Gurbani Sangeet (Part 2)

Creator Giani Gian Singh Abtabaad
First Sentence ਭੂਮਿਕਾ ਸੰਗੀਤ ਦੁਨੀਆ ਦੀ ਅਸਚਰਜ ਵਸਤੂ ਹੈ। ਇਹੋ ਕਾਰਨ ਹੈ ਕਿ ਸੰਸਾਰ ਭਰ ਵਿਚ ਕੋਈ ਜਾਨਦਾਰ ਜਾਂ ਬੇਜਾਨ ਇਸ ਦੇ ਅਸਰ ਨੂੰ ਕਬੂਲਣ ਬਿਨਾਂ ਨਹੀਂ ਰਹਿ ਸਕਦਾ। ਹਰਨ ਵਲ ਤੱਕੋ, ਘੰਡੇਹੜੇ ਦੇ ਸ਼ਬਦ ਨੂੰ ਸੁਣ ਕੇ ਉਹ ਇਤਨਾ ਮੋਹਿਤ ਹੋ ਜਾਂਦਾ ਹੈ ਕਿ ਜਾਨ ਤਕ ਵਾਰ ਦਿੰਦਾ ਹੈ । ਗੁਰਵਾਕ ਹੈ : ਕੇ - ਨਾਦ ਭ੍ਰਮੇ ਜੈਸੇ ਮਿਰਗਾਏ॥ ਪ੍ਰਾਨ ਤਜੇ ਵਾਕੋ ਧਿਆਨੁ ਨ ਜਾਏ ॥ ਭਿਆਨਕ ਸ਼ੇਰ ਦੇ ਸਾਹਮਣੇ ਜਦ ਤੰਤੀ ਸਾਜ਼ ਛੇੜਿਆ ਗਿਆ, ਤਦ ਉਹ ਸ਼ਾਂਤ ਹੁੰਦਾ ਵੇਖਿਆ ਗਿਆ । ਪਹਿਲੀ ਵਾਰ ਜਦੋਂ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਦੀ ਆਗਿਆ ਪਾ, ਰਬਾਬ ਵਜਾਇਆ ਤਾਂ ਲਿਖਿਆ ਹੈ ਕਿ ਬਨ ਦੇ ਬ੍ਰਿਛਾਂ ਚੋਂ ਰਸ ਚੋਣ ਲੱਗ ਪਿਆ । ਪੰਛੀ ਨੂੰ ਪ੍ਰੇਮ ਦਾ ਉਛਾਲਾ ਆਇਆ, ਤਾਨ ਸੁਣ ਕੇ ਸਭ ਮੋਹੇ ਗਏ । ਜੜ੍ਹ ਚੇਤਨ ਹੋ ਗਏ ਤੇ ਜਿਹੜੇ ਚੇਤਨ ਸਨ, ਉਨ੍ਹਾਂ ਦੀ ਸਮਾਧੀ ਲੱਗ ਗਈ । ਸੰਸਾਰ ਭਰ ਦੇ ਲੋਕ ਆਪਣੇ ਆਪਣੇ ਤਰੀਕੇ ਅਨੁਸਾਰ ਰਾਗ ਗਾਉਂਦੇ ਅਤੇ ਸੁਣਦੇ ਹਨ। ਇਹ ਉਨ੍ਹਾਂ ਦੇ ਮਨੋਰੰਜਨ ਦਾ ਸਾਧਨ ਹੈ । ਸਾਇੰਸ ਦੀ ਉੱਨਤੀ ਨਾਲ ਰੇਡੀਓ ਦੀ ਪਹੁੰਚ, ਜਨ ਸਾਧਾਰਨ ਤਕ ਹੁੰਦੀ ਚਲੀ ਜਾ ਰਹੀ ਹੈ । ਲੋਕੀਂ ਕਾਰ ਵਿਹਾਰ ਵਿਚ ਲੱਗੇ ਹੋਏ ਜਾਂ ਮਿਹਨਤ ਨਾਲ ਥੱਕ ਟੁੱਟ ਕੇ ਮਨ-ਪਰਚਾਵੇ ਲਈ ਰੇਡੀਓ ਪ੍ਰੋਗਰਾਮ ਸੁਣਦੇ ਹਨ । ਗੁਰੂ ਸਾਹਿਬਾਨ ਨੇ ਕਵਿਤਾ ਤੇ ਸੰਗੀਤ ਦੋਹਾਂ ਕੋਮਲ ਹੁਨਰਾਂ ਨੂੰ ਧਰਮ ਵਿਚ ਇਥੋਂ ਤਕ ਮਹਾਨਤਾ ਦਿਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ, ਕਵਿਤਾ ਅਤੇ ਰਾਗਾਂ ਵਿਚ ਹੀ ਉਚਾਰਣ ਕੀਤੀ । ਗੁਰਬਾਣੀ ਜਦ ਰਾਗ ਵਿਚ ਗਾਈ ਗਈ ਤਾਂ ਉਸ ਦਾ ਨਾਂ ਕੀਰਤਨ ਹੋਇਆ। ਸੰਸਾਰ ਦੇ ਧਰਮ ਪੁਸਤਕ ਆਮ ਤੌਰ ਤੇ ਨਸਰ ਵਿਚ ਲਿਖੇ ਹੋਏ ਹਨ, ਕਵਿਤਾ ਵਿਚ ਨਹੀਂ । ਜੇ ਕਿਧਰੇ ਕੋਈ ਧਰਮ ਗ੍ਰੰਥ ਜਾਂ ਉਸ ਦਾ ਕੁਝ ਹਿੱਸਾ ਕਵਿਤਾ ਵਿਚ ਹੈ ਵੀ, ਤਾਂ ਉਹ ਵੀ ਰਾਗਾਂ ਵਿਚ ਨਹੀਂ । ਨਾ ਹੀ ਉਹ ਨਿੱਤ ਕੀਰਤਨ ਦੀ ਤਰ੍ਹਾਂ ਗਾਇਆ ਜਾਂਦਾ ਹੈ । ਹਰਿ ਕੀਰਤਨ ਤਾਂ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ । ਗੁਰਵਾਕ ਹੈ ੧. ੨. ੩. - ਨਾਨਕ ਕਹੈ ਸੁਨ ਰੇ ਮਨਾ ਕਰਿ ਕੀਰਤਨੁ ਹੋਇ ਉਧਾਰ ॥ ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ ਬਹੁੜਿ ਨ ਜੋਨੀ ਪਾਈਐ ॥ ਸਾਧ ਸੰਗਿ ਕਲਿ ਕੀਰਤਨੁ ਗਾਇਆ ॥ ਨਾਨਕ ਤੇ ਤੇ ਬਹੁਰਿ ਨ ਆਇਆ ॥ ਕੀਰਤਨ ਕਰਨ ਤੇ ਸੁਣਨ ਨਾਲ ਅਵਿੱਦਿਆ ਨੀਂਦਰ ਵਿਚ ਸੁੱਤਾ ਮਨ ਜਾਗ ਪੈਂਦਾ ਹੈ । ਦੁੱਖ, ਕਲੇਸ਼ ਤੇ ਰੋਗ ਮਿਟ ਜਾਂਦੇ ਹਨ, ਛਾਤੀ ਸੀਤਲ ਤੇ ਮਨ ਸੁਖੀ ਹੋ ਜਾਂਦਾ ਹੈ । ਪਾਪਾਂ ਦੀ ਮੈਲ ਕੱਟੀ ਜਾਂਦੀਗੁਰਬਾਣੀ ਸੰਗੀਤ ( ਹ ) ਹੈ ਤੇ ਨਿਰੰਕਾਰ ਵਿਚ ਲਿਵ ਲਗ ਜਾਂਦੀ ਹੈ। ਹਰਿ ਨਾਮ ਦਾ ਅੰਮ੍ਰਿਤ ਰਸ ਪੀਣ ਲਈ ਸਭ ਤੋਂ ਉੱਤਮ ਸਾਧਨ ਕੀਰਤਨ ਹੈ । ਇਸ ਨਾਲ ਲੋਕ ਪਰਲੋਕ ਸੰਵਰ ਜਾਂਦੇ ਹਨ । ਜਿਨ੍ਹਾਂ ਦੇ ਮਨ ਕੀਰਤਨ ਵਿਚ ਰੰਗੇ ਜਾਂਦੇ ਹਨ, ਉਨ੍ਹਾਂ ਲਈ ਲੋਕ ਪ੍ਰਲੋਕ ਦਾ ਕੋਈ ਪਦਾਰਥ ਅਲੱਭ ਨਹੀਂ ਰਹਿੰਦਾ। ਉਹ ਚਾਰੇ ਪਦਾਰਥ ਧਰਮ, ਅਰਥ, ਕਾਮ, ਮੁੱਖ ਪ੍ਰਾਪਤ ਕਰ ਲੈਂਦੇ ਹਨ । ਮੇਰਾ ਜਨਮ ੧੮੯੭ ਈਸਵੀ ਨੂੰ ਐਬਟਾਬਾਦ ਵਿਚ ਹੋਇਆ। ਸੰਤ ਭਾਈ ਲਾਲ ਸਿੰਘ ਜੀ ਐਬਟਾਬਾਦ ਗੁਰਦੁਆਰੇ ਵਿਚ ਅਤੀਤ ਜੀਵਨ ਬਤੀਤ ਕਰਦੇ ਸਨ । ਉਨ੍ਹਾਂ ਆਪਣਾ ਚੋਲਾ ਉਤਾਰ ਕੇ ਘੱਲਿਆ, ਜੋ ਮੈਨੂੰ ਪਹਿਨਾਇਆ ਗਿਆ । ਮੈਨੂੰ ਚਾਰ ਸਾਲ ਦੀ ਉਮਰ ਵਿਚ ਗੁਰਮੁਖੀ ਪੜ੍ਹਾਈ ਗਈ ਤੇ ਛੇ ਮਹੀਨੇ ਬਾਦ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪਾਠ ਕਰਨ ਲਈ ਬਿਠਾਇਆ ਗਿਆ । ਮੈਂ ਅਜੇ ਸਤਵੀਂ ਜਮਾਤ ਵਿਚ ਪੜ੍ਹਦਾ ਸਾਂ, ਭੁਝੰਗੀ ਸਭਾ ਦਾ ਮੈਂਬਰ ਬਣ ਗਿਆ। ਮੈਂ ਦੀਵਾਨਾਂ ਤੇ ਜਾਣਾ ਸ਼ੁਰੂ ਕਰ ਦਿਤਾ ਤੇ ਇਉਂ ਸ਼ਬਦ ਸੁਣਨ, ਪੜ੍ਹਨ ਦੀ ਲਗਨ ਲੱਗੀ । ਪੜ੍ਹਾਈ ਤੋਂ ਬਾਦ ਮੈਂ ੧੯੧੩ ਵਿਚ ਕਾਰੋਬਾਰ ਵਿਚ ਲੱਗ ਪਿਆ । ਭਾਈ ਨਰਾਇਣ ਸਿੰਘ ਜੀ ਗ੍ਰੰਥੀ, ਜੋ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ (ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਦੇ ਪਿਤਾ ਸਨ, ਨੇ ਮੈਨੂੰ ਪ੍ਰੇਰਿਆ ਕਿ ਨਿੱਤ ਗੁਰਦੁਆਰੇ ਸਵੇਰੇ ਕੀਰਤਨ ਕਰਿਆ ਕਰੋ । ਓਦੋਂ ਤੋਂ ਲੈ ਕੇ ਸਤਿਗੁਰੂ ਜੀ ਦੀ ਕਿਰਪਾ ਨਾਲ ਨਿੱਤ ਕੀਰਤਨ ਨਿਭਦਾ ਚਲਾ ਆ ਰਿਹਾ ਹੈ। ਜੋੜੀ ਵਾਜਾ ਸਿੱਖਣ ਲਈ ਮੈਂ ਕਾਫ਼ੀ ਸਮਾਂ ਖਰਚ ਕਰਦਾ ਸਾਂ । ਸ਼ਹਿਰ ਵਿਚ ਕੋਈ ਰਾਗੀ ਸੱਜਣ ਆਵੇ ਤਾਂ ਇਸ ਗੁਣ ਦੀ ਪ੍ਰਾਪਤੀ ਲਈ ਐਸੇ ਸੱਜਣ ਨੂੰ ਉਚੇਚਾ ਯਤਨ ਕਰ ਕੇ ਵੀ ਟਿਕਾ ਲੈਣਾ ਤੇ ਸਿਖਲਾਈ ਕਰਨੀ । ਸਮਾਂ ਬੀਤਦਾ ਗਿਆ, ਅਕਾਲੀ ਲਹਿਰ ਚੱਲੀ । ਪੰਥ ਦੇ ਅੰਦਰ ਜੋਸ਼ ਠਾਠਾਂ ਮਾਰ ਰਿਹਾ ਸੀ। ਮੈਂ ਵੀ ਜੇਲ੍ਹ ਯਾਤਰਾ ਕੀਤੀ। ਕੀਰਤਨ ਦੀ ਲਗਨ ਦਿਨੋਂ ਦਿਨ ਵਧਦੀ ਹੀ ਗਈ । ਦੇਸ਼ ਦੀ ਵੰਡ ਹੋਣ ਤੋਂ ਪਿਛੋਂ ਮੇਰਾ ਨਿਵਾਸ ਦਿੱਲੀ ਵਿਚ ਹੋ ਗਿਆ। ਇਥੇ ਗਿਆਨੀ ਹਰਦਿੱਤ ਸਿੰਘ ਜੀ ਗੁਰਮਤਿ ਵਿਦਯਾਲਯ ਦੇ ਇੰਚਾਰਜ ਜੋ ਸੰਗੀਤ ਦੇ ਚੰਗੋ ਜਾਣੂ ਹਨ ਅਤੇ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਨੋਟੇਸ਼ਨ ਨਾਲ ਕਰਾਉਂਦੇ ਹਨ, ਉਨ੍ਹਾਂ ਨਾਲ ਮੇਰਾ ਮੇਲ ਗੁਰਦੁਆਰਾ ਰਕਾਬ ਗੰਜ ਵਿਚ ਹੋਇਆ। ਉਨ੍ਹਾਂ ਮੈਨੂੰ ਸੁਝਾਵ ਦਿੱਤਾ ਕਿ ਤੁਸੀਂ ਸ਼ਬਦ ਰੀਤਾਂ ਨੂੰ ਸ੍ਵਰ ਲਿਪੀ ਵਿਚ ਲਿਖੋ। ਮੈਂ ਵੀ ਸੋਚਿਆ ਕਿ ਸ਼ਬਦ ਰੀਤਾਂ ਦਾ ਭੰਡਾਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਸਮਾਂ ਪਾ ਕੇ ਕਈ ਰੀਤਾਂ ਭੁੱਲ ਜਾਂਦੀਆਂ ਹਨ। ਇਸ ਵਾਸਤੇ ਰੀਤਾਂ ਨੂੰ ਸ੍ਵਰ ਲਿਪੀ ਵਿਚ ਲਿਖਣ ਦਾ ਮੈਂ ਪੱਕਾ ਇਰਾਦਾ ਕਰ ਲਿਆ । ਭਾਈ ਸੰਤਾ ਸਿੰਘ ਜੀ ‘ਕੰਵਲ’ ਇਥੇ ਦਿੱਲੀ ਵਿਚ ਹੀ ਰਹਿੰਦੇ ਸਨ । ਮੈਂ ਉਨ੍ਹਾਂ ਨਾਲ ਮਿਲ ਕੇ ਇਹ ਕੰਮ ਆਰੰਭ ਦਿਤਾ। ਕਈ ਸਾਲ ਰਾਗਾਂ ਦੀ ਖੋਜ ਤੇ ਨੋਟੇਸ਼ਨ ਦਾ ਕੰਮ ਜਾਰੀ ਰਿਹਾ। ੧੯੫੫ ਈ: ਦੇ ਕਰੀਬ ਭਾਈ ਦਿਆਲ ਸਿੰਘ ਜੀ, ਜੋ ਗੁਰਦੁਆਰਾ ਰਕਾਬ ਗੰਜ ਦੇ ਗੁਰਮਤਿ ਵਿਦਿਆਲਯ ਵਿਚ ਸੱਤ ਸਾਲ ਜੋੜੀ, ਵਾਜਾ, ਸਰੰਦਾ ਤੇ ਦਿਲਰੁਬਾ ਆਦਿ ਸਿੱਖੇ ਹਨ ਅਤੇ ਟਿਊਨਾਂ ਦੀ ਨੋਟੇਸ਼ਨ ਕਰਨ ਵਿਚ ਚੰਗੇ ਮਾਹਿਰ ਹਨ, ਉਹ ਮੇਰੇ ਨਾਲ ਆ ਮਿਲੇ । ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਵਿਚ, ਜਿਥੇ ਮੈਂ ਨਿੱਤ ਕੀਰਤਨ ਕਰਦਾ ਸਾਂ, ਮੁਲਾਜ਼ਮ ਰੱਖ ਲਿਆ ਗਿਆ। ਉਨ੍ਹਾਂ ਨਾਲ ਮਿਲ ਕੇ ਇਹ ਸ੍ਵਰ ਲਿਪੀ ਲਿਖਣ ਦਾ ਕੰਮ ਮੈਨੂੰ ਛੇਤੀ ਮੁਕੰਮਲ ਹੋਣ ਦੀ ਆਸ ਹੋ ਗਈ। ਸੰਗਤਾਂ ਵਿਚ ਆਮ ਚਰਚਾ ਸੀ ਕਿ ਗੁਰਦੁਆਰਿਆਂ ਵਿਚ ਫਿਲਮੀ ਟਿਊਨਾਂ ਤੇ ਕੀਰਤਨ ਕੀਤਾ ਜਾਂਦਾ ਹੈ, ਜੋ ਮਨ ਨੂੰ ਚੰਚਲ ਕਰਦੀਆਂ ਹਨ ਤੇ ਕੀਰਤਨ ਚਾਹੀਦਾ ਹੈ, ਜਿਸ ਨਾਲ ਮਨ ਟਿਕੇ। ਮੈਂ ਉਨ੍ਹਾਂ ਸ਼ਬਦ ਰੀਤਾਂ ਦੀ ਖੋਜ ਵਿਚ ਸਾਂ, ਜਿਨ੍ਹਾਂ ਵਿਚ ਕਿ ਗੁਰੂ ਸਾਹਿਬਾਨ ਦੇ ਸਮੇਂ ਗੁਰਬਾਣੀ ਗਾਈ( ਕ ) ਗੁਰਬਾਣੀ ਸੰਗੀਤ ਜਾਂਦੀ ਸੀ । ਮੈਂ ਪੰਥ ਦੇ ਚੋਣਵੇਂ ਰਾਗੀ ਸਿੰਘਾਂ ਰੀਤਾਂ ਇਕੱਠੀਆਂ ਕਰਦਾ ਰਿਹਾ। ਇਸ ਤੋਂ ਲਿਆਂਦੀਆਂ, ਕੇਵਲ ਸੀਨਾ-ਬਸੀਨਾ ਜ਼ਰੂਰੀ ਸੀ । ਮੈਂ ਚਾਹੁੰਦਾ ਸਾਂ ਕਿ ਨਾਲ ਮੇਲ ਜੋਲ ਰੱਖ ਕੇ ਉਨ੍ਹਾਂ ਦੀ ਸੇਵਾ ਕਰਕੇ ਐਸੀਆਂ ਪਹਿਲਾਂ ਇਹ ਰੀਤਾਂ ਕਿਸੇ ਨੇ ਲਿਖਤ ਵਿਚ ਨਹੀਂ ਸਨ ਚਲੀਆਂ ਆ ਰਹੀਆਂ ਸਨ । ਇਸ ਵਾਸਤੇ ਲਗਾਤਾਰ ਖੋਜ ਕਰਨੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਰਾਗਾਂ ਦੇ ਚੋਣਵੇਂ ਸ਼ਬਦਾਂ ਦੀ ਸ੍ਵਰ ਲਿਪੀ ਲਿਖੀ ਜਾਏ, ਪਰ ਕਈ ਰਾਗਾਂ ਦੇ ਸਰੂਪਾਂ ਤੇ ਸ਼ਬਦ ਟਿਊਨਾਂ ਦਾ ਪਤਾ ਹੀ ਨਹੀਂ ਸੀ ਲਗਦਾ, ਜੈਸਾ ਕਿ ਮਾਝ, ਤੁਖਾਰੀ, ਸੂਹੀ, ਮਾਰੂ ਆਦਿ । ਭਾਈ ਤਾਬਾ ਜੀ ਜਿਹੜੇ ਰਬਾਬੀਆਂ ਵਿਚ ਬੜੇ ਪ੍ਰਸਿੱਧ ਹਨ ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜੀ ਆਪਣੀ ਉਮਰ ਦਾ ਵੱਡਾ ਹਿੱਸਾ ਕੀਰਤਨ ਕਰਦੇ ਰਹੇ ਹਨ, ਉਨ੍ਹਾਂ ਪਾਸੋਂ ਮੈਂ ਪੁਰਾਤਨ ਸ਼ਬਦ ਰੀਤਾਂ ਲਿਖਣੀਆਂ ਆਰੰਭ ਦਿਤੀਆਂ। ਉਹ ਨਿੱਤ ਦੋ-ਤਿੰਨ ਘੰਟੇ ਸਾਡੇ ਘਰ ਬੈਠ ਕੇ ਸ਼ਬਦ ਰੀਤਾਂ ਵਾਜਾ ਵਜਾ ਕੇ ਗਾਂਦੇ । ਮੈਂ ਭਾਈ ਦਿਆਲ ਸਿੰਘ ਜੀ ਤੋਂ ਉਨ੍ਹਾਂ ਦੀ ਨੋਟੇਸ਼ਨ ਲਿਖਵਾਂਦਾ । ਇਉਂ ਪਹਿਲਾਂ ੧੯੫੬ ਤੇ ਫੇਰ ੧੯੫੭ ਵਿਚ ਦੋ ਦੋ ਮਹੀਨੇ ਭਾਈ ਤਾਬਾ ਜੀ ਨੂੰ ਇਥੇ ਟਿਕਾ ਕੇ ਹਰਿਮੰਦਰ ਸਾਹਿਬ ਵਿਚ ਗਾਈਆਂ ਜਾਂਦੀਆਂ ਰਹੀਆਂ ਸ਼ਬਦ-ਰੀਤਾਂ ਨੂੰ, ਜੋ ਰਬਾਬੀਆਂ ਦੇ ਸੀਨੇ-ਬਸੀਨੇ ਚਲੀਆਂ ਆ ਰਹੀਆਂ ਸਨ, ਸ੍ਵਰ ਲਿਪੀ ਵਿਚ ਲਿਖਿਆ। ਇਹ ਨੋਟੇਸ਼ਨ ਜਾਰੀ ਰਹੀ। ਸੰਨ ੧੯੫੯ ਤਕ ੯੮ ਰਾਗਾਂ ਵਿਚ ੨੧੦ ਸ਼ਬਦ ਰੀਤਾਂ ਨੂੰ ਸ੍ਵਰ ਲਿਪੀ ਵਿਚ ਲਿਖ ਲਿਆ। ਗੁਰਬਾਣੀ ਅਤੇ ਪ੍ਰਮਾਣੀਕ ਬਾਣੀਆਂ, ਵਾਰਾਂ, ਕਬਿੱਤ ਭਾਈ ਗੁਰਦਾਸ ਜੀ, ਗਜ਼ਲਾਂ ਭਾਈ ਨੰਦ ਲਾਲ ਜੀ ਅਤੇ ਦਸਮ ਗ੍ਰੰਥ ਵਿਚੋਂ ਇਕ ਹਜ਼ਾਰ ਦੇ ਲਗ ਪਗ ਸ਼ਬਦ ਰੀਤਾਂ ਦਾ ਸੰਗ੍ਰਹਿ ਮੇਰੇ ਪਾਸ ਸੀ । ਸੱਜਣ-ਮਿੱਤਰ ਕਈ ਵੇਰ ਪ੍ਰੇਰਨਾ ਕਰਦੇ ਕਿ ਇਨ੍ਹਾਂ ਨੂੰ ਕੀਰਤਨ ਪ੍ਰਚਾਰ ਦੀ ਉੱਨਤੀ ਲਈ ਛਪਵਾ ਦਿੱਤਾ ਜਾਵੇ । ਮੈਂ ਵੀ ਅਨੁਭਵ ਕਰਦਾ ਸੀ ਕਿ ਇਕ ਚੰਗੀ ਸ਼ਬਦ ਰੀਤ ਸਿੱਖਣ ਲਈ ਗੁਰਸਿੱਖਾ ਨੂੰ ਕਿਤਨੀ ਕਠਿਨਾਈ ਝੱਲਣੀ ਪੈਂਦੀ ਸੀ । ਕਿਧਰੇ ਉਸਤਾਦ ਸਿਖਾਉਣ ਨੂੰ ਰਜ਼ਾਮੰਦ ਨਹੀਂ ਹੁੰਦੇ, ਕਿਤੇ ਮੂਲ ਬਹੁਤਾ ਖਰਚਣਾ ਪੈਂਦਾ ਹੈ, ਕਦੇ ਸਮਾਂ ਤੇ ਸੰਜੋਗ ਪ੍ਰਾਪਤ ਨਹੀਂ ਹੁੰਦੇ । ਜਿਸ ਤਰ੍ਹਾਂ ਮੈਂ ਇਹ ਰੀਤਾਂ ਇਕੱਠੀਆਂ ਕੀਤੀਆਂ, ਉਸ ਮਿਹਨਤ ਦੀ ਵੀ ਮੈਨੂੰ ਸੋਝੀ ਸੀ । ਇਸ ਲਈ ਇਨ੍ਹਾਂ ਨੂੰ ਛਪਾਉਣ ਦਾ ਲਾਭ ਪ੍ਰਤੱਖ ਸੀ, ਪਰ ਮੇਰੇ ਲਈ ਹੋਰ ਨਵੀਆਂ ਰੀਤਾਂ ਨੂੰ ਸ੍ਵਰ ਲਿਪੀ ਵਿਚ ਲਿਖਣਾ, ਪਿਛਲੇ ਕੰਮ ਨੂੰ ਸੋਧਣਾ ਤੇ ਪ੍ਰੈਸ ਵਾਸਤੇ ਨਵੇਂ ਸਿਰਿਓਂ ਲਿਖਣਾ ਪਹਾੜ ਜੇਡਾ ਕਠਿਨ ਕੰਮ ਸੀ । ਅਕਤੂਬਰ ੧੯੫੯ ਵਿਚ ਮੈਂ ਸ੍ਰੀ ਅੰਮ੍ਰਿਤਸਰ ਜੀ ਗਿਆ। ਉਥੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਦਫਤਰ ਵਿਚ ਸਕੱਤਰ ਸਾਹਿਬਾਨ ਨਾਲ—ਖਿਆਲਾਤ ਦਾ ਵਟਾਂਦਰਾ ਹੋਣ ਤੇ ਇਹ ਫੈਸਲਾ ਹੋਇਆ ਕਿ ਇਸ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਵਲੋਂ ਛਪਵਾ ਕੇ ਲਾਗਤ ਮਾਤ੍ਰ ਭੇਟਾ ਤੇ ਦਿਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਕੀਰਤਨ ਦਾ ਪ੍ਰਚਾਰ ਹੋ ਸਕੇ । ਭਾਈ ਦਿਆਲ ਸਿੰਘ ਜੀ, ਜੋ ਪਹਿਲਾਂ ਮੇਰੇ ਨਾਲ ਕੰਮ ਕਰਦੇ ਰਹੇ ਸਨ, ਇਨ੍ਹਾਂ ਦਿਨਾਂ ਵਿਚ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਅਧੀਨ ਮੁਲਾਜ਼ਮਤ ਕਰ ਰਹੇ ਸਨ । ਮੇਰੇ ਵਲੋਂ ਬੇਨਤੀ ਕਰਨ ਤੇ ਕਮੇਟੀ ਨੇ ਉਨ੍ਹਾਂ ਦੀ ਸੇਵਾ ਮਹੀਨੇ ਵਾਸਤੇ ਮੇਰੇ ਨਾਲ ਲਗਾ ਦਿੱਤੀ । ੧ ਦਸੰਬਰ ੧੯੫੯ ਤੋਂ ੩੦ ਜਨਵਰੀ ੧੯੬੦ ਤਕ ਇਹ ਪੁਸਤਕ ਮੁੜ ਨਵੇਂ ਸਿਰੇ ਤਰਤੀਬਵਾਰ ਭਾਈ ਦਿਆਲ ਸਿੰਘ ਜੀ ਨੇ ਦਿੱਲੀ ਆ ਕੇ ਲਿਖੀ ਅਤੇ ਇਕ ਸੌ ਦੇ ਕਰੀਬ ਹੋਰ ਚੋਣਵੀਆਂ ਸ਼ਬਦ ਰੀਤਾ ਜੋ ਮੈਨੂੰ ਯਾਦ ਸਨ, ਉਨ੍ਹਾਂ ਨੂੰ ਵੀ ਸ੍ਵਰ ਲਿਪੀ ਵਿਚ ਲਿਖਿਆ। ਸੱਚੀ ਗੱਲ ਇਹ ਹੈ ਕਿ ਭਾਈ ਦਿਆਲ ਸਿੰਘ ਜੀ ਦੀ ਅਤਿ ਕਰੜੀ ਘਾਲ ਨਾਲ ਹੀ ਇਹ ਪੁਸਤਕ ਪ੍ਰੈਸ ਵਿਚ ਭੇਜਣ ਯੋਗ ਹੋਈ । ਕੀਰਤਨ ਵਿਚ ਇਤਨੀ ਭਾਰੀ ਖਿੱਚ ਹੈ ਕਿ ਸਿੱਖ ਇਸਤ੍ਰੀ ਮਰਦਾਂ ਦੀ ਚੌਖੀ ਗਿਣਤੀ ਇਸ ਨੂੰ ਸਿਖਣਾ ਚਾਹੁੰਦੀ ਹੈ । ਬਹੁਤ ਲੋਕੀਂ ਸਿੱਖਣਾ ਸ਼ੁਰੂ ਵੀ ਕਰ ਹਨ, ਪਰ ਥੋੜੇ ਸਮੇਂ ਬਾਦ ਉਹ ਛੱਡਗੁਰਬਾਣੀ ਸੰਗੀਤ ( ਖ ) ਤੱਤ ਨੂੰ ਦਿੰਦੇ ਹਨ । ਕਈ ਗੁਜ਼ਾਰੇ ਮਾਤ੍ਰ ਸਿੱਖ ਕੇ ਰਹਿ ਜਾਂਦੇ ਹਨ। ਕਈ ਜਿਹੜੇ ਰਾਗ-ਤਾਲ ਦੇ ਪਛਾਣ ਲੈਂਦੇ ਹਨ, ਅੱਗੋਂ ਮਿਹਨਤ ਕਰਨੀ ਛੱਡ ਦਿੰਦੇ ਹਨ। ਫਿਰ ਤਰੱਕੀ ਹੋਵੇ ਤੇ ਕਿਵੇਂ ? ਇਹ ਕੋਮਲ ਹੁਨਰ ਹੈ, ਇਸ ਵਾਸਤੇ ਕਠਿਨ ਘਾਲ ਦੀ ਲੋੜ ਹੈ । ਸਫਲ ਕੀਰਤਨੀਆ ਬਣਨ ਲਈ ਰਾਗ ਅਤੇ ਤਾਲ ਦੀ ਮਿਹਨਤ ਜ਼ਰੂਰੀ ਹੈ, ਸ਼ਬਦ ਦਾ ਅੱਖਰ ਅੱਖਰ ਸਪੱਸ਼ਟ ਗਾਇਆ ਜਾਵੇ । ਨਾਲ ਹੀ ਸ਼ਬਦ ਦੇ ਅਰਥ ਤੇ ਭਾਵ ਦੀ ਸੋਝੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ । ਜੇ ਰਾਗੀ ਦਾ ਗੁਰਮੁਖਾਂ ਵਾਲਾ ਅਮਲੀ ਜੀਵਨ ਹੋਵੇ ਤਾਂ ਐਸੇ ਕੀਰਤਨੀਏ ਦੀ ਮਹਿਮਾ ਕੌਣ ਕਹਿ ਸਕਦਾ ਹੈ । ਭਾਈ ਮਨਮਾ ਸਿੰਘ ਜੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਵਿਚ ਰਸ-ਭਰਿਆ ਕੀਰਤਨ ਕਰਦੇ ਅਤੇ ਗੁਰਮੁਖੀ ਜੀਵਨ ਬਤੀਤ ਕਰਦੇ ਸਨ । ਇਸ ਲਈ ਉਨ੍ਹਾਂ ਦੇ ਬਚਨਾਂ ਨੂੰ ਕਦੇ ਕੋਈ ਮੋੜਦਾ ਨਹੀਂ ਸੀ । ਮਹਾਰਾਜਾ ਰਣਜੀਤ ਸਿੰਘ ਜੀ ਲਾਹੌਰੋਂ ਇਸ ਖਿਆਲ ਨਾਲ ਸ੍ਰੀ ਅੰਮ੍ਰਿਤਸਰ ਪੁੱਜੇ ਕਿ ਐਸੇ ਉੱਚ ਕੋਟੀ ਦੇ ਗੁਰਮੁਖ ਕੀਰਤਨੀਏ ਸਿੰਘ ਨੂੰ ਅਸ਼ਰਫੀਆਂ ਭੇਟ ਕਰ ਕੇ ਦੌਲਤ ਨਾਲ ਮਾਲਾ ਮਾਲ ਕਰ ਦੇਈਏ । ਭਾਈ ਸਾਹਿਬ ਨੇ ਮਹਾਰਾਜਾ ਸਾਹਿਬ ਨੂੰ ਆਪਣੇ ਘਰ ਆਉਂਦਿਆਂ ਦੇਖ ਆਪਣੇ ਘਰ ਦਾ ਬੂਹਾ ਬੰਦ ਕਰ ਲਿਆ ਤੇ ਮਹਾਰਾਜਾ ਸਾਹਿਬ ਨੂੰ ਕਿਹਾ ਕਿ ਆਪ ਦੇ ਚਰਨਾਂ ਵਿਚ ਲੱਛਮੀ ਦਾ ਨਿਵਾਸ ਹੈ ਅਤੇ ਲੱਛਮੀ ਦੇ ਆਉਣ ਨਾਲ ਕੀਰਤਨ ਵਿਚ ਜੋ ਪ੍ਰੇਮ ਤੇ ਰਸ ਲਬਾਲਬ ਭਰਪੂਰ ਹੈ, ਉਹ ਘਟ ਜਾਵੇਗਾ । ਭਾਈ ਸੁੰਦਰ ਸਿੰਘ ਜੀ ਰਾਗੀ ਚਾਵਲ ਮੰਡੀ ਸ੍ਰੀ ਅੰਮ੍ਰਿਤਸਰ ਵਾਲੇ ਕੀਰਤਨ ਵਿਚ ਬੜੇ ਮਾਹਿਰ ਸਨ, ਸੰਸਾਰ ਪ੍ਰਸਿੱਧ ਲੇਖਕ ਸ੍ਰੀ ਰਾਬਿੰਦਰ ਨਾਥ ਟੈਗੋਰ ਨੋਬਲ ਪ੍ਰਾਈਜ਼ ਜੇਤੂ ਸ੍ਰੀ ਅੰਮ੍ਰਿਤਸਰ ਆਏ । ਆਪ ਭਾਈ ਸੁੰਦਰ ਸਿੰਘ ਜੀ ਤੋਂ ਕੀਰਤਨ ਸੁਣ ਕੇ ਇਤਨੇ ਪ੍ਰਭਾਵਿਤ ਹੋਏ ਕਿ ਭਾਈ ਸਾਹਿਬ ਜੀ ਨੂੰ ਆਪਣੇ ਨਾਲ ਲੈ ਜਾਣ ਲਈ ਬੇਨਤੀ ਕੀਤੀ, ਪਰ ਭਾਈ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਸੇਵਾ ਛੱਡ ਕੇ ਉਨ੍ਹਾਂ ਨਾਲ ਜਾਣ ਨੂੰ ਤਿਆਰ ਨਾ ਹੋਏ । ਪਿਛਲੇ ਜ਼ਮਾਨੇ ਵਿਚ ਇਹ ਗੁਣ ਉਸਤਾਦਾਂ ਪਾਸੋਂ ਸ਼ਾਗਿਰਦ ਸਿੱਖਦੇ ਸਨ, ਪਰ ਸਮੇਂ ਦੀ ਤਬਦੀਲੀ ਨਾਲ ਇਹ ਤਰੀਕਾ ਬਦਲ ਗਿਆ । ਹੁਣ ਕਿਸੇ ਵਿਰਲੀ ਥਾਂ ਹੀ ਐਸੀ ਸਿਖਲਾਈ ਹੋ ਰਹੀ ਹੈ । ਮੌਜੂਦਾ ਸਮੇਂ ਨੇ ਇਕ ਹੋਰ ਲਾਭਦਾਇਕ ਸੂਰਤ ਪੈਦਾ ਕਰ ਦਿਤੀ ਹੈ, ਉਹ ਇਹ ਕਿ ਸਕੂਲਾਂ ਤੇ ਕਾਲਜਾਂ ਵਿਚ ਸੰਗੀਤ ਵਿੱਦਿਆ ਦੀ ਬਾਕਾਇਦਾ ਜਿਖਲਾਈ ਸ਼ੁਰੂ ਹੋ ਗਈ ਹੈ । ਸਕੂਲੀ ਪੜ੍ਹਾਈ ਵੇਲੇ ਉਮਰ ਐਸੀ ਹੁੰਦੀ ਹੈ ਕਿ ਥੋੜ੍ਹੀ ਮਿਹਨਤ ਨਾਲ ਹੀ ਲੜਕੇ ਲੜਕੀਆਂ ਬਹੁਤ ਕੁਝ ਸਿੱਖ ਸਕਦੇ ਹਨ ਅਤੇ ਮੁੱਢਲੀ ਸਿਖਲਾਈ ਸਕੂਲ ਜਾਂ ਕਾਲਜ ਵਿਚ ਪ੍ਰਾਪਤ ਕਰਕੇ ਬਾਅਦ ਵਿਚ ਉਹ ਬਹੁਤ ਤਰੱਕੀ ਕਰ ਸਕਦੇ ਹਨ । ਇਸ ਪੁਸਤਕ ਦੇ ਪਹਿਲੇ ਭਾਗ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ੩੧ ਰਾਗ ਤੇ ਉਨ੍ਹਾਂ ਦੇ ਪ੍ਰਕਾਰ ਜਿਵੇਂ ਗਉੜੀ, ਪੂਰਬੀ, ਗਉੜੀ ਚੇਤੀ, ਗਉੜੀ ਲਲਿਤ, ਗੂਜਰੀ ਟੋਡੀ, ਹੁਸੈਨੀ ਟੋਡੀ ਆਦਿ ਅਤੇ ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਰਾਗਾਂ ਵਿਚ ਪੜਤਾਲਾਂ ਹਨ, ਉਨ੍ਹਾਂ ਹੀ ਰਾਗਾਂ ਦੀਆਂ ੨੦ ਦੇ ਕਰੀਬ ਪੜਤਾਲਾਂ ਲਿਖੀਆਂ ਹਨ । ਇਨ੍ਹਾਂ ੬੦ ਰਾਗਾਂ ਵਿਚ ੧੯੨ ਸ਼ਬਦਾਂ ਦੀਆਂ ਟਿਊਨਾਂ ਦੀ ਸ੍ਵਰ ਲਿਪੀ ਹੈ । ਦੂਜੇ ਭਾਗ ਵਿਚ ਹੋਰ ੫੯ ਰਾਗ ਹਨ, ਜਿਨ੍ਹਾਂ ਵਿਚ ੧੧੭ ਸ਼ਬਦ ਰੀਤਾਂ ਹਨ । ਇਸ ਭਾਗ ਵਿਚ ਹੀ ਗ਼ਜ਼ਲਾਂ ਭਾਈ ਨੰਦ ਲਾਲ ਜੀ ਅਤੇ ਚੌਥੀ ਪਾਤਸ਼ਾਹੀ ਜੀ ਦੀਆਂ ਅਸ਼ਟਪਦੀਆਂ, ਜੋ ਦਸ ਦਸ ਰਾਗਾਂ ਵਿਚ ਅਤੇ ਅੱਠ ਅੱਠ ਤਾਲਾਂ ਵਿਚ ਹਨ । ਇਕ ਸਵੇਰੇ ਗਾਈ ਜਾਂਦੀ ਹੈ, ਇਕ ਰਾਤੀਂ । ਇਹ ਦੋਵੇਂ( ਗ ) ਗੁਰਬਾਣੀ ਸੰਗੀਤ ਗੁਲਦਸਤੇ ਰਬਾਬੀ ਭਾਈ ਤਾਬਾ ਜੀ ਨੇ ਲਿਖਵਾਏ ਸਨ । ਇਨ੍ਹਾਂ ਦੀ ਬੰਦਸ਼ ਕਿਸੇ ਚੰਗੇ ਗਵੱਈਏ ਦੀ ਕੀਤੀ ਜਾਪਦੀ ਹੈ । ਇਉਂ ੧੧੯ ਰਾਗਾਂ ਵਿਚ ੩੧੧ ਸ਼ਬਦ ਰੀਤਾਂ ਦੀਆਂ ਟਿਊਨਾਂ ਨੂੰ ਸ੍ਵਰ ਲਿਪੀ ਵਿਚ ਲਿਖਿਆ ਗਿਆ ਹੈ । ਤੀਜੇ ਭਾਗ ਵਿਚ ਰਾਗਾਂ ਦਾ ਵੇਰਵਾ ਹੈ । ਇਸ ਵਿਚ ਆਏ ਰਾਗਾਂ ਦੇ ਆਰੋਹ ਅਵਰੋਹ, ਜਾਤੀ, ਠਾਠ ਵਗੈਰਾ ਹਨ । ਤਾਲ ਠੇਕੇ ਇਹ ਸ਼ਬਦ ਰੀਤਾਂ ਜਿਨ੍ਹਾਂ ਤਾਲਾਂ ਵਿਚ ਹਨ, ਉਨ੍ਹਾਂ ਤਾਲਾਂ ਦੇ ਠੇਕੇ ਸ਼ੁਰੂ ਵਿਚ ਹੀ ਲਿਖ ਦਿਤੇ ਹਨ । ਯਤਨ ਇਹ ਕੀਤਾ ਗਿਆ ਹੈ ਕਿ ਜੋ ਸ਼ਬਦ ਰੀਤਾਂ ਸ਼ੁੱਧ ਰਾਗਾਂ ਵਿਚ ਹੋਣ, ਉਨ੍ਹਾਂ ਨੂੰ ਹੀ ਲਿਖਿਆ ਜਾਵੇ, ਪਰ ਕਿਤੇ ਕਿਤੇ ਪੁਰਾਤਨ ਰੀਤਾਂ ਵਿਚ ਇਹੋ ਜਿਹੀ ਸ੍ਵਰ ਵੀ ਲੱਗੀ ਹੋਈ ਹੈ ਜੋ ਉਸ ਰਾਗ ਵਿਚ ਪ੍ਰਵਾਨ ਨਹੀਂ, ਪਰ ਰੀਤ ਦੀ ਸੁੰਦਰਤਾ ਅਤੇ ਪੁਰਾਤਨਤਾ ਨੂੰ ਕਾਇਮ ਰੱਖਣ ਹਿਤ ਉਸ ਨੂੰ ਰਹਿਣ ਦਿਤਾ ਗਿਆ ਹੈ । ਸੰਗੀਤ ਅਨੁਸਾਰ ਐਸੇ ਸੁਰ ਨੂੰ ਵਿਵਾਦੀ ਸਮਝਿਆ ਜਾਂਦਾ ਹੈ । ਪੁਰਾਤਨ ਰੀਤਾਂ ਵਿਚੋਂ ਕੁਝ ਸ਼ਬਦ ਰੀਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਰਾਗਾਂ ਅਨੁਸਾਰ ਨਹੀਂ, ਉਨ੍ਹਾਂ ਰੀਤਾਂ ਨੂੰ ਉਸੇ ਤਰ੍ਹਾਂ ਰਹਿਣ ਦਿਤਾ ਗਿਆ ਹੈ । ਉਂਝ ਵੱਧ ਤੋਂ ਵੱਧ ਯਤਨ ਕੀਤਾ ਗਿਆ ਹੈ ਕਿ ਜਿਸ ਰਾਗ ਵਿਚ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਸੇ ਰਾਗ ਵਿਚ ਉਸ ਦੀ ਸਰ ਲਿਪੀ ਹੋਵੇ । ਰਾਗਾਂ ਦੀ ਥਿਊਰੀ (ਸ਼ਾਸਤ੍ਰੀਯ ਵਿਵਰਣ) ਤੇ ਅਨੇਕ ਪੁਸਤਕਾਂ ਛਪੀਆਂ ਹੋਈਆਂ ਹਨ। ਮੈਂ ਇਹ ਪੁਸਤਕ ਕੇਵਲ ਪੁਰਾਤਨ ਸ਼ਬਦ ਰੀਤਾਂ ਨੂੰ ਸਾਂਭਣ ਅਤੇ ਪ੍ਰਚਾਰ ਹਿਤ ਛਪਵਾਉਣ ਦਾ ਉੱਦਮ ਕੀਤਾ ਹੈ । ਸਤਿਗੁਰੂ ਨੇ ਅਪਾਰ ਕਿਰਪਾ ਕਰਕੇ ਮੈਥੋਂ ਇਹ ਸੇਵਾ ਕਰਵਾਈ ਹੈ । ਮਤਿ ਮੇਰੀ ਥੋੜ੍ਹੀ ਹੈ ਤੇ ਮੈਂ ਆਪਣੇ ਆਪ ਨੂੰ ਗੁਣੀ ਜਨਾਂ ਦੇ ਚਰਨਾਂ ਦੀ ਧੂੜ ਸਮਝਦਾ ਹਾਂ। ਮੈਂ ਆਪਣੀ ਇਸ ਤੁੱਛ ਮਿਹਨਤ ਨੂੰ ਸਫਲ ਸਮਝਾਂਗਾ, ਜੋ ਇਸ ਪੁਸਤਕ ਨੂੰ ਪੜ੍ਹ ਕੇ ਸਿੱਖ ਰਾਗੀ ਆਪਣੀਆਂ ਅਮੋਲਕ ਸ਼ਬਦ ਰੀਤਾਂ, ਜੋ ਉਨ੍ਹਾਂ ਨੇ ਪ੍ਰਸਿੱਧ ਗੁਣੀ ਜਨਾਂ ਤੋਂ ਪ੍ਰਾਪਤ ਕੀਤੀਆਂ ਹਨ, ਨੂੰ ਸ੍ਵਰ ਲਿਪੀ ਵਿਚ ਲਿਖ ਕੇ ਪੰਥ ਦੇ ਭਲੇ ਲਈ ਆਪ ਛਪਵਾਉਣ ਜਾਂ ਕੋਈ ਪੰਥਕ ਜਥੇਬੰਦੀ ਐਸਾ ਪ੍ਰਬੰਧ ਕਰੇ । ਮਿਤੀ ੧੩-੧-੬੧ ਗੁਰੂ ਪੰਥ ਦਾ ਦਾਸ— ਗਿਆਨ ਸਿੰਘ ੧੦—ਮਥਰਾ ਰੋਡ, ਜੰਗਪੁਰਾ ਬੀ., ਨਵੀਂ ਦਿੱਲੀ
Published 2006
Language Punjabi
Pages 253
Copies 1
Tags Gurbani Sangeet music kirtan sgpc
Collection Community Texts
Read 3 times

Customer Reviews

There is no reviews yet