Kamal Bigasan
| Creator | Ragi Gurcharan Singh Kanwal |
| First Sentence | ਜਾਣ-ਪਛਾਣ ਰਾਗੀ ਗੁਰਚਰਨ ਸਿੰਘ 'ਕੰਵਲ' ਦੀ ਲਿਖੀ ਪੁਸਤਕ 'ਕਮਲ ਬਿਗਾਸਨ' ਜੋ ਕਿ ਛਪ ਰਹੀ ਹੈ ਦਾ ਖਰੜਾ ਮੇਰੇ ਧਿਆਨ ਵਿਚ ਆਇਆ ਹੈ। ਮੇਰਾ ਤੇ ਲੇਖਕ ਦਾ ਜਨਮ ਇਲਾਕਾ ਇਕੋ ਹੀ ਹੈ। ਮੇਰੇ ਨਾਲੋਂ ਇਹ ਕਰੀਬ ੬-੭ ਸਾਲ ਉਮਰ ਵਿਚ ਵਡੇਰਾ ਹੈ। ਇਸ ਦੇ ਪਿਤਾ ਸਚਖੰਡ ਵਾਸੀ ਭਾਈ ਸਾਹਿਬ ਬਾਬਾ ਜੁਵਾਲਾ ਸਿੰਘ ਜੀ ਰਾਗੀ ਨਗਰ ਸੈਦਪੁਰ (ਠੱਠਾ ਟਿੱਬਾ) ਵਾਲੇ ਕੀਰਤਨ ਦੀ ਵਿਦਿਆ ਦੇ ਪੱਖ ਤੋਂ, ਗੁਰਸਿਖੀ ਜੀਵਨ, ਰਹਿਣੀ-ਬਹਿਣੀ ਤੇ ਪੰਥਕ ਸੇਵਾਵਾਂ ਦੇ ਪੱਖ ਤੋਂ ਪੰਥ ਵਿਚ ਤੇ ਦੇਸ਼ਾਂ ਪਰਦੇਸ਼ਾਂ ਵਿਚ ਬਹੁਤ ਪ੍ਰਸਿੱਧ ਕੀਰਤਨੀਏ ਹੋਏ ਹੈਨ। ਮੇਰੇ ਉਹ ਕੀਰਤਨ ਦੇ ਭੀ ਉਸਤਾਦ ਸਨ। ਦਾਸ ਨੂੰ ਬਚਪਨ ਵਿਚ ਗੁਰਦੁਵਾਰਾ ਦਮਦਮਾ ਸਾਹਿਬ ਠੱਠਾ ਦੇ ਮਹੰਤ ਸਾਹਿਬ ਸੰਤ ਜਗਤ ਸਿੰਘ ਜੀ ਤੇ ਫਿਰ ਉਨ੍ਹਾਂ ਦੇ ਹੀ ਵੱਡੇ ਗੁਰਭਾਈ ਪੂਰਨ ਬ੍ਰਹਮ ਗਿਆਨੀ ਤਪੱਸਵੀ ਸ੍ਰੀ ਮਾਨ ਬਾਬਾ ਭਾਗ ਸਿੰਘ ਜੀ ਦੀ ਸੇਵਾ ਵਿਚ ਰੈਹਕੇ ਗੁਰਮਤ ਗੁਰਬਾਣੀ ਦੀ ਪੜ੍ਹਾਈ ਤੇ ਅਰਥ ਬੋਧ ਆਦਕ ਦੀ ਸਿਖਲਾਈ ਦਾ ਮੌਕਾ ਮਿਲਿਆ ਸੀ। ਸ੍ਰੀ ਮਾਨ ਸੰਤ ਬਾਬਾ ਭਾਗ ਸਿੰਘ ਜੀ ਦਾ ਜਨਮ ਭੀ ਸੁਲਤਾਨਪੁਰ ਲੋਧੀ ਦੇ ਲਾਗੇ ਨਗਰ ਗਿਦੜ ਪਿੰਡੀ ਨਗਰ ਦਾ ਸੀ ਤੇ ਉਹ ਭੀ ਛੋਟੀ ਉਮਰ ਤੋਂ ਹੀ ਦਮਦਮਾ ਸਾਹਿਬ ਠੱਠਾ ਦੇ ਮਹੰਤ ਬਾਬਾ ਖੜਕ ਸਿੰਘ ਦੀ ਸ਼ਰਨ ਵਿਚ ਆ ਗਏ ਸਨ ਫਿਰ ਉਹ ਮੁਰਾਲੇ ਜ਼ਿਲਾ ਗੁਜਰਾਤ (ਪਾਕਿਸਤਾਨ) ਦੇ ਮਹੰਤ ਸਾਹਿਬ ਸੰਤ ਬਿਸ਼ਨ ਸਿੰਘ ਜੀ ਪਾਸ ਚਲੇ ਗਏ ਸੀ। ਸੰਤ ਬਿਸ਼ਨ ਸਿੰਘ ਜੀ ਮਹਾਨ ਤਪੱਸਵੀ ਭੀ ਸਨ ਤੇ ਗੁਰਮਤ ਦੇ ਮਹਾਨ ਵਿਦਵਾਨ ਭੀ ਸਨ। ਭਾਈ ਸਾਹਿਬ ਭਾਈ ਜੁਵਾਲਾ ਸਿੰਘ ਜੀ ਰਾਗੀ ਤੇ ਸੰਤ ਬਾਬਾ ਭਾਗ ਸਿੰਘ ਜੀ ਇਕੋ ਇਲਾਕੇ ਦੇ ਜੰਮਪਲ ਤੇ ਕਰੀਬਨ ਹਮ ਉਮਰ ਤੇ ਹਮ ਸਹਰੀ ਹਮ ਖਿਆਲ ਸਨ। ਇਸੇ ਕਾਰਣ ਉਨ੍ਹਾਂ ਦੋਹਾਂ ਦਾ ਪਿਆਰ ਅਲੌਕਿਕ ਸੀ ਤੇ ਸਾਰੀ ਜ਼ਿੰਦਗੀ ਇਕ ਰਸ ਨਿਭ ਗਿਆ ਸੀ। ਦੋਨੋਂ ਇਕ ਅਸਥਾਨ ਨਾਲ ਭੀ ਸੰਬੰਧਤ ਸਨ। ਇਨ੍ਹਾਂ ਕਾਰਨਾਂ ਕਰਕੇ ਮੈਂ ਭਾਈ ਗੁਰਚਰਨ ਸਿੰਘ ਦੇ ਸਾਰੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇਸ ਨੇ ਪੈਹਲੇ ਮੈਟਰਿਕ ਤੇ ਗਿਆਨੀ ਪਾਸ ਕਰਕੇ ਕਰੀਬਨ ੧੨-੧੩ ਸਾਲ ਆਪਣੇ ਪਿਤਾ ਜੀ ਪਾਸੋਂ ਕੀਰਤਨ ਦੀ ਸਿਖਲਾਈ ਪ੍ਰਾਪਤ ਕੀਤੀ ਤੇ ਜਥੇ ਦੇ ਨਾਲ ਹੀ ਕੀਰਤਨ ਦੀ ਸੇਵਾ ਕੀਤੀ ਉਪ੍ਰੰਤ ਆਪਣੇ ਛੋਟੇ ਵੀਰ ਭਾਈ ਅਵਤਾਰ ਸਿੰਘ ਨਾਲ ਜਥਾ ਬਣਾਕੇ ਅੱਠ ਸਾਲ ਸੁਤੰਤਰ ਤੇ ਫਿਰ ਕਰੀਬਨ ੩੭-੩੮ ਸਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਵਿਸ ਵਿਚ ਆਕੇ ਕਰੀਬਨ ੫੮ ਸਾਲ ਕੀਰਤਨ ਦੀ ਸੇਵਾ ਕੀਤੀ ਹੈ। ਇੰਨੇਸਾਲਾਂ ਵਿਚ ਦੇਸ਼ ਤੋਂ ਬਾਹਰ ਇੰਗਲੈਂਡ, ਅਮਰੀਕਾ, ਕੈਨੇਡਾ ਆਦਕ ਵਿਚ ਭੀ ਕਈ ਵਾਰੀ ਸੰਗਤਾਂ ਦੇ ਸੱਦੇ ਪੱਤਰਾਂ ਤੇ ਜਾਂਦੇ ਰਹੇ ਹੈਨ। ਇਨ੍ਹਾਂ ਪਾਸੋਂ ਗੁਰਮਤ ਕੀਰਤਨ ਦੀ ਵਿਦਿਆ ਸ਼ਬਦ ਰੀਤਾਂ ਦਾ ਖਜ਼ਾਨਾ ਜੋ ਇੰਨਾ ਨੂੰ ਆਪਣੇ ਪੂਜਯ ਪਿਤਾ ਜੀ ਪਾਸੋਂ ਪ੍ਰਾਪਤ ਹੋਇਆ ਸੀ। ਪੰਜਾਬੀ ਯੂਨੀਵਰਸਿਟੀ ਨੇ ਸੰਗੀਤ ਦੇ ਰੂਪ ਵਿਚ ਲਿਖਵਾ ਕੇ ਕਰੀਬਨ ਪੰਜ ਸੌ ਸ਼ਬਦ ਰੀਤ ਵੱਡੇ ਛੋਟੇ ਤਾਰਾਂ ਵਿਚ ਧੁਨੀਆਂ ਪੜਤਾਲਾਂ ਸਮੇਤ ਦੋ ਭਾਗਾਂ ਵਿਚ ਛਪਵਾਈ ਸੀ ਜੋ ਕਿ ਦੇਸ਼ਾਂ ਪਰਦੇਸ਼ਾਂ ਵਿਚ ਬਹੁਤ ਸਾਲਾਹੀ ਗਈ ਹੈ ਤੇ ਇਸ ਜਥੇ ਨੂੰ ਇਸ ਸੇਵਾ ਬਦਲੇ ਸਰਕਾਰ ਵਲੋਂ ਤੇ ਬਹੁਤ ਸਾਰੀਆਂ ਕਮੇਟੀਆਂ ਵਲੋਂ ਕਾਫੀ ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਭਾਈ ਸਾਹਿਬ ਭਾਈ ਜਵਾਲਾ ਸਿੰਘ ਜੀ ਖੁਦ ਸੰਤ ਕੀਰਤਨੀਏ ਸਨ ਤੇ ਉਨ੍ਹਾਂ ਦਾ ਮੇਲ-ਮਿਲਾਪ ਉੱਚ ਕੋਟੀ ਦੇ ਸੰਤਾਂ ਮਹਾਤਮਾਂ ਨਾਲ ਸੀ। ਇਸ ਕਰਕੇ ਭਾਈ ਗੁਰਚਰਨ ਸਿੰਘ ਨੂੰ ਭੀ ਬੜੇ ਬੜੇ ਬੰਦਗੀ ਜ਼ਿੰਦਗੀ ਵਾਲੇ ਸਾਧੂਆਂ ਦੇ ਦਰਸ਼ਨ ਕਰਨ ਦਾ ਅਵਸਰ ਮਿਲਦਾ ਰਿਹਾ ਸੀ। ਪਿਤਾ ਜੀ ਦੇ ਅਕਾਲ ਚਲਾਣੇ ਉਪ੍ਰੰਤ ਹੁਣ ਤਕ ਇਸ ਪੁਸਤਕ ਦੇ ਲੇਖਕ ਨੂੰ ਪਿਤਾ ਪੁਰਖੀ ਸੁਭਾਵ ਵਿਰਸੇ ਵਿਚ ਮਿਲਿਆ ਹੋਣ ਕਰਕੇ ਚੰਗੇ ਮਹਾਤਮਾਂ ਰਹਿਤ-ਬਹਿਤ ਵਾਲੇ ਗੁਰਮੁਖਾਂ ਗੁਰਸਿੱਖਾਂ ਦੇ ਦਰਸ਼ਨਾਂ ਦੀ ਰੁਚੀ ਰਹੀ ਹੈ ਤੇ ਕੀਰਤਨ ਦਾ ਸਦਕਾ ਉਨ੍ਹਾਂ ਪਾਸੋਂ ਅਸੀਸਾਂ ਪ੍ਰਾਪਤ ਹੁੰਦੀਆਂ ਰਹੀਆਂ ਹੈਨ। ਇਸ ਪੁਸਤਕ ਵਿਚ ਲੇਖਕ ਨੇ ਜੀਵਨ ਵਾਲੇ ਮਹਾਂ ਪੁਰਖਾਂ ਜਿਨ੍ਹਾਂ ਦੇ ਹਿਰਦੇ ਕਮਲ ਬਿਗਸ ਚੁੱਕੇ ਸਨ ਦੇ ਜੀਵਨ ਦਾ ਨਕਸ਼ਾ ਹੀ ਬਿਆਨ ਕਰਨ ਦਾ ਯਤਨ ਕੀਤਾ ਹੈ। ਹਿਰਦੇ ਕਮਲ ਦੇ ਬਿਗਾਸ ਦੇ ਰਸਤੇ ਵਿਚ ਜੋ ਸ਼ੈਤਾਨ ਦੇ ਮਹਾਂਰਥੀਆਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆਦਕਾਂ ਵਲੋਂ ਅਨੇਕ ਪ੍ਰਕਾਰ ਦੀਆਂ ਅੜਚਨਾਂ ਪੈਦਾ ਹੁੰਦੀਆਂ ਹੈਨ ਉਨ੍ਹਾਂ ਦਾ ਵਿਸਥਾਰ ਭੀ ਵਿਲੱਖਣ ਤਰੀਕੇ ਨਾਲ ਕੀਤਾ ਹੈ। ਸਾਰੇ ਹੀ ਲੇਖਾਂ ਵਿਚੋਂ ਗੁਰੂ ਸਾਹਿਬ ਦੇ ਮੱਤ ਨੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਿਰਮੌਰ ਤੇ ਸ੍ਰੇਸ਼ਟ ਬਿਆਨ ਕੀਤਾ ਹੋਇਆ ਹੈ। ਸਤਿਗੁਰੂ ਸਾਹਿਬਾਨ ਤੇ ਗੁਰਬਾਣੀ ਦੀ ਉਪਮਾ ਮਹਾਨ ਹੈ ਜੋ ਕਿ ਬਿਆਨ ਕਰਨੀ ਅਸੰਭਵ ਹੀ ਹੈ ਪਰ ਜੋ ਭੀ ਲੇਖਕ ਨੇ ਕਿਨਕਾ ਮਾਤਰ ਲਿਖਤ ਵਿਚ ਲਿਔਣ ਦਾ ਯਤਨ ਕੀਤਾ ਹੈ ਉਹ ਯਤਨ ਅਤੀ ਸ਼ਲਾਘਾਯੋਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡਤਾ, ਕੀਰਤਨ ਇਸ਼ਟ, ਧਿਆਨ ਧਰੋ ਤੇ ਤਸਵੀਰ ਪੂਜਾ ਆਦਕ ਲੇਖਕਾਂ ਵਿਚ ਲੇਖਕ ਨੇ ਆਪਣੀ ਸੁਘੜ ਤੇ ਸੁਚੱਜੀ ਰਾਏ ਲਿਖਕੇ ਆਪਣੇ ਪੂਜਯ ਪਿਤਾ ਵਾਂਗੂੰ ਹੀ ਬੜੀ ਨਿਧੜਕਤਾ ਤੇ ਦਲੇਰੀ ਤੋਂ ਕੰਮ ਲਿਆ ਹੈ। ਇਸੇ ਤਰ੍ਹਾਂ ਸ਼ੈਤਾਨ ਦਾ ਬਹਿਸ਼ਤ ਤੇ ਭਗਵਾਨ ਦਾ ਬਹਿਸ਼ਤ ਵਾਲੇ ਲੇਖ ਅੰਦਰ ਬੜੇ ਬਿਲਾਸੀ ਤਰੀਕੇ ਨੂੰ ਵਰਤ ਕੇ ਗਿਆਨਪ੍ਰਗਾਸ ਤੇ ਅਗਿਆਨ ਅੰਧੇਰ ਨੂੰ ਬਿਆਨ ਕੀਤਾ ਗਿਆ ਹੈ। ਮੈਨੂੰ ਤਾਂ ਇਸ ਤੁਕ ਦਾ ਹੀ ਵਿਸਥਾਰ ਵਾਲਾ ਅਰਥ ਜਾਪਿਆ ਹੈ, “ਚੰਗਿਆਈਂ ਆਲਕ ਕਰੋ ਬੁਰਿਆਈਂ ਹੋਇ ਸੇਰੁ' ਭਾਵ ਕਿ ਚੰਗਿਆਈਆਂ ਤੇ ਬੁਰਿਆਈਆਂ ਦੀ ਸਪਸ਼ਟ ਤਸਵੀਰ ਉਕਰੀ ਹੈ। ਇਹ ਪੁਸਤਕ ਭੀ ਬਿਗਸੇ ਹੋਏ ਕਮਲ ਵਾਲੇ ਮਹਾਂਪੁਰਖ ਸੰਤ ਬਾਬਾ ਭਾਗ ਸਿੰਘ ਜੀ ਨੂੰ ਸਮਰਪਣ ਕੀਤੀ ਹੋਈ ਹੈ। ਉਨ੍ਹਾਂ ਦੇ ਜੀਵਨ ਦੀ ਇਕ ਵਾਰਦਾਤ ਭੀ ਲਿਖਣੀ ਬੇਅਰਥ ਨਹੀਂ ਹੋਵੇਗੀ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰੂ ਦੀ ਦੇਹ ਕਰਕੇ ਜਾਣਿਆ ਸੀ। ਉਨ੍ਹਾਂ ਦਾ ਇਹ ਵਿਸ਼ਵਾਸ ਪਰਬਤ ਵਰਗਾ ਅਹਿਲ ਤੇ ਅਡੋਲ ਸੀ, ਉਹ ੴ ਤੋਂ ਲੈਕੇ ਅਠਾਰਹ ਦਸ ਬੀਸ ਤੱਕ ਇਕ ਅੱਖਰ ਉਪਰ ਭੀ ਕਿੰਤੂ ਬਰਦਾਸ਼ਤ ਨਹੀਂ ਸੀ ਕਰਦੇ। ਜਦੋਂ ਰਾਗ ਮਾਲਾ ਦੇ ਵਿਰੋਧ ਦਾ ਜ਼ੋਰ ਸੀ ਤੇ ਵਿਰੋਧ ਕਰਨ ਵਾਲਿਆਂ ਨੇ ਗੁਰਮਤ ਦੀ ਸਿਖਲਾਈ ਦੇ ਟਕਸਾਲੀ ਅਸਥਾਨ ਮੁਰਾਲੇ ਜ਼ਿਲਾ ਗੁਜਰਾਤ (ਪਾਕਿਸਤਾਨ) ਵਿਚ ਹੀ ਸਮਾਗਮ ਕਰਨ ਦਾ ਉਪਰਾਲਾ ਕੀਤਾ ਸੀ। ਅਜੇ ਉਹ ਗੁਰਦਵਾਰੇ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜੁੜ ਬੈਠੇ ਹੀ ਸਨ। ਬਾਬਾ ਭਾਗ ਸਿੰਘ ਜੀ ਨੂੰ ਉਨ੍ਹਾਂ ਦੇ ਪ੍ਰੋਗਰਾਮ ਤੇ ਪ੍ਰਯੋਜਨ ਦਾ ਪਤਾ ਚਲ ਗਿਆ। ਉਹ ਇਕ ਮਜ਼ਬੂਤ ਖੂੰਡਾ ਲੈਕੇ ਦੀਵਾਨ ਵਿਚ ਆਏ ਤੇ ਸ਼ੇਰ ਵਾਂਗੂੰ ਭਬਕ ਮਾਰੀ ਕਿ ਖਬਰਦਾਰ ਜੇ ਇਥੇ ਬੈਠਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਇਕ ਔਖਰ ਤੇ ਭੀ ਨੁਕਤਾਚੀਨੀ ਕੀਤੀ। ਇਸ ਦਬਕੇ ਨਾਲ ਉਨ੍ਹਾਂ ਵਿਚੋਂ ਫਿਰ ਕਿਸੇ ਨੂੰ ਭੀ ਐਸਾ ਕਰਨ ਦਾ ਹੀਆ ਨਹੀਂ ਸੀ ਪਿਆ ਉਹ ਕੁਛ ਸਮਾਂ ਕੀਰਤਨ ਸ਼ਬਦ ਪੜ੍ਹਕੇ ਹੀ ਉਥੋਂ ਖਿਸਕ ਗਏ ਸਨ। ਸੋ ਦਾਸ ਨੂੰ ਰਾਗੀ ਗੁਰਚਰਨ ਸਿੰਘ ਕੰਵਲ ਦੀ ਜਾਣ-ਪਛਾਣ ਵਿਚ ਕੁਛ ਅੱਖਰ ਲਿਖਕੇ ਬਹੁਤ ਪ੍ਰਸੰਸਾ ਹੋਈ ਹੈ ਤੇ ਮੈਨੂੰ ਪੂਰਨ ਆਸ ਹੈ ਕਿ ਜੋ ਪਾਠਕ ਨਿਰਪੱਖ ਹੋ ਕੇ ਵੀਚਾਰ ਨਾਲ ਏਸ ਪੁਸਤਕ ਨੂੰ ਆਰੰਭ ਤੋਂ ਅਖੀਰ ਤੱਕ ਪੜ੍ਹਨ ਦੀ ਖੇਚਲ ਕਰਨਗੇ ਉਹਨਾਂ ਨੂੰ ਕਮਲ ਬਿਗਾਸਨ ਦੇ ਪੜਾਵ ਤੱਕ ਅਪੜਨ ਲਈ ਕਾਫੀ ਸਹੈਤਾ ਮਿਲੇਗੀ।ਅੰਤ ਵਿਚ ਮੇਰੀ ਸ੍ਰੀ ਵਾਹਿਗੁਰੂ ਜੀ ਪਾਸ ਹਾਰਦਿਕ ਅਰਦਾਸ ਹੈ ਕਿ ਭਾਈ ਗੁਰਚਰਨ ਸਿੰਘ ਦੀ ਬਾਕੀ ਆਯੂ ਭੀ ਕੀਰਤਨ, ਕਥਾ, ਗੁਰਮਤ ਦਾ ਪ੍ਰਚਾਰ ਤੈਹਰੀਰ ਤੇ ਤਕਰੀਰ ਦੁਵਾਰਾ ਕਰਦਿਆਂ ਬਤੀਤ ਹੋਵੇ। ਅਕਾਲ ਪੁਰਖ ਇਸ ਨੂੰ ਚੰਗੀ ਸੇਹਤ ਤੇ ਸੁਥਰਾ ਜੀਵਨ ਬਖਸ਼ੇ। ਗੁਰੂ ਪੰਥ ਦਾ ਦਾਸ ਕਰਤਾਰ ਸਿੰਘ (ਸੰਤ) ਗੁਰਦਵਾਰਾ ਸ੍ਰੀ ਦਮਦਮਾ ਸਾਹਿਬ ਠੱਠਾ ਜ਼ਿਲਾ ਕਪੂਰਥਲਾ। |
| Published | 1992 |
| Language | Punjabi |
| Pages | 242 |
| Copies | 1 |
| Tags | Bhai Jawala Singh Bhai Gurcgaran Singh Kirtan |
| Collection | Community Texts |
| Read | 3 times |