ਕਸ਼ਮੀਰ ਤੇ ਕੁੱਲੂ Kashmir Te Kullu

Creator Dr. Ram Singh
First Sentence ਨੌਜਵਾਨ ਸੈਲਾਨੀਆਂ ਨੂੰ ਟੈਨਸਿੰਘ ਨੇ ਹਿਮਾਲੀਆ ਦੀ ਸਿਖਰ, ਮੌਟ ਐਵਰੈਸੱਟ, ਨੂੰ ਜਿੱਤ ਕੇ ਹਿੰਦੋਸਤਾਨ ਦਾ ਸਿਰ ਦੁਨੀਆਂ ਵਿਚ ਉੱਚਾ ਕੀਤਾ ਸੀ। ਤਦ ਤੋਂ ਹਿੰਦੋਸਤਾਨ ਦੇ ਦਲੇਰ ਨੌਜਵਾਨਾਂ ਵਿਚ ਹਿਮਾਲੀਆ ਦੀਆਂ ਚੋਟੀਆਂ ਦੀ ਖਿੱਚ ਵਧ ਗਈ ਹੈ। ਪਹਿਲੋਂ ਅਸੀਂ ਸਮਝਦੇ ਸਾਂ ਕਿ ਬਰਫ਼ਾਨੀ ਪਹਾੜਾਂ ਉਤੇ ਚੜ੍ਹਨਾ ਯੂਰਪੀਨ ਕੌਮਾਂ ਦਾ ਹੀ ਕੰਮ ਹੈ ਪਰ ਹੁਣ ਭਾਰਤ ਦੇ ਨੌਜਵਾਨਾਂ ਵਿਚ ਟੈਨਸਿੰਘ ਨੇ ਨਵਾਂ ਉਤਸ਼ਾਹ ਭਰ ਦਿੱਤਾ ਹੈ ਤੇ ਸਾਡੇ ਹਿੰਮਤੀ ਯੁਵਕ ਉੱਚੀਆਂ ਪਰਬਤੀ ਚੋਟੀਆਂ ਨੂੰ ਆਪਣੀ ਸਮਰੱਥਾ ਅੰਦਰ ਸਮਝਣ ਲੱਗ ਪਏ ਹਨ। ਇਹ ਬੜੀ ਵਧੀਆ ਤਬਦੀਲੀ ਹੈ ਤੇ ਇਸ ਵਿਚ ਨੌਜਵਾਨਾਂ ਦੇ ਚਾਨਣੇ ਭਵਿਖ ਦਾ ਇਕਰਾਰ ਹੈ । ਪਹਾੜਾਂ ਦੀਆਂ ਮੁਸ਼ਕਲ ਚੋਟੀਆਂ ਨੂੰ ਫ਼ਤਹ ਕਰਨਾ ਨੌਜਵਾਨਾਂ ਦੇ ਮਨਾਂ ਨੂੰ ਮਜ਼ਬੂਤ ਬਣਾਉਣ ਦਾ ਬੜਾ ਹੀ ਵਧੀਆ ਸਾਧਨ ਹੈ। ਜ਼ਰਾ ਮਨ ਅੱਗੇ ਇਕ ਤਸਵੀਰ ਲਿਆਓ : ਤੇਰਾਂ ਚੌਦਾਂ ਹਜ਼ਾਰ ਫੁੱਟ ਦੀ ਪਹਾੜੀ ਉਤੇ ਇਕ ਛੋਟੇ ਜਿਹੇ ਮੈਦਾਨ ਵਿਚ ਇਕ ਨੌਜਵਾਨ ਖਲੋਤਾ ਹੈ, ਉਹ ਬੜੀ ਮਿਹਨਤ ਤੇ ਇਸਤਕਲਾਲ ਨਾਲ ਉਥੇ ਪਹੁੰਚਾ ਹੈ । ਉਸ ਦੇ ਸਾਹਮਣੇ ਇਕ ਹੋਰ ਉੱਚੀ ਪਹਾੜੀ ਚੋਟੀ ਹੈ, ਜਿਸ ਦੀ ਬੁਲੰਦੀ ਵੀਹ ਹਜ਼ਾਰ ਫ਼ੁੱਟ ਹੈ । ਨੌਜਵਾਨ ਇਸ ਦੇ ਸਿਖ਼ਰ ਤੇ ਪਹੁੰਚਣਾ ਚਾਹੁੰਦਾ ਹੈ, ਪਰ ਇਲਾਕੇ ਦੇ ਲੋਕ ਉਸ ਨੂੰ ਦਸਦੇ ਹਨ ਕਿ ਇਥੇ ਕਦੇ ਵੀ ਕੋਈ ਨਹੀਂ ਪਹੁੰਚ ਸਕਿਆ, ਕੋਈ ਰਸਤਾ ਉਪਰ ਜਾਣ ਦਾ ਨਹੀਂ। ਨੌਜਵਾਨ ਦੀਆਂ ਅੱਖਾਂ ਸਾਹਮਣੇ ਖੜੀ ਉਹ ਸੁੰਦਰ ਤੇ ਅਜਿੱਤ ਚੋਟੀ ਇਕ ਚੈਲੰਜ ਹੈ, ਉਸ ਦੀ ਆਤਮਾ ਨੂੰ ਵੰਗਾਰ ਹੈ। ਪਤਾ ਨਹੀਂ ਮਨੁੱਖੀ ਮਨ ਦੀ ਤਹਿ ਵਿਚ ਕਿਹੜੀ ਗੁੱਝੀ ਅੰਸ਼ ਮੌਜੂਦ ਹੈ ਜਿਹੜੀ ਲਾ-ਅਬੂਰ ਕਠਨਾਈਆਂ ਦੇ ਰੂਬਰੂ ਜਾਗਦੀ ਹੈ ਤੇ ਮਨੁੱਖ ਨੂੰ 5
Published 1988
Language Punjabi
Pages 144
Copies 1
Tags History Khasmir Kullu
Collection Community Texts
Read 0 times

Customer Reviews

There is no reviews yet