛੱਡੀ। ਯੂ. ਕੇ. ਦੀਆਂ ਗੁਰਸਿੱਖ ਸੰਗਤਾਂ ਨੇ ਵੀ ਮੇਰੀ ਹਰ ਧਾਰਮਿਕ ਕਵਿਤਾ ਨੂੰ ਬੜੇ ਪਿਆਰ ਨਾਲ ਸੁਣਿਆ ਤੇ ਮੈਨੂੰ ਸਨਮਾਨਿਆ। ਸ੍ਰੀ ਗੁਰੂ ਸਿੰਘ ਸਭਾ ਹੋਵੇਲੁਕਰੋਡ ਸਾਊਥਹਾਲ ਦੇ ਪ੍ਰਧਾਨ ਗਿਆਨੀ ਅਮੋਲਕ ਸਿੰਘ, ਸ. ਦਰਬਾਰਾ ਸਿੰਘ ਦਿਉਲ ਤੇ ਸ. ਹਰੀ ਸਿੰਘ ਬਿਲਗਾ ਰਜਿੰਦਰ ਸਿੰਘ, ਪੀ. ਟੀ. ਬੀ. ਐੱਸ. ਰੰਧਾਵਾ ਜੀ ਨੇ ਵੀ ਮੇਰੀ ਬੜੀ ਹੌਸਲਾ-ਅਫ਼ਜ਼ਾਈ ਕੀਤੀ। ਸਾਊਥ ਹਾਲ ਵੈਸਟਰਨ ਰੋਡ ਰਵੀਦਾਸ ਟੈਂਪਲ ਦੇ ਪ੍ਰਬੰਧਕਾਂ ਸ੍ਰੀਮਾਨ ਗੁਰਨਾਮ ਰਾਮ ਡੱਲੇਵਾਲਾ, ਸ੍ਰੀ ਗੁਰਨਾਮ ਪਵਾਰ ਤੇ ਸ੍ਰੀ ਬੀ. ਆਰ. ਬੱਧਣ ਨੇ ਮੈਨੂੰ ਹਰ ਧਾਰਮਿਕ ਸਥਾਨ 'ਤੇ ਲਿਜਾ ਕੇ ਸੰਗਤਾਂ ਦੇ ਦਰਸ਼ਨ ਕਰਾਏ। ਵੁਲਵਰਹੈਂਪਟਨ ਗੁਰਦੁਆਰਾ ਦੇ ਪ੍ਰਬੰਧਕਾਂ ਸ੍ਰੀ ਅਜੀਤ ਕੁਮਾਰ ਕੰਵਲ, ਸ੍ਰੀ ਪੀ. ਆਰ. ਹੀਰਾ, ਸ੍ਰੀ ਗੁਰਚਰਨ ਦਾਸ ਸੂਚੀ ਪਿੰਡੀਆ, ਸ੍ਰੀ ਹਰਨਾਮ ਦਾਸ ਲਾਖਾ, ਭੁਪਿੰਦਰ ਕੌਰ ਪ੍ਰਗਤੀ ਲਿਖਾਰੀ ਸਭਾ, ਸ੍ਰੀ ਭਗਤ ਰਾਮ ਸੋਹਪਾਲ ਤੇ ਗੁਰਮੀਤ ਹੋਰਾਂ ਵੀ ਮੇਰਾ ਕਾਫ਼ੀ ਹੌਸਲਾ ਵਧਾਇਆ। ਡਾ. ਐੱਮ. ਐੱਸ. ਰੰਧਾਵਾ ਮੇਰੇ ਪਿੰਡ ਬੋਦਲਾਂ ਦੇ ਵਸਨੀਕ ਸਨ। ਉਹਨਾਂ ਨੇ ਮੇਰੀ ਸ਼ੁਰੂ ਤੋਂ ਹੀ ਬੜੀ ਹੌਸਲਾ-ਅਫਜ਼ਾਈ ਕੀਤੀ ਤੇ ਉਹਨਾਂ ਦੀ ਸਰਪ੍ਰਸਤੀ ਹੇਠਾਂ ਹੀ ਮੈਂ ਆਪਣੇ ਕਾਵਿ-ਸਫ਼ਰ ਵਿਚ ਕਾਮਯਾਬ ਹੋਇਆ। ਮੈਂ ਉਹਨਾਂ ਗਾਇਕਾਂ ਦਾ ਵੀ ਅਤੀ ਧੰਨਵਾਦੀ ਹਾਂ ਜਿਹਨਾਂ ਨੇ ਮੇਰੀਆਂ ਕਵਿਤਾਵਾਂਨੂੰ ਗਾ ਕੇ ਗੁਰਸਿੱਖ ਸੰਗਤਾਂ ਨਾਲ ਮੇਰੀ ਜਾਣਕਾਰੀ ਕਰਾਈ ਹੈ। ਉਹਨਾਂ ਵਿਚ ਸ੍ਰੀਮਤੀ ਨਰਿੰਦਰ ਬੀਬਾ, ਸਰੂਪ ਸਿੰਘ ਨਵਾਂ ਸ਼ਹਿਰ, ਕੁਮਾਰੀ ਊਸ਼ਾ ਰਾਣੀ, ਕ੍ਰਿਪਾਲ ਸਿੰਘ ਪਾਲ ਫਲੌਰ, ਸੁਰਿੰਦਰ ਰਮਤਾ, ਆਸਾ ਸਿੰਘ ਮਸਤਾਨਾ, ਸ੍ਰੀਮਤੀ ਜਗਮੋਹਨ ਕੌਰ, ਸ੍ਰੀਮਤੀ ਸੁਰਿੰਦਰ ਕੌਰ, ਸੁਰਜੀਤ ਕੌਰ ਆਦਿਕ ਦੇ ਨਾਮ ਜ਼ਿਕਰ ਕਰਨ ਯੋਗ ਹਨ। ਮੈਨੂੰ ਪੂਰਨ ਆਸ ਹੈ ਕਿ ਮੇਰੀ ਇਹ ਪੁਸਤਕ ਵੀ ਗੁਰੂ ਦੀਆਂ ਸੰਗਤਾਂ ਬੜੇ ਪਿਆਰ ਤੇ ਉਤਸ਼ਾਹ ਨਾਲ ਪੜ੍ਹਨਗੀਆਂ ਤੇ ਅੱਗੇ ਤੋਂ ਮੈਨੂੰ ਹੋਰ ਰਚਨਾਵਾਂ ਰਚਨ ਦੀ ਪ੍ਰੇਰਣਾ ਦੇਣਗੀਆਂ। –ਚਰਨ ਸਿੰਘ ‘ਸਫ਼ਰੀ’
Published 2002
Language Punjabi
Pages 150
Copies 1
Tags Poems ਕਵਿਤਾ ਪੰਜਾਬੀ ਸਾਹਿਤ Panjabi Sahit
Collection Community Texts
Read 0 times

Customer Reviews

There is no reviews yet