Jina Pachata Sach - ਜਿਨਾ ਪਛਾਤਾ ਸਚੁ

Creator Prof. Kishan Singh
First Sentence ਪੰਜਾਬੀ ਸਾਹਿਤ ਦੀ ਸਮਝ ਤੇ ਉਸ ਦੀ ਆਲੋਚਨਾ ਕੁਰਾਹੇ ਗੁਰਬਾਣੀ ਤੇ ਮਾਰਕਸਵਾਦ ਦੋਹਾਂ ਦੀ ਵਸਤੂ - ਉਨ੍ਹਾਂ ਦਾ ਸਮਾਜਕ ਮਨੁੱਖੀ ਸੱਚ ਇੱਕ ਹੀ ਹੈ। ਅਤੇ ਉਹ ਹੈ, ਬੰਦੇ ਦੀ, ਸਰਬੱਤ ਦੀ ਆਜ਼ਾਦੀ। ਦੋਵੇਂ ਹੀ ਜਮਾਤੀ ਸਮਾਜ ਦੇ ਵਿਰੁੱਧ ਇਨਕਲਾਬੀ ਹਨ। ਉਨ੍ਹਾਂ ਦੀ ਵਸਤੂ, ਉਨ੍ਹਾਂ ਦਾ ਸੱਚ ਤਾਂ ਇੱਕ ਹੀ ਹੈ ਬੰਦੇ ਦੀ, ਸਰਬੱਤ ਦੀ ਆਜ਼ਾਦੀ, ਪਰ ਉਨ੍ਹਾਂ ਦੇ ਮੁਹਾਵਰਿਆਂ ਦਾ - ਸੰਕਲਪੀ ਢਾਂਚਿਆਂ ਦਾ - ਦਿਮਾਗੀ ਖ਼ਿਆਲਾਂ ਦਾ - Conceptual Frame- Works ਦਾ ਆਪਸ ਵਿੱਚ ਕੋਈ ਨੇੜ, ਕੋਈ ਮੇਲ ਮੁਮਕਿਨ ਹੀ ਨਹੀਂ। ਇਸ ਦੇ ਬਾਵਜੂਦ ਉਨ੍ਹਾਂ ਦਾ ਸੱਚ ਕਿਸਤਰਾਂ ਇੱਕ ਹੈ? ਇਹ ਸਮਝ ਤਾਂ ਹੀ ਆਉਂਦੀ ਹੈ ਜੇ ਇਹ ਪੱਕਾ ਪਤਾ ਹੋਵੇ ਕਿ ਮਜ਼ਹਬ ਦੀ - ਸਾਹਿਤਕ ਰਚਨਾ ਦੀ ਵਸਤੂ - ਉਸ ਦਾ ਸੱਚ ਉਸ ਦੇ Conceptual Frame-Work ਵਿਚ ਨਹੀਂ ਹੁੰਦਾ, ਬਲਕਿ ਬਾਤਨ ਦੀ ਪੱਧਰ ਤੇ ਹੁੰਦਾ ਹੈ ਖ਼ਿਆਲਾਂ ਦੇ ਖਰੜੇ ਦੇ ਰਾਹੀਂ ਪੇਸ਼ ਮਨੁੱਖੀ ਚਿਤਰ ਵਿਚ ਵਿਚ - ਤੇ ਦੋਹਾਂ ਮੁਮਕਿਨ ਰਾਹਾਂ ਵਿਚੋਂ “ਲਿਵ ਧਾਤੁ ਦੁਇ ਕਮਾਇ।” (ਮ:੩, ਸਫ਼ਾ ੮੭) - ਬੰਦੇ ਦੀ ਆਜ਼ਾਦੀ ਦੇ ਤੇ ਉਸ ਦੀ ਗ਼ੁਲਾਮੀ ਦੇ - ਆਪੋ-ਧਾਪੀ ਦੇ ਦੋਹਾਂ ਰਾਹਾਂ ਵਿੱਚੋਂ ਰਚਨਾ, ਦਿਲ ਦਿਮਾਗ ਨੂੰ – ਪੂਰਨ ਸ਼ਖ਼ਸੀਅਤ ਨੂੰ ਰਾਹੇ ਕਿਹੜੇ ਪਾਉਂਦੀ ਹੈ? ਗੁਰਬਾਣੀ ਤੇ ਮਾਰਕਸਵਾਦ ਆਪੋ ਆਪਣਿਆਂ ਮੁਹਾਵਰਿਆਂ ਰਾਹੀਂ, ਬੰਦੇ ਨੂੰ ਪੈਸੇ, ਪਦਾਰਥਾਂ - ਆਪਣੀ ਹੱਥੀਂ ਪੈਦਾ ਕੀਤੀ ਸਮਾਜਕ ਪੈਦਾਵਾਰ ਦੀ ਅਧੀਨਗੀ ਦੇ ਹੇਠੋਂ ਨਿਕਲਣ ਦੇ - ਮੁੜ ਬੰਦਾ ਬਣਨ ਦੇ ਰਾਹੇ ਪਾਉਂਦੇ ਹਨ। ਉਸ ਦੀ, ਉਸ ਦੇ ਸਮਾਜ ਦੀ ਕਾਂਇਆਂ ਪਲਟੀ ਕਰਵਾਂਉਂਦੇ ਹਨ। ਸਮਾਜਕ ਮਨੁੱਖੀ ਕਦਰਾਂ ਕੀਮਤਾਂ ਦੇ ਟਕਰਾਆਂ ਰਾਹ ਹੈ ਹੁਕਮੀ ਕਰਮ ਸਰਬੱਤ ਦੀ ਸਾਂਝ ਦੇ ਆਪਸ ਵਿੱਚ ਵਿਰੋਧੀ - ਅੱਜ ਮੈਂ ਬਹੁਤ ਦੇਰ ਤੋਂ ਕਹਿੰਦਾ ਆ ਰਿਹਾ ਹਾਂ ਕਿ ਜੇ ਗੁਰਬਾਣੀ ਦੇ ਸੱਚ ਨੇ ਬੰਦੇ ਦੀ, ਸਰਬੱਤ ਦੀ ਆਜ਼ਾਦੀ ਦਾ ਵਿਚਾਰਧਾਰਕ, ਕਲਚਰਲ ਸੰਦ ਬਣ ਕੇ ਆਪਣਾ ਸਮਾਜਕ ਰੋਲ ਅਦਾ ਕਰਨਾ ਹੈ - ਬੰਦੇ ਦੀ ਬੰਦ-ਖਲਾਸ ਕਰਾਉਣੀ ਹੈ ਤਾਂ ਲਾਜ਼ਮੀ ਹੈ ਕਿ ਉਸ ਨੂੰ, ਗੁਰਬਾਣੀ ਦੇ ਮਜ਼੍ਹਬੀ ਮੁਹਾਵਰੇ ਵਿੱਚੋਂ ਕੱਢ ਕੇ - - ਪੇਸ਼ ਸਮਾਜਕ ਮਨੁੱਖੀ ਮਸਲਿਆਂ ਦੇ ਪ੍ਰਸੰਗ ਵਿਚ, ਅੱਜ ਦੇ ਸਮਾਜਕ ਮੁਹਾਵਰੇ ਵਿੱਚ ਪੇਸ਼ ਕੀਤਾ ਜਾਵੇ। ਪਰ ਕਿਸੇ ਨੇ ਵੀ ਮੇਰੀ ਏਸ ਗੱਲ ਵੱਲ ਗਹੁ ਹੀ ਨਹੀਂ - - -
Published 1993
Language Punjabi
Pages 196
Copies 5
Tags Gurbani Punjabi Sahit Panjabi Sahit
Collection Community Texts
Read 2 times

Customer Reviews

There is no reviews yet