Japji de Panj Khandan Da Buhpakhi Adhian - ਜਪੁਜੀ ਦੇ ਪੰਜ ਖੰਡਾਂ ਦਾ ਬਹੁਪੱਖੀ ਅਧਿਐਨ

Creator | ਪ੍ਰੋ ਰਾਮ ਸਿੰਘ - Prof. Ram Singh |
First Sentence | ਭੂਮਿਕਾ ਪੰਜ ਖੰਡ ਗੁਰੂ ਨਾਨਕ ਦੇਵ ਜੀ ਦੀ ਸੁਪ੍ਰਸਿੱਧ ਰਚਨਾ “ਜਪੁ” (ਜਪੁਜੀ ਸਾਹਬ) ਦਾ ਭਾਗ ਹਨ। ਇਸ ਬਾਣੀ ਦੀਆਂ ਅਠੱਤੀ ਪਉੜੀਆਂ ਵਿਚੋਂ ਚਾਰ ਪਉੜੀਆਂ, 34-37, ਵਿਚ ਇਨ੍ਹਾਂ ਦਾ ਵਰਨਣ ਹੈ। ਗੁਰੂ ਸਾਹਿਬ ਨੇ ਪੰਜ ਖੰਡਾਂ ਦੇ ਨਾਂ ਇਹ ਰੱਖੇ ਹਨ—ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸਚ ਖੰਡ | ਇਨ੍ਹਾਂ ਵਿਆਖਿਆ- ਖੰਡਾਂ ਵਿਚ ਜਪੁਜੀ ਦਾ ਸਭ ਤੋਂ ਗੁੜ ਅੰਗ ਹੈ | ਅਨੇਕਾਂ ਟੀਕਾਕਾਰਾਂ, ਕਾਰਾਂ ਤੇ ਅਨੁਵਾਦਕਾਂ ਨੇ ਇਸ ਵਿਸ਼ੇ ਦੀਆਂ ਗੁੰਝਲਾਂ ਖੋਹਲਣ ਦਾ ਜਤਨ ਕੀਤਾ ਹੈ | गुठू ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿਚੋਂ ਹੁਣ ਤਕ ਸਭ ਤੋਂ ਵਧ ਵਿਵੇਚਨ ਜਪੁਜੀ ਦਾ ਹੋਇਆ ਹੈ। ਇਸ ਦੇ ਬਾਵਜੂਦ ਪੰਜ ਖੰਡਾਂ ਬਾਰੇ ਮੱਤ-ਭੇਦ ਵੱਡੀ ਮਾਤਰਾ ਵਿਚ ਮੌਜੂਦ ਹਨ। ਜਪੁਜੀ ਦੇ ਚਿੰਤਕਾਂ ਲਈ ਇਹ ਵਿਸ਼ਾ ਇੱਕ ਵੰਗਾਰ ਬਣਿਆ ਹੋਇਆ ਹੈ | ਕੇਵਲ ਇਨ੍ਹਾਂ ਚਾਰ ਪਉੜੀਆਂ ਉੱਤੇ ਸੰਪੂਰਣ ਪੁਸਤਕਾਂ ਭੀ ਲਿਖੀਆਂ ਗਈਆਂ ਹਨ। ਹਥਲਾ ਖੋਜ-ਪ੍ਰਬੰਧ ਵੀ ਇਸੇ ਲੜੀ ਦਾ ਇਕ ਮਣਕਾ ਹੈ। ਪੰਜ ਖੰਡਾਂ ਦੇ ਵਿਸ਼ੇ ਦੇ ਮਹੱਤਵ ਤੇ ਕਠਨਾਈ ਉੱਤੇ ਵਿਚਾਰ ਕਰਦਿਆਂ ਹੀ ਲੇਖਕ ਦੇ ਮਨ ਵਿਚ ਇਸ ਨੂੰ ਇਕ ਸਵਿਸਤਾਰ ਅਧਿਐਨ ਦਾ ਪਾਤਰ ਬਣਾਉਣ ਦੀ ਪ੍ਰੇਰਣਾ ਜਾਗੀ ਹੈ। ਪੰਜ ਖੰਡਾਂ ਦਾ ਮਹੱਤਵ ਕਿਉਂ ਵੱਡਾ ਹੈ? ਇਸ ਪ੍ਰਸ਼ਨ ਦਾ ਉੱਤਰ ਤਾਂ ਉਸ ਦ੍ਰਿਸ਼ਟੀਕੋਣ ਉੱਤੇ ਆਧਾਰਿਤ ਹੋਵੇਗਾ ਜੋ ਕੋਈ ਲੇਖਕ ਇਨ੍ਹਾਂ ਨੂੰ ਦੇਖਣ ਲਈ ਧਾਰਦਾ ਹੈ। ਵਿਦਵਾਨਾਂ ਨੇ ਕਈ ਦ੍ਰਿਸ਼ਟੀਕੋਣ ਅਪਣਾਏ ਹਨ, ਜਿਨ੍ਹਾਂ ਦੀ ਚਰਚਾ ਇਸ ਖੋਜ- ਪ੍ਰਬੰਧ ਵਿਚ ਕੀਤੀ ਗਈ ਹੈ ਪਰ ਅੰਤਲੇ ਖੰਡ, ਸੱਚ-ਖੰਡ, ਦੇ ਨਾਂ ਤੋਂ ਹੀ ਵਿਦਿਤ ਹੈ ਕਿ ਇਨ੍ਹਾਂ ਖੰਡਾਂ ਵਿਚ ਸੱਚ ਨੂੰ ਪ੍ਰਮੁਖਤਾ ਪ੍ਰਾਪਤ ਹੈ। ਗੁਰੂ ਨਾਨਕ ਸਾਹਿਬ ਦੇ ਜਪੁਜੀ 66 ਮੁੱਢਲੇ ਸਲੋਕ ਵਿਚ ਵੀ ਸੱਚ ਨੂੰ ਮੁੱਖ ਰੱਖਣ ਤੋਂ ਇਸ ਵਿਸ਼ੇ ਪ੍ਰਤਿ ਉਨ੍ਹਾਂ ਦਾ ਸਨੇਹ ਪ੍ਰਗਟ ਹੁੰਦਾ ਹੈ | ਉਨ੍ਹਾਂ ਦੀ ਇੱਕ ਹੋਰ ਗੂੜ੍ਹ ਬਾਣੀ ‘‘ਸਿਧ ਗੋਸਟਿ” ਵਿਚ ਸਾਧ ਉਨ੍ਹਾਂ ਨੂੰ ਪੁੱਛਦੇ ਹਨ ਕਿ ਉਹ ਕਿਸ ਸੌਦੇ ਦੇ ਵਾਪਾਰੀ ਹਨ| ਗੁਰੂ ਸਾਹਿਬ ਦਾ ਉੱਤਰ ਹੈ, ਸੱਚ ਦਾ: ਗੁਰਮੁਖਿ ਖੋਜਤ ਭਏ ਉਦਾਸੀ ਦਰਸਨ ਕੈ ਤਾਈ ਭੇਖ ਨਿਵਾਸੀ। ਸਾਚ ਵਖਰ ਕੇ ਹਮ ਵਣਜਾਰੇ। ਨਾਨਕ ਗੁਰਮੁਖਿ ਉਤਰਸਿ ਪਾਰੇ| (18) (ੳ) |
Published | 1994 |
Language | Punjabi |
Pages | 374 |
Copies | 1 |
Tags | Japji Sahib Guru Nnak. Gurbani |
Collection | Community Texts |
Read | 0 times |