Steek Japjee Sahib - ਸਟੀਕ ਜਪਜੀ ਸਾਹਿਬ

Creator Prof. Sahib Singh
Description ਜਪੁਜੀ ਸਟੀਕ ਪਹਿਲਾਂ ਪਹਿਲ ਮੈਂ ਸੰਨ ੧੯੩੦-੩੧ ਵਿਚ ਲਿਖ ਕੇ ਛਾਪੀ ਸੀ । ਗੁਰਬਾਣੀ ਦੇ ਟੀਕਿਆਂ ਦੀ ਲੜੀ ਵਿਚ ਇਹ ਮੇਰਾ ਦੂਜਾ ਜਤਨ ਸੀ । ਸਭ ਤੋਂ ਪਹਿਲਾ ਟੀਕਾ ਭੱਟਾਂ ਦੇ ਸਵੱਈਆਂ ਦਾ ਸੀ, ਜੋ ਮੈਂ ੧੯੨੯ ਵਿਚ ਲਿਖ ਕੇ ੧੯੩੦ ਦੇ ਸ਼ੁਰੂ ਵਿਚ ਛਾਪਿਆ । ਸੰਨ ੧੯੨੦ ਤੋਂ ਮੈਨੂੰ ਇਹ ਯਕੀਨ ਬਣ ਗਿਆ ਕਿ ਕੁਦਰਤ ਦੇ ਸਧਾਰਨ ਨਿਯਮਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੋਲੀ ਭੀ ਉਵੇਂ ਹੀ ਕਿਸੇ ਖ਼ਾਸ ਵਿਆਕਰਣ ਦੀਆਂ ਲੀਹਾਂ ਤੇ ਹੈ, ਜਿਵੇਂ ਹਰੇਕ ਦੇਸ਼ ਦੀ ਹਰੇਕ ਸਮੇਂ ਦੀ ਬੋਲੀ ਕਿਸੇ ਖ਼ਾਸ ਵਿਆਕਰਣ ਦੇ ਆਸਰੇ ਹੁੰਦੀ ਹੈ । ਸੋ, ਇਹ ਦੋਵੇਂ ਟੀਕੇ ਲਿਖਣ ਸਮੇ ਪੁਰਾਣੀ ਪੰਜਾਬੀ ਦੇ ਉਸ ਵਿਆਕਰਣ ਨੂੰ, ਜੋ ਮੈਨੂੰ ਮਿਹਨਤ ਤੇ ਖੋਜ ਨਾਲ ਇਹਨਾਂ ਨੌ ਦਸ ਸਾਲਾਂ ਵਿਚ ਲੱਭ ਚੁਕਿਆ ਸੀ, ਮੈਂ ਅੱਖਾਂ ਸਾਹਮਣੇ ਰਖਿਆ । ਪਾਠਕਾਂ ਦੀ ਸਹੂਲਤ ਵਾਸਤੇ ਮੈਂ ਗੁਰਬਾਣੀ ਦੇ ਟੀਕਿਆਂ ਵਿਚ ਪੁਰਾਣੀ ਪੰਜਾਬੀ ਦੇ ਵਿਆਕਰਣ ਦੀ ਹਰੇਕ ਗੁੰਝਲ ਤੇ ਔਖਿਆਈ ਨੂੰ ਹੱਲ ਕਰਨ ਦਾ ਜਤਨ ਕੀਤਾ ਹੈ । ਪਰ ਇਸ ਵਿਚ ਪੂਰੀ ਸਫ਼ਲਤਾ ਤਦੋਂ ਹੀ ਹੋ ਸਕਦੀ ਹੈ ਜੇ ਪਾਠਕ ਆਪ ਭੀ ਕੁਝ ਉਦਮ ਕਰਨ ਰਾਣੀ ਪੰਜਾਬੀ ਦੇ ਲਫ਼ਜ਼ਾਂ ਦੇ ਜੋੜ ਅੱਜ-ਕਲ ਦੀ ਪੰਜਾਬੀ ਦੇ ਜੋੜਾਂ ਨਾਲੋਂ ਕਾਫ਼ੀ ਵਿਲੱਖਣ ਹਨ, ਇਸ ਵਾਸਤੇ ਗੁਰਬਾਣੀ ਨੂੰ ਪੜ੍ਹਨ ਤੇ ਲਿਖਣ ਵੇਲੇ ਪਾਠਕਾਂ ਨੂੰ ਇਹ ਸੁਭਾਉ ਪਕਾਣਾ ਪਏਗਾ ਕਿ ਲਫ਼ਜ਼ਾਂ ਦੇ ਜੋੜਾਂ ਵਲ ਖ਼ਾਸ ਧਿਆਨ ਰਹੇ । ਮੁੱਢਲੀ ਜਾਣ-ਪਛਾਣ ਇਹਨਾਂ ਜੋੜਾਂ ਵਿਚ ਹੀ ਪੁਰਾਣੀ ਪੰਜਾਬੀ ਦਾ ਵਿਆਕਰਣ ਹੈ, ਇਹਨਾਂ ਵਲੋਂ ਅਨਗਹਿਲੀ ਕੀਤਿਆਂ ਬਾਣੀ ਦੀ ਸਹੀ ਸੂਝ ਪੈਣੀ ਅਸੰਭਵ ਹੈ । ਮਿਸਾਲ ਦੇ ਤੌਰ ਤੇ ਜਪੁ ਜੀ ਵਿਚੋਂ ਵੇਖੋ : (੧) ਸੁਣਿਐ, ਸੁਣੀਐ ਸੁਣਿਐ ਸਤੁ ਸੰਤੋਖੁ ਗਿਆਨੁ ॥ ਪਉੜੀ ੧੦ ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਪਉੜੀ ੫ (੨) ਭਗਤ, ਭਗਤਿ ਅਸੰਖ ਭਗਤ ਗੁਣ ਗਿਆਨ ਵੀਚਾਰੁ ॥ ਪਉੜੀ ੧੭ ਵਿਣੁ ਗੁਣ ਕੀਤੇ, ਭਗਤਿ ਨ ਹੋਇ ॥ ਪਉੜੀ ੨੧ ਤਿਸ 'ਤੇ ਹੋਏ ਲਖ ਦਰੀਆਉ ॥ ਪਉੜੀ ੧੬ ਆਖਹਿ ਗੋਪੀ 'ਤੈ' ਗੋਵਿੰਦ ॥ ਪਉੜੀ ੨੬ ਨੋਟ :-ਅੱਜ-ਕਲ ਦੀ ਪੰਜਾਬੀ ਵਿਚ ਅਸੀਂ ਲਫ਼ਜ਼ 'ਤੇ, ਅਤੇ ਵਰਤਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਵਿਚ ਇਹਨਾਂ ਦੇ ਥਾਂ ਸਦਾ ਤੈ, ਅਤੇ ਆਵਣਗੇ | ਅਜਿਹੀਆਂ ਕਈ ਹੋਰ ਵੰਨਗੀਆਂ ਦਿਤੀਆਂ ਜਾ ਸਕਦੀਆਂ ਹਨ | ਜੇ ਪਾਠਕ ਸੱਜਣਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ-ਜੋੜਾਂ ਨੂੰ ਵੇਖਣ ਤੇ ਪਛਾਨਣ ਦੀ ਆਦਤ ਨਾ ਬਣਾਈ ਤਾਂ ਮੇਰੀ ਕੀਤੀ ਹੋਈ ਮਿਹਨਤ ਉਹਨਾਂ ਨੂੰ ਪੂਰਾ ਲਾਭ ਨਹੀਂ ਪਹੁੰਚਾ ਸਕੇਗੀ । ਮੈਂ ਪਾਠਕਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੇਰੀ ਕੀਤੀ ਮਿਹਨਤ ਨਾਲ ਪਿਆਰ ਕੀਤਾ ਹੈ, ਤੇ ਮੈਨੂੰ ਜਪੁਜੀ ਸਟੀਕ ਦੀ ਸਤਵੀਂ ਛਾਪ ਦਾ ਮੌਕਾ ਦਿੱਤਾ ਹੈ । ਜੁਲਾਈ ੧੯੫੭] ਸਾਹਿਬ ਸਿੰਘ
First Sentence ਸਟੀਕ ਜਪੁਜੀ ਸਾਹਿਬ ਟੀਕਾਕਾਰ ਪ੍ਰੋਫ਼ੈਸਰ ਸਾਹਿਬ ਸਿੰਘ ਸਿੰਘ ਬ੍ਰਦਰਜ਼, ਮਾਈ ਸੇਵਾਂ,ਅੰਮ੍ਰਿਤਸਰ
Published 1990
Language Punjabi
Width x Height 870 x 1360
Pages 158
Copies 1
Tags Gurbani Steek Japji Japjee
Collection Community Texts
Read 3 times

Customer Reviews

There is no reviews yet