Anand Marriage Act Article June 2022

Creator Dr. Daljit Singh, Professor of Law and Principal Khalsa College Amritsar
First Sentence ਅਨੰਦ ਮੈਰਿਜ ਐਕਟ ਦੀ ਨਿਗੂਣੀ ਸੋਧ ਦਾ ਇਤਿਹਾਸਕ ਪੱਖ 1 ਡਾ. ਦਲਜੀਤ ਸਿੰਘ ਸਾਬਕਾ: ਪ੍ਰੋਫੈਸਰ ਆਫ ਲਾਅ ਤੇ ਪ੍ਰਿੰਸੀਪਲ, ਖਾਲਸਾ ਕਾਲਜ, ਅੰਮ੍ਰਿਤਸਰ। ਈਮੇਲ : [email protected], ਮੋਬਾਇਲ ਨੰਬਰ : 98145-18877 (ਵੱਟਸਅੱਪ) ਸਿੱਖ ਉਹ ਕੌਮ ਹੈ, ਜਿਸ ਨੂੰ ਇਤਿਹਾਸ ਵਿੱਚ ਕਦੇ ਵੀ ਜਿਸਮਾਨੀ ਤਾਕਤ ਨਾਲ ਨਹੀਂ ਜਿੱਤਿਆ ਜਾ ਸਕਿਆ।ਅੰਗਰੇਜਾਂ ਤੋਂ ਲੈ ਕੇ ਮੁਸਲਮਾਨ ਰਾਜਿਆਂ ਤੱਕ ਇਹ ਸਾਬਿਤ ਹੋ ਚੁੱਕਾ ਹੈ ਕ ਸਿੱਖਾਂ ਨੂੰ ਸਿੱਧੀ ਟੱਕਰ ਲੈ ਕੇ ਨਹੀਂ ਹਰਾਇਆ ਜਾ ਸਕਦਾ। ਪੁਰਾਣੀਆਂ ਉਦਾਹਰਣਾ ਛੱਡ ਕੇ ਅਸੀ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਇਸ ਸਬੰਧ ਵਿੱਚ ਵਾਚਿਆ ਜਾ ਸਕਦਾ ਹੈ। ਪਰ ਦੂਜੇ ਪਾਸੇ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਸਿੱਖਾਂ ਨੂੰ ਮਾਰ ਪਈ ਹੈ, ਤਾਂ ਉਹ ਆਪਣਿਆ ਤੋਂ ਹੀ ਪਈ ਹੈ। ਆਪਣਿਆ, ਉਨ੍ਹਾਂ ਤੋਂ ਪਈ ਹੈ ਜੋ ਆਪਣੇ ਸੁਆਰਥੀ ਮਤਲਬ ਲਈ ਕੌਮ ਨਾਲ ਗਦਾਰੀ ਕਰਦੇ ਰਹੇ। ਸਿੱਖੀ ਦੇ ਭੇਖ ਵਿਚ ਇਹ ਲਾਲਚੀ, ਚਾਪਲੂਸ, ਸੁਆਰਥੀ ਕੁਰਸੀਆਂ ਅਤੇ ਸੋਹਰਤ ਦੇ ਭੁੱਖੇ, ਜਮੀਰ ਵੇਚਨ ਵਾਲੇ ਹਮੇਸ਼ਾਂ ਰਹੇ ਹਨ ਅਤੇ ਅਜੇ ਵੀ ਹਨ।ਸਿੱਖ ਕੌਮ ਨੂੰ ਖਤਰਾ ਕਿਸੇ ਦੁਸਮਣ ਤੋਂ ਨਹੀਂ, ਇਨ੍ਹਾਂ ਵਰਗੇ ਸੁਆਰਥੀਆਂ ਤੋਂ ਹੈ ਜੋ ਸਿੱਖ ਕੌਮ ਦੇ ਦੁਸ਼ਮਣਾ ਦੀ ਕਠਪੁਤਲੀ ਬਣ ਕੇ ਅਹੁਦੇ ਅਤੇ ਸਨਮਾਨ ਪ੍ਰਾਪਤ ਕੀਤੇ ਅਤੇ ਕਰ ਰਹੇ ਹਨ।ਅਸਲੀਅਤ ਇਹ ਹੈ ਕਿ ਸਿੱਖ ਕੌਮ ਦਾ ਦੁਸਮਣ ਉਹ ਕੱਟੜਵਾਦੀ ਸਮੂਹ ਹੈ, ਜੋ ਬਹੁਤ ਤਰ ਦਿਮਾਗ ਨਾਲ ਸਿੱਖੀ ਦਾ ਘਾਣ ਕਰਨਾ ਚਾਹੁੰਦਾ ਹੈ। ਇਨ੍ਹਾਂ ਵਿੱਚੋਂ ਦਿੱਲੀ ਵਿੱਚ ਬੈਠੇ ਕੁਝ ਕੁ ਸਿੱਖੀ ਭੇਖ ਵਿੱਚ ਸਿੱਖ ਨੇਤਾਵਾਂ ਨੂੰ ਦਿਮਾਗੀ ਲੜਾਈ ਵਿਚ ਵਰਤਿਆ ਗਿਆ ਹੈ ਤੇ ਹੁਣ ਵੀ ਵਰਤੇ ਜਾ ਰਹੇ ਹਨ। ਮੈਂ ਅਜੇਹੇ ਕੁਝ ਲੋਕਾਂ ਦੇ ਸਿੱਖ ਵਿਰੋਧੀ ਕਾਰਨਾਮਿਆਂ ਬਾਰੇ ਸਿੱਖ ਪੰਥ ਨੂੰ ਸਮੇਂ ਸਮੇਂ ਸੁਚੇਤ ਕਰਨ ਦਾ ਯਤਨ ਕਰਦਾ ਰਿਹਾ ਹਾਂ, ਭਾਵੇਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਹੋਵੇ, ਅਨੰਦ ਮੈਰਿਜ ਐਕਟ 2009 ਵਿਚ ਕੀਤੀ 2012 ਦੀ ਨਿਗੂਣੀ ਜਿਹੀ ਸੋਧ ਹੋਵੇ, ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਜਾਂ ਫਿਰ ਕਿਸਾਨੀ ਅੰਦੋਲਨ ਹੋਵੇ। ਅਨੰਦ ਮੈਰਿਜ ਐਕਟ 1909 ਵਿਚ ਕੀਤੀ ਨਿਗੂਣੀ ਜਿਹੀ ਸੋਧ ਦੇ ਅਸਲ ਸੱਚ ਨੂੰ ਛੁਪਾ ਕੇ ਹੁਣ ਤੱਕ ਸਿੱਖਾਂ ਦੇ ਅਖੌਤੀ ਹਿਤੈਸ਼ੀਆਂ ਵੱਲੋਂ ਗੁਮਰਾਹ ਕਰਨ ਦੇ ਬਹੁਤ ਉਪਰਾਲੇ ਕੀਤੇ ਗਏ ਅਤੇ ਹੁਣ ਵੀ ਹੋ ਰਹੇ ਹਨ। ਅੱਜ ਦੇ ਇਸ ਲੇਖ ਵਿੱਚ ਮੈਂ ਸਿਰਫ ਅਨੰਦ ਮੈਰਿਜ ਐਕਟ 1909 ਵਿੱਚ ਹੋਈ 2012 ਵਿਚ ਤਰਮੀਮ ਦੇ ਇਤਿਹਾਸ ਬਾਰੇ, ਜਿਸ ਬਾਰੇ ਪਿਛਲੇ ਢੇਡ ਦਹਾਕੇ ਤੋਂ ਸਿੱਖ ਪੰਥ ਨੂੰ ਗੁਮਰਾਹ ਕਰਨ ਵਿੱਚ ਕੁਝ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ, ਦਾ ਸੱਚ ਲਿਖ ਰਿਹਾਂ ਹਾਂ। ਅਸਲੀਅਤ ਇਹ ਹੈ ਕਿ 1909 ਵਿੱਚ ਪਾਸ ਹੋਏ ਅਨੰਦ ਮੈਰਿਜ ਐਕਟ ਨਾਲ ਜੋ ਸਿੱਖਾਂ ਦੀ ਸੁਤੰਤਰ ਪਹਿਚਾਣ ਬਣੀ ਸੀ, 2012 ਵਿਚ ਇਸ ਐਕਟ ਵਿੱਚ ਕੀਤੀ ਸੋਧ ਨਾਲ ਉਸ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਉਹ ਸਿੱਖ ਬੁਧੀਜੀਵੀ, ਜਿਨ੍ਹਾਂ ਨੂੰ ਕਾਨੂੰਨ ਦੀ ਸਮਝ ਵੀ ਹੈ ਅਤੇ ਸਿੱਖੀ ਦਾ ਸੱਚੇ ਦਿਲੋਂ ਹੇਜ ਵੀ, ਜਿਵੇਂ ਕਿ ਸ. ਗੁਰਤੇਜ ਸਿੰਘ, ਸਾਬਕਾ ਆਈ.ਏ.ਐਸ. ਜਿਨ੍ਹਾਂ ਨੇ ਸਿੱਖੀ ਲਈ ਆਪਣੇ ਆਹੁਦੇ ਤੋਂ ਅਸਤੀਫਾ ਦਿੱਤਾ ਸੀ, ਸ. ਹਰਦੀਪ ਸਿੰਘ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੋ. ਜਗਮੋਹਨ ਸਿੰਘ, ਹਿਊਮਨਰਾਈਟਸ ਐਕਟੀਵਿਸਟ ਆਦਿ ਨੇ ਵੀ ਅਨੰਦ ਮੈਰਿਜ ਐਕਟ ਦੀ 2012 ਦੀ ਸੋਧ ਦਾ ਡਟ ਕੇ ਵਿਰੋਧ ਕੀਤਾ ਸੀ। ਅੱਜ ਦਾ ਇਹ ਲੇਖ ਲਿਖਣ ਲਈ ਮੈਂ ਇਸ ਕਰਕੇ ਮਜਬੂਰ ਹਾਂ ਕਿ ਜੇ ਇਸ ਅਸਲ ਸੱਚ ਤੋਂ ਪਾਸਾ ਪਰਤ ਕੇ ਖੁਦ ਨੂੰ ਸਿੱਖਾਂ ਤੇ ਸਿੱਖੀ ਦੇ ਹਿਤੈਸੀ ਵਜੋਂ ਪਾਰਲੀਮੈਂਟ ਤੱਕ ਹੂਕ ਪਹੁੰਚਾਉਣ ਦਾ ਦਾਅਵਾ ਕਰਨ ਵਾਲੇ ਅਖੌਤੀ ਲੋਕ ਤੱਥਾਂ ਨੂੰ ਤੋੜ ਮਰੋੜ ਕੇ ਸੱਚ ਬਣਾਉਣ ਵਿਚ ਸਫਲ ਹੋ ਗਏ ਤਾਂ ਅਸਲ ਇਤਿਹਾਸ ਕਦੇ ਸਾਹਮਣੇ ਨਹੀਂ ਆ ਸਕੇਗਾ। ਜਲੰਧਰ ਸ਼ਹਿਰ ਤੋਂ ਪ੍ਰਕਾਸ਼ਿਤ ਹੁੰਦੇ ਇੱਕ ਪੰਜਾਬੀ ਅਖਬਾਰ ਵਿਚ ਸ. ਤਰਲੋਚਨ ਸਿੰਘ, ਸਾਬਕਾ ਮੈਂਬਰ ਰਾਜ ਸਭਾ ਵੱਲੋਂ ਅਨੰਦ ਮੈਰਿਜ ਐਕਟ ਦਾ ਇਤਿਹਾਸ ਸਿਰਲੇਖ ਤਹਿਤ ਮੇਰੇ ਬਾਰੇ ਅਤੇ ਸ. ਸੱਤਿਆਜੀਤ ਸਿੰਘ ਮਜੀਠੀਆ, ਪ੍ਰਧਾਨ, ਖਾਲਸਾ ਕਾਲਜ ਅੰਮ੍ਰਿਤਸਰ ਬਾਰੇ ਲਿਖਿਆ ਕਿ ਇਨ੍ਹਾਂ ਨੇ ਬਿੱਲ ਦਾ ਪੂਰਾ ਵਿਰੋਧ ਕੀਤਾ। ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਹਾਂ ਕਿ ਮੈਂ 2012 ਵਿੱਚ ਅਨੰਦ ਮੈਰਿਜ ਐਕਟ ਦੀ ਹੋਈ ਸੋਧ ਦਾ ਵਿਰੋਧ ਕਰਦਾ ਰਿਹਾ ਹਾਂ। ਅਸਲ ਵਿਚ ਮੈਂ ਅਨੰਦ ਮੈਰਿਜ ਐਕਟ ਦੀ ਇਸ ਨਿਗੂਣੀ ਜਿਹੀ ਸੋਧ ਦੀ ਬਜਾਇ ਸੰਪੂਰਨ 'ਸਿੱਖ ਮੈਰਿਜ ਐਕਟ' ਬਣਾਉਣ ਦਾ ਹਾਮੀ ਰਿਹਾ ਹਾਂ, ਜਿਸ ਨਾਲ ਸਿੱਖਾ ਨੂੰ ਹਿੰਦੂ ਮੈਰਿਜ ਐਕਟ, 1955 ਦੇ ਘੇਰੇ ਵਿੱਚੋਂ ਬਾਹਰ ਕੱਢ ਕੇ ਭਾਰਤ ਵਿਚ ਆਪਣੀ ਵੱਖਰੀ ਪਹਿਚਾਣ ਵਾਲਾ 'ਸਿੱਖ ਵਿਆਹ ਐਕਟ' ਬਣਾਇਆ ਜਾਵੇ।
Published 2022
Language Punjabi
Width x Height 1654 x 2339
Pages 5
Copies 1
Tags Sikhism Anand Marriage Act Sikh Marriage
Collection Community Texts
Read 1 time

Customer Reviews

There is no reviews yet