Anokha Raah - Part 1 - ਅਨੋਖਾ ਰਾਹ - ਭਾਗ 1
| Creator | Bhajan Singh Sidhu |
| Description | ਸਾਡੇ ਸਮਾਜ ਵਿਚ ਸ਼ਬਦ ‘ਰਾਹ’ ਦੀ ਆਮ ਵਰਤੋਂ ਹੈ । ਸਾਡੇ ਸਮਾਜਿਕ ਔਰ ਧਾਰਮਿਕ ਨਿਯਮ ਭੀ ਰਾਹ ਹੀ ਕਹਾਉਂਦੇ ਹਨ । ਸਾਡਾ ਸਰਕਾਰੀ ਵਿਧਾਨ ਯਾ ਕਾਨੂੰਨ ਭੀ ਰਾਹ ਹੀ ਕਹਾਉਂਦਾ ਹੈ । ਧਰਮ ਯਾ ਮਜ਼ਹੱਬ ਨੂੰ ਭੀ ਅਸੂਲ ਜਾਂ ਰਾਹ ਕਰਕੇ ਹੀ ਕਹਿੰਦੇ ਹਨ । ਪਰੰਤੂ ਇਸ ਸ਼ਬਦ ‘ਰਾਹ’ ਦੀ ਵਰਤੋਂ ਅਸੀਂ ਆਮ ਕਰਕੇ ਉਸ ਨੂੰ ਆਖਦੇ ਹਾਂ ਜਿਸ ਦਾ ਨਾਮ ਮਾਰਗ ਕਰਕੇ ਵੀ ਵਰਤਿਆ ਗਿਆ ਹੈ ਔਰ ਜਿਸ ਪਰ ਚਲ ਕੇ ਅਸੀਂ ਆਪਣੀ ਕਿਸੇ ਸੰਸਾਰਿਕ ਮੰਜ਼ਿਲ ਤੇ ਪੁੱਜਦੇ ਹਾਂ। ਇਕ ਥਾਂ ਤੋਂ ਕਿਸੇ ਦੂਸਰੀ ਥਾਂ ਪੁੱਜਣ ਲਈ ਰਾਹ ਹੀ ਹੈ ਜਿਹੜਾ ਸਾਡਾ ਇਸ ਸਫਰ ਵਿਚ ਸਹਾਇਕ ਹੁੰਦਾ ਹੈ ਜੇਕਰ ਅਸੀਂ ਇਨ੍ਹਾਂ ਰਾਹਾਂ ਤੇ ਸੂਝ ਬੂਝ ਨਾਲ ਨਾ ਚਲੀਏ ਤਾਂ ਫਿਰ ਅਸੀਂ ਖੁੰਝ ਕੇ ਕੁਰਾਹੇ ਕਹਾਉਂਦੇ ਹਾਂ । ਸਿਆਣਾ ਰਾਹੀਂ ਆਪਣੇ ਸਫਰ ਵਿਚ ਆਪਣੇ ਰਾਹ ਦੀ ਜਾਣਕਾਰੀ ਨੂੰ ਵਰਤੋਂ ਵਿਚ ਲਿਆਉਂਦਾ ਹੈ । ਰਾਹ ਕੇਵਲ ਮਨੁੱਖ ਜਾਤੀ ਲਈ ਹੀ ਸਹਾਇਕ ਨਹੀਂ ਜਾਂ ਕੇਵਲ ਮਨੁੱਖ ਜਾਤੀ ਦੀ ਵਰਤੋਂ ਵਿਚ ਹੀ ਨਹੀਂ ਆਉਂਦਾ ਬਲਕਿ ਪਸ਼ੂਆਂ ਦੇ ਰਾਹ, ਚਰਿੰਦਿਆਂ-ਦਰਿੰਦਿਆਂ ਦੇ ਰਾਹ, ਪੰਛੀਆਂ ਪਰਿੰਦਿਆਂ ਦੇ ਰਾਹ, ਗੱਡੇ ਅਤੇ ਗੱਡੀਆਂ ਦੇ ਰਾਹ; ਹਵਾਈ ਜਹਾਜਾਂ ਦੇ ਰਾਹ ਇਥੋਂ ਤਕ ਕਿ ਹਵਾ ਅਤੇ ਧੂੰਏ ਦੇ ਭੀ ਆਪਣੇ ਆਪਣੇ ਰਾਹ ਹੁੰਦੇ ਹਨ । ਪਰੰਤੂ ਅਸੀਂ ਇਨ੍ਹਾਂ ਨੂੰ ਰਾਹ ਹੀ ਆਖਦੇ ਹਾਂ। ਅਨੋਖਾ ਰਾਹ ਕਰਕੇ ਨਹੀਂ ਆਖਦੇ । ਕਿਉਂਕਿ ਇਹ ਸਾਰੇ ਦੇ ਸਾਰੇ ਅਨੌਖੇ ਰਾਹ ਨਹੀਂ ਹਨ । ਕਿਉਂਕਿ ਅਨੋਖਾ ਰਾਹ' ਸ਼ਬਦ ਸਾਡੇ ਸੰਸਾਰ ਵਿਚ ਆਪਣੀ ਹੋਂਦ ਰੱਖਦਾ ਹੈ ਇਸ ਲਈ ਇਸ ਦੀ ਵਰਤੋਂ ਭੀ ਕੋਈ ਅਵੱਸ਼ ਹੈ । ਰਾਹ ਹੋਰ ਭੀ ਬਹੁਤ ਹੋਣਗੇ ਪਰੰਤੂ ‘‘ਅਨੋਖਾ ਰਾਹ'' ਕੇਵਲ ਸਾਡੇ ਜੀਵਨ ਦਾ ਹੀ ਕਿਹਾ ਜਾਏਗਾ । ਕਿਉਂਕਿ ਸਾਡੇ ਜੀਵਨ ਦਾ ਇਕ ਅਵੱਲਾ ਹੀ ਰਾਹ ਹੈ ਜਿਹੜਾ ਹੋਰਨਾਂ ਰਾਹਾਂ ਤੋਂ ਕੁੱਝ ਅੱਡਰਤਾਈ ਰੱਖਦਾ ਹੈ । ਜੀਵਨ ਦੇ ਇਸ ਅਨੋਖੇ ਰਾਹ ਨੂੰ ਗੁਰੂ ਬਾਬੇ ਨੇ ਰਿਸਰਚ ਕਰਕੇ ਸਾਡੇ ਸਾਹਮਣੇ ਗੁਰਬਾਣੀ ਰਾਹੀਂ ਰਖਿਆ। ਜਿਸ ਪਰ ਚਲ ਕੇ ਅਸੀਂ ਆਪਣੇ ਜੀਵਨ ਦੇ ਮੰਤਵ ਅਤੇ ਟੀਚੇ ਤੇ ਪੁੱਜ ਸਕਦੇ ਹਾਂ। |
| First Sentence | ਭੂਮਿਕਾ ਅਨੋਖਾ ਰਾਹ (ੳ) ਭੂਮਿਕਾ ਸਾਡੇ ਸਮਾਜ ਵਿਚ ਸ਼ਬਦ ‘ਰਾਹ’ ਦੀ ਆਮ ਵਰਤੋਂ ਹੈ । ਸਾਡੇ ਸਮਾਜਿਕ ਔਰ ਧਾਰਮਿਕ ਨਿਯਮ ਭੀ ਰਾਹ ਹੀ ਕਹਾਉਂਦੇ ਹਨ । ਸਾਡਾ ਸਰਕਾਰੀ ਵਿਧਾਨ ਯਾ ਕਾਨੂੰਨ ਭੀ ਰਾਹ ਹੀ ਕਹਾਉਂਦਾ ਹੈ । ਧਰਮ ਯਾ ਮਜ਼ਹੱਬ ਨੂੰ ਭੀ ਅਸੂਲ ਜਾਂ ਰਾਹ ਕਰਕੇ ਹੀ ਕਹਿੰਦੇ ਹਨ । ਪਰੰਤੂ ਇਸ ਸ਼ਬਦ ‘ਰਾਹ’ ਦੀ ਵਰਤੋਂ ਅਸੀਂ ਆਮ ਕਰਕੇ ਉਸ ਨੂੰ ਆਖਦੇ ਹਾਂ ਜਿਸ ਦਾ ਨਾਮ ਮਾਰਗ ਕਰਕੇ ਵੀ ਵਰਤਿਆ ਗਿਆ ਹੈ ਔਰ ਜਿਸ ਪਰ ਚਲ ਕੇ ਅਸੀਂ ਆਪਣੀ ਕਿਸੇ ਸੰਸਾਰਿਕ ਮੰਜ਼ਿਲ ਤੇ ਪੁੱਜਦੇ ਹਾਂ। ਇਕ ਥਾਂ ਤੋਂ ਕਿਸੇ ਦੂਸਰੀ ਥਾਂ ਪੁੱਜਣ ਲਈ ਰਾਹ ਹੀ ਹੈ ਜਿਹੜਾ ਸਾਡਾ ਇਸ ਸਫਰ ਵਿਚ ਸਹਾਇਕ ਹੁੰਦਾ ਹੈ ਜੇਕਰ ਅਸੀਂ ਇਨ੍ਹਾਂ ਰਾਹਾਂ ਤੇ ਸੂਝ ਬੂਝ ਨਾਲ ਨਾ ਚਲੀਏ ਤਾਂ ਫਿਰ ਅਸੀਂ ਖੁੰਝ ਕੇ ਕੁਰਾਹੇ ਕਹਾਉਂਦੇ ਹਾਂ । ਸਿਆਣਾ ਰਾਹੀਂ ਆਪਣੇ ਸਫਰ ਵਿਚ ਆਪਣੇ ਰਾਹ ਦੀ ਜਾਣਕਾਰੀ ਨੂੰ ਵਰਤੋਂ ਵਿਚ ਲਿਆਉਂਦਾ ਹੈ । ਰਾਹ ਕੇਵਲ ਮਨੁੱਖ ਜਾਤੀ ਲਈ ਹੀ ਸਹਾਇਕ ਨਹੀਂ ਜਾਂ ਕੇਵਲ ਮਨੁੱਖ ਜਾਤੀ ਦੀ ਵਰਤੋਂ ਵਿਚ ਹੀ ਨਹੀਂ ਆਉਂਦਾ ਬਲਕਿ ਪਸ਼ੂਆਂ ਦੇ ਰਾਹ, ਚਰਿੰਦਿਆਂ-ਦਰਿੰਦਿਆਂ ਦੇ ਰਾਹ, ਪੰਛੀਆਂ ਪਰਿੰਦਿਆਂ ਦੇ ਰਾਹ, ਗੱਡੇ ਅਤੇ ਗੱਡੀਆਂ ਦੇ ਰਾਹ; ਹਵਾਈ ਜਹਾਜਾਂ ਦੇ ਰਾਹ ਇਥੋਂ ਤਕ ਕਿ ਹਵਾ ਅਤੇ ਧੂੰਏ ਦੇ ਭੀ ਆਪਣੇ ਆਪਣੇ ਰਾਹ ਹੁੰਦੇ ਹਨ । ਪਰੰਤੂ ਅਸੀਂ ਇਨ੍ਹਾਂ ਨੂੰ ਰਾਹ ਹੀ ਆਖਦੇ ਹਾਂ। ਅਨੋਖਾ ਰਾਹ ਕਰਕੇ ਨਹੀਂ ਆਖਦੇ । ਕਿਉਂਕਿ ਇਹ ਸਾਰੇ ਦੇ ਸਾਰੇ ਅਨੌਖੇ ਰਾਹ ਨਹੀਂ ਹਨ । ਕਿਉਂਕਿ ਅਨੋਖਾ ਰਾਹ' ਸ਼ਬਦ ਸਾਡੇ ਸੰਸਾਰ ਵਿਚ ਆਪਣੀ ਹੋਂਦ ਰੱਖਦਾ ਹੈ ਇਸ ਲਈ ਇਸ ਦੀ ਵਰਤੋਂ ਭੀ ਕੋਈ ਅਵੱਸ਼ ਹੈ । ਰਾਹ ਹੋਰ ਭੀ ਬਹੁਤ ਹੋਣਗੇ ਪਰੰਤੂ ‘‘ਅਨੋਖਾ ਰਾਹ'' ਕੇਵਲ ਸਾਡੇ ਜੀਵਨ ਦਾ ਹੀ ਕਿਹਾ ਜਾਏਗਾ । ਕਿਉਂਕਿ ਸਾਡੇ ਜੀਵਨ ਦਾ ਇਕ ਅਵੱਲਾ ਹੀ ਰਾਹ ਹੈ ਜਿਹੜਾ ਹੋਰਨਾਂ ਰਾਹਾਂ ਤੋਂ ਕੁੱਝ ਅੱਡਰਤਾਈ ਰੱਖਦਾ ਹੈ । ਜੀਵਨ ਦੇ ਇਸ ਅਨੋਖੇ ਰਾਹ ਨੂੰ ਗੁਰੂ ਬਾਬੇ ਨੇ ਰਿਸਰਚ ਕਰਕੇ ਸਾਡੇ ਸਾਹਮਣੇ ਗੁਰਬਾਣੀ ਰਾਹੀਂ ਰਖਿਆ। ਜਿਸ ਪਰ ਚਲ ਕੇ ਅਸੀਂ ਆਪਣੇ ਜੀਵਨ ਦੇ ਮੰਤਵ ਅਤੇ ਟੀਚੇ ਤੇ ਪੁੱਜ ਸਕਦੇ ਹਾਂ। 44ਭੂਮਿਕਾ ਅਨੋਖਾ ਰਾਹ (ਅ) ਜੀਵਨ ਦਾ ਇਹ ‘‘ਅਨੋਖਾ ਰਾਹ' ਕਿਤੇ ਸੰਸਾਰਿਕ ਰੂਪ ਵਿਚ ਉਲੀਕਿਆ ਹੋਇਆ ਨਹੀਂ ਹੈ । ਪਰ ਅਲੀਕਤਾ ਤੋਂ ਬਾਹਰ ਭੀ ਨਹੀਂ । ਕੁਛ ਗੌਹ ਨਾਲ ਗੁਰਬਾਣੀ ਦਾ ਅਧਿਐਨ ਕਰਨ ਰਾਹੀਂ ਇਸ ਅਨੋਖੇ ਰਾਹ ਦੀ ਉਲੀਕਤਾ ਦਿਖਾਈ ਦੇਵੇਗੀ । ਪਰੰਤੂ ਫਿਰ ਭੀ ਇਹ ਇਨ੍ਹਾਂ ਨੇਤਰਾਂ ਦਾ ਵਿਸ਼ਾ ਨਹੀਂ। ਆਤਮਕ ਅਵੱਸਥਾ ਦੇ ਵਿਸ਼ੇ ਨਾਲ ਸਬੰਧ ਰੱਖਦਾ ਹੈ । ਕਦੇ ਭੀ ਸੰਸਾਰ ਦੇ ਆਮ ਮਨੁੱਖ ਨੇ ਇਸ ਅਨੌਖੇ ਰਾਹ" ਨੂੰ ਲੱਭਣ ਅਤੇ ਚਲਣ ਦਾ ਯਤਨ ਤਾਂ ਕੀ ਕਰਨਾ ਸੀ ਸ਼ਾਇਦ ਸੋਚਿਆ ਵੀ ਨਾ ਹੋਵੇ । ਇਹੋ ਕਾਰਨ ਹੈ ਕਿ ਹਰ ਮਨੁੱਖ ਆਪਣੇ ਜੀਵਨ ਦੇ ਟੀਚੇ ਪਰ ਪੁੱਜ ਨਹੀਂ ਸਕਿਆ। ਔਰ ਜੇਕਰ ਇਸੇ ਪ੍ਰਕਾਰ ਸਫ਼ਰ ਕਰਦਾ ਰਿਹਾ ਤਾਂ ਫੇਰ ਸ਼ਾਇਦ ਪੁੱਜ ਵੀ ਨਾ ਸਕੇ । ਇਸ ਪੁਸਤਕ ਵਿਚ ਜੀਵਨ ਦਾ ‘‘ਅਨੋਖਾ ਰਾਹ' ਹੀ ਬਿਆਨ ਅਤੇ ਦਰਸਾਏ ਜਾਣ ਦਾ ਯਤਨ ਕੀਤਾ ਗਿਆ ਹੈ ਕਿਉਂਕਿ ਇਹੋ "ਅਨੋਖਾ ਰਾਹ' ਹੀ ਅਨੋਖੇ ਦੇਸ਼ ਵਿਚ ਲਿਜਾ ਕੇ ਅਨੋਖੇ ਪ੍ਰੀਤਮ ਦਾ ਸੰਜੋਗੀ ਬਣਾ ਸਕਦਾ ਹੈ। ਇਸ ਰਾਹ, ਇਸ ਦੇਸ਼ ਅਤੇ ਇਸ ਪ੍ਰੀਤਮ ਦੇ ਬਗੈਰ ਹੋਰ ਕੁਛ ਭੀ ਅਨੋਖਾ ਨਹੀਂ ਹੈ। ਗੁਰੂ ਬਾਬਾ ਜੀ ਨੇ ਇਸ ਅਨੋਖੇ ਰਾਹ ਨੂੰ ‘‘ਬਾਟੜੀ' ਭੀ ਫਰਮਾਇਆ ਹੈ ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ॥ ਜਿਸਹਿ ਭੁਲਾਈ ਪੰਧਿ ਸਿਰਿ ਤਿਸਹਿ ਦਿਖਾਵੈ ਕਉਣੁ ॥1॥ ਇਸ ਪਿਆਰੇ ਦੇ ਪਿਆਰੇ ਰਾਹ ਨੂੰ ਜਣਾਂ ਖਣਾਂ ਨਹੀਂ ਦੇਖ ਪਾਉਂਦਾ । ਔਰ ਨਾਂ ਹੀ ਇਹ ਇਸ ਦ੍ਰਿਸ਼ਟਮਾਨ ਦੇਸ਼ ਦਾ ਰਾਹ ਹੈ । ਇਹ ਰਾਹ ਕੇਵਲ ਵਾਹਿਗੁਰੂ ਦੇ ਮੰਡਲਾਂ ਦਾ ਹੀ ਹੈ ਅਤੇ ਉਹ ਖੁਦ ਹੀ ਦਸਦਾ ਅਤੇ ਦਿਖਾਉਂਦਾ ਹੈ । ਇਹ ਅਨੋਖਾ ਰਾਹ ਸਾਨੂੰ ਦਿਸਦਾ ਇਸ ਲਈ ਨਹੀਂ ਕਿ ਅਸੀਂ ਨਾ ਉਸ ਦੇਸ਼ ਦੇ ਮਾਲਕ ਨੂੰ ਅਤੇ ਨਾ ਹੀ ਕਦੇ ਉਸ ਅਨੋਖੇ ਰਾਹ ਦੇ ਅਨੋਖੇ ਰਾਹੀ ਨੂੰ ਪੁੱਛਦੇ ਹਾਂ । ਐਸਾ ਕੌਣ ਭੋਲਾ ਹੈ ਜਿਹੜਾ ਆਪਣੇ ਘਰ ਦਾ ਰਾਹ ਅਤੇ ਅਤਾ ਪਤਾ ਖੁਦ ਦਸਦਾ ਫਿਰੇ । ਹਜ਼ੂਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਸ ਸ਼ਬਦ ਰਾਹੀਂ ਇਸ ਰਾਹ ਦੀ ਮਹੱਤਤਾ ਪਰਗਟ ਹੁੰਦੀ ਹੈ । ਮੇਰੇ ਮਨ ਹਰਿ ਭਜੁ ਸਭ ਕਿਲਬਿਖ ਕਾਟ ॥ ਹਰਿ ਹਰਿ ਉਰਧਾਰਿਓ ਗੁਰਿ ਪੂਰੈ ਮੇਰਾ ਸੀਸੁ ਕੀਜੈ ਗੁਰ ਵਾਟ ॥ ਸੀਸ ਆਮ ਰਾਹ ਵਿਚ ਨਹੀਂ ਧਰੀਦਾ । ਅਨੋਖਾ ਹੀ ਅਤੇ ਉਹ ਵੱਖਰਾ ਹੀ ਰਾਹਭੂਮਿਕਾ ਹੈ ਨੇ ਹੈ ਕਿ ਜਿੰਨੇ ਦੇਈਏ ਜਾਂਦੇ ) ਦੇਵੇ । ਜਾਵੇ ਦਾ ਸਿੱਖ ਜਿਸ ਇਕ ( ਵੀ ਅਨੋਖਾ ਰਾਹ ( ੲ ) ਦਾ ਜ਼ਿਕਰ ਹਜ਼ੂਰ ਨੇ ਇਸ ਸ਼ਬਦ ਵਿਚ ਕੀਤਾ ਜਾਂ ਫਿਰ ਭਾਈ ਗੁਰਦਾਸ ਜੀ ਸਿੱਖ ਦੀ ਪ੍ਰੀਤ ਨੂੰ ਵਰਨਣ ਕਰਦਿਆਂ ਹੋਇਆਂ ਇਸ ਦੀ ਮਹੱਤਤਾ ਬਿਆਨੀ : ਨੰਹੁ ਤੋਂ ਲੈਕੇ ਚੋਟੀ ਤਕ ( ਆਪਣੇ ) ਸਾਰੇ ਅੰਗਾਂ ਨੂੰ ਕੱਟ ਕੱਟ ਕੇ ਵਾਲ ਵਾਲ ਕਰਕੇ ਸਿੱਖਾਂ ਦੇ ਚਰਨਾਂ ਉਪਰ ਵਾਰ ਦੇਵੀਏ । ( ਉਨ੍ਹਾਂ ਟੋਟਿਆਂ ਨੂੰ ) ਅਗਨੀ ਨਾਲ ਜਲਾ ਕੇ ਤੇ ਫਿਰ ਚੱਕੀ ਵਿਚ ਉਨ੍ਹਾਂ ਨੂੰ ਪੀਸ ਜੋ ਪਉਣ ਲੈ ਉੱਡੇ ਤੇ ਉਹ ਅਨੇਕ ਹੋ ਕੇ ਫ਼ੈਲ ਜਾਵੇ । ( ਤੇ ਪੌਣ ਨੂੰ ਕਹਿ ਦਈਏ ਕਿ ) ਜਿੱਥੇ ਕਿਤੇ ਸਿੱਖ ਸਵੇਰੇ ( ਉਠ ) ਗੁਰੂ ( ਵਲ ਨੂੰ ਰਸਤੇ ਵਿਚ ਪੈਰ ਧਰਦੇ ਹਨ ਉਸ ਉਸ ਰਸਤੇ ਵਿਚ ( ਇਸ ) ਭਸਮ ਨੂੰ ਵਿਛਾ ਤਾਂ ਜੋ ਉਨ੍ਹਾਂ ( ਗੁਰੂ ਮਾਰਗ ਪਰ ) ਚੱਲਣ ਵਾਲੇ ( ਸਿੱਖਾਂ ਦੇ ) ਚਰਨਾਂ ਨਾਲ ਲੱਗ ਤੇ ਮੈਂ ਬੇਨਤੀ ਕਰਦਾ ਰਹਾਂ ਕਿ ) ਹੇ ਦਯਾ ਦੇ ਘਰ ( ਗੁਰ ਸਿੱਖ ! ) ਮੈਂ ਪਤਿਤ ਪਾਰ ਉਤਾਰਾ ਕਰੋ । ਭਾਵ : ਭਾਈ ਸਾਹਿਬ ਜੀ ਦੀ ਪ੍ਰੇਮ ਲੇਖਣੀ ਆਪਣੀ ਪਰਮ ਨਿੰਮਤ੍ਰਾ ਤੇ ਗੁਰ ਦੀ ਉੱਚੀ ਕੀਮਤਕਤ ਇਸ ਛੰਦ ਵਿਚ ਕਿਸ ਖੂਬੀ ਨਾਲ ਅੰਕਿਤ ਕਰ ਰਹੀ ਹੈ । ਨਖ ਸਿਖ ਲਉ ਸਗਲ ਅੰਗ ਰੋਮ ਰੋਮ ਕਰਿ । ਕਾਟਿ ਕਾਟਿ , ਸਿਖਨ ਕੇ ਚਰਨ ਪਰ ਵਾਰੀਐ ॥ ਅਗਨਿ ਜਲਾਇ , ਫੁਨਿ ਪੀਸਨ ਪੀਸਾਇ ਤਾਂਹਿ ਲੈ ਉਡੈ ਪਵਨ ਹੋਇ ਅਨਿਕ ਪ੍ਰਕਾਰੀਐ ॥ ਜਤ ਕਤ ਸਿਖ ਪਗੁ ਧਰੈ ਗੁਰ ਪਥਿ ਪ੍ਰੀਤ , ਤਾਹੂ ਤਾਹੂ ਮਾਰਗ ਮੈ ਭਰਮ ਕੋ ਡਾਰੀਐ ॥ ਤਿਹ ਪਦ ਪਾਦਕ ਚਰਨ ਲਿਵ ਲਾਗੀ ਰਹੇ , ਦਯਾ ਕੋ ਦਯਾਲ ਮੋਹਿ ਪਤਿਤ ਉਘਾਰੀਐ ॥ ਨਹੁੰ ਤੋਂ ਲੈ ਕੇ ਚੋਟੀ ਤੱਕ ਪੀਸਣ ਵਾਲੀ ਕਲਾ , ਚੱਕੀ । ਸਵੇਰ ਵੇਲੇ । ਪ੍ਰਾਂਤ ਪਾਦਕ = ਚੱਲਣ ਵਾਲੇ । ਹੇ ਭੋਲੇ ਅਤੇ ਸੁੱਤੇ ਪਏ ਰਾਹੀ ! ਤੂੰ ਇਸ ਅਨੋਖੇ ਰਾਹ ' ਨੂੰ ਟੋਲਨਾ ਤਾਂ ਕੀ ਸੀ ਨਖ ਸਿਖ ਲਉ = ਪੀਸ਼ਨਭੂਮਿਕਾ ਅਨੋਖਾ ਰਾਹ (ਸ) ਤੂੰ ਅਜੇ ਭਾਂਤ ਭਾਂਤ ਦੀਆਂ ਨੀਂਦਾਂ ਵਿਚੋਂ ਭੀ ਜਾਗਿਆ ਨਹੀਂ। ਇਹਨਾਂ ਵਿਚੋਂ ਨਿਕਲਨਾ ਤਾਂ ਅਜੇ ਕੀ ਹੈ । ਹੇ ਲਾ ਪਰਵਾਹ ਪਾਂਧੀ ! ਤੂੰ ਜਾਗ । ਮੈਨੂੰ ਮੇਰੀ ਨਹੀਂ ਤੇਰੀ ਚਿੰਤਾ ਹੈ । ਜੇ ਤੂੰ ਜਾਗ ਪਵੇ ਤਾਂ ਮੇਰੀ ਚਿੰਤਾ ਭੀ ਮੁੱਕ ਜਾਵੇ। ਆ ਤੂੰ ਮੇਰੇ ਨਾਲ ਰਲ ਕੇ ਇਸ ਅਨੋਖੇ ਰਾਹ ਦੀ ਸੂਝ ਲਈ, ਇਸ ਅਨੋਖੇ ਰਾਹ ਨੂੰ ਲੱਭਣ ਲਈ ਕੁਝ ਕੁ ਝਾਤੀਆਂ ਮਾਰ । ਹੇ ਰਾਹੀਂ : ਇਸ ‘ਅਨੋਖੇ’ ਰਾਹ ਦੀਆਂ ਇਹਨਾਂ ਝਾਤੀਆਂ ਪਰ ਝਾਤੀਆਂ ਮਾਰਦਾ ਤੁਰਿਆ ਜਾ, ਅਨੋਖੇ ਪ੍ਰੀਤਮ ਕੋਲ ਪੁੱਜ ਜਾਵੇਗਾ | ਹੋ ਖੁੰਝੇ ਰਾਹੀ ! ਆ ਮੈਂ ਤੇਰਾ ਸਫਰ ਝਾਤੀ ਨੰ: 1 ਤੋਂ ਆਰੰਭਾਂ । ਮੈਂ ਅੱਕਾਂਗਾ ਨਹੀਂ ਤੂੰ ਥੱਕੀ ਨਾ। # 154 AE DE ਆਓ ਵੀਰ ਜੀ। ਲਾਹਬ |
| Published | 1981 |
| Language | Punjabi |
| Pages | 244 |
| Copies | 1 |
| Tags | Sikhism Sikhi Way |
| Collection | Community Texts |
| Read | 2 times |