Trolly Times

Creator Kisan Morcha
Description Edition 4, Punjabi Edition, December 31, 2020
First Sentence 1 NEWS FROM TROLLEYS ਰਣਦੀਪ ਮੱਦੋਕੇ VOICE OF KISAN ਇਥੇ ਬੇਗ਼ਮਪੁਰਾ ਵਸ ਗਿਆ ਹੈ ਕਿਸਾਨ ਮੋਰਚੇ ਵਿਚ ਭਾਈਵਾਲ ਮਜ਼ਦੂਰ ਸੰਗੀਤ ਤੂਰ , ਜਸਦੀਪ ਸਿੰਘ ; ਟੀਕਰੀ ਮੋਰਚਾ ਕਿਸਾਨਾਂ ਦੇ ਨਾਲ਼ ਨਾਲ਼ ਖੇਤ ਮਜ਼ਦੂਰਾਂ ਦੇ ਜੱਥੇ ਵੀ ਕਿਸਾਨ ਮੋਰਚੇ ਵਿਚ ਆ ਕੇ ਡਟ ਰਹੇ ਹਨ । 27 ਦਸੰਬਰ , ਟਿਕਰੀ ਬਾਰਡਰ ਦੀ ਸਾਂਝੀ ਸਟੇਜ ' ਤੇ ਰੁਲਦੂ ਸਿੰਘ ਮਾਨਸਾ ਬੋਲ ਰਹੇ ਸਨ । ਉਨ੍ਹਾਂ ਨੇ ਇਸ ਮਹੀਨੇ ਦੀਆਂ ਸ਼ਹੀਦੀਆਂ ਯਾਦ ਕਰਵਾਉਂਦਿਆਂ ਹੋਇਆਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦਾ ਸੀਸ ਪੰਜਾਬ ਲਿਆਉਣ ਵਾਲੇ ਭਾਈ ਜੈਤਾ ਜੀ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ । ਮਾਨਸਾ ਤੋਂ ਕਰੀਬ 1000 ਖ਼ੇਤ ਮਜ਼ਦੂਰਾਂ ਦਾ ਜੱਥਾ , ਜਿਸ ਵਿਚ 450 ਬੀਬੀਆਂ ਸਨ , ਬੱਸਾਂ ਤੇ ਮਿੰਨੀ ਬੱਸਾਂ ਰਾਹੀਂ 26 ਦਸੰਬਰ ਨੂੰ ਟੀਕਰੀ ਪੁੱਜਿਆ । “ ਅਸੀਂ ਤਾਂ ਕਪਾਹ ਚੁਗਦੇ ਸੀ ਦੋ ਦਿਨ ਛੱਡ ਕੇ ਉਰੇ ਆ ਗਏ , ” ਪਿੰਡ ਮੌਜੀਆਂ ਦੇ ਲਾਲ ਸਿੰਘ ਨੇ ਦੱਸਿਆ । ਘਰ ਦੇ ਗੁਜ਼ਾਰੇ ਬਾਰੇ ਪੁੱਛਣ ਤੇ ਬੀਬੀ ਚਰਨਜੀਤ ਕੌਰ ਨੇ ਦੱਸਿਆ “ ਅਸੀਂ ਤਾਂ ਪਹਿਲਾਂ ਈ ਮਰੇ ਪਏ ਤੇ । ਜੀਰੀ ਦਾ ਸੀਜ਼ਨ ਲੰਘ ਗਿਆ ਕੋਰੋਨਾ ’ ਚ । ਬਿਜਲੀ ਦੇ ਬਿੱਲ ਬੜੇ - ਬੜੇ ਆ ਗੇ । ” “ ਬਿਜਲੀ ਤਾਂ ਅਜੇ ਲੱਕ ਤੋੜੂ , ” ਲਾਲ ਸਿੰਘ ਜੀ ਕਹਿਣ ਲੱਗੇ , “ ਅਸੀਂ ਤਾਂ ਬਾਈ ਕਿਸਾਨਾਂ ਨਾਲ ਆਏ ਆਂ , ਜੇ ਕਿਸਾਨੀ ਨਾ ਰਹੀ ਤਾਂ ਸਾਡਾ ਵੀ ਕੁਸ਼ ਨੀ ਰਹਿਣਾ । ” ਉਨ੍ਹਾਂ ਨੂੰ ਤਿੰਨ ਕਿਸਾਨ ਵਿਰੋਧੀ ਬਿੱਲਾਂ ਬਾਰੇ ਪੂਰੀ ਜਾਣਕਾਰੀ ਸੀ । “ ਭਾਈ , ਸਾਡੇ ਲਈ ਕੋਈ ਸਹਾਇਤਾ ਵੀ ਭੇਜੋ । ਸਰਕਾਰੀ ਸਹਾਇਤਾ ਸਾਡੇ ਤੱਕ ਨਹੀਂ ਪਹੁੰਚਦੀ , " ਚਰਨਜੀਤ ਕੌਰ ਕਹਿਣ ਲੱਗੇ । “ ਇਹ ਤਾਂ ਉੱਤੇ ਈ ਕਿਤੇ ਰਹਿ ਜਾਂਦੀ ਆ , ” ਲਾਲ ਸਿੰਘ ਜੀ ਨੇ ਕਿਹਾ । 27 ਦਸੰਬਰ ਦੀ ਸ਼ਾਮ ਨੂੰ ਹੀ ਉਹ ਵਾਪਸੀ ਕਰਨਗੇ । ਅਗਲੇ ਦਿਨ ਦਿਹਾੜੀ । ਰੁਲਦੂ ਸਿੰਘ ਮਾਨਸਾ ਜੀ ਦਾ ਭਾਸ਼ਣ ਖ਼ਤਮ ਹੋਣ ' ਤੇ ਹੀ ਉਨ੍ਹਾਂ ਨੇ ਕਿਸਾਨ - ਮਜ਼ਦੂਰ ਏਕਤਾ ਨੂੰ ਸਿਰਫ਼ ਨਾਅਰੇ ਤੋਂ ਵੀ ਪਰ੍ਹੇ , ਪਿੰਡਾਂ ' ਚ ਸੱਚਮੁੱਚ ਏਕੇ ਦਾ ਹੋਕਾ ਦਿੱਤਾ । ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਕਈ ਮਜ਼ਦੂਰ ਇਕੱਲੇ ਵੀ ਆ ਰਹੇ ਹਨ । ਰਾਮੂੰਵਾਲਾ ਆ ਕਲਾਂ ਦਾ ਨੌਜਵਾਨ ਜਿੰਦੂ ਦਿਹਾੜੀਆਂ ਛੱਡ ਆਪਣੇ ਕਿਸ਼ਤਾਂ ਤੇ ਲਏ ਟ੍ਰੈਕਟਰ ਸਮੇਤ ਪਹੁੰਚਿਆ ਹੈ । ਜ਼ੀਰੇ ਤੋਂ ਇਕ ਮਜ਼ਦੂਰ ਸਾਈਕਲ ਚਲਾ ਕੇ ਆ ਰਿਹਾ ਸੀ , ਇਕ ਟੀਵੀ ਚੈਨਲ ਨਾਲ਼ ਇੰਟਰਵਿਊ ਵਿਚ ਉਸਨੇ ਕਿਹਾ ਕਿ ਮੈਨੂੰ ਗੁਰੂ ਨਾਨਕ ਨੇ ਸੱਦਿਆ ਹੈ , ਗੁਰੂ ਨਾਨਕ ਸਾਹਿਬ ਸੰਗਤ ਵਿਚ ਨਿਵਾਸ ਕਰਦੇ ਹਨ ਅਤੇ ਉਹ ਦਿਹਾੜੀਆਂ ਛੱਡ ਕੇ ਦਰਸ਼ਨ ਦੀਦਾਰ ਕਰਨ ਜਾ ਰਿਹਾ ਹੈ । ਪੱਤਰਕਾਰ ਨੇ ਕਿਹਾ ਅਸੀਂ ਤੈਨੂੰ ਕਾਰ ਵਿਚ ਲੈ ਜਾਂਦੇ ਹਾਂ ਤਾਂ ਭਾਵੁਕ ਹੋਏ ਨੇ ਕਿਹਾ ਮੈਂ ਆਪਣੇ ਬਲਬੂਤੇ ਹੀ ਜਾਂਵਾਂਗਾ । ਅਜਿਹੇ ਜਿਗਰਿਆਂ ਵਾਲ਼ੇ ਗੁਰੂ ਕੇ ਬੇਟਿਆਂ ਸਾਹਮਣੇ ਹਕੂਮਤ ਨੈਤਿਕ ਰੂਪ ਵਿਚ ਤਾਂ ਕਦੋਂ ਦੀ ਹਾਰ ਹੀ ਚੁੱਕੀ ਹੈ । ਟਰਾਲੀ PROTEST 2020 आंदोलन ने बढ़ाया मज़दूरों का आत्मविश्वास 2 TROLLEY TIMES मनदीप ਸਿੰਘ ਸਮਾਉ ਦਾ ਕਹਿਣਾ ਹੈ ਕਿ “ ਰੋਟੀ ਬਚਾਓ , ਜ਼ਮੀਨ ਬਚਾਓ ” ਦਾ ਨਾਅਰਾ ਦੇ ਕੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਇਸ ਘੋਲ਼ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਆਸ ਤੋਂ ਵੱਧ ਮਜ਼ਦੂਰ ਇਸ ਮੋਰਚੇ ਵਿਚ ਹਾਜਰੀ ਲਾਉਣ ਲਈ ਅੱਪੜੇ । ਕਿਉਂਕਿ ਖ਼ੇਤੀ ਕਾਨੂੰਨ ਸਿਰਫ਼ ਕਿਸਾਨਾਂ ਤੇ ਹੀ ਨਹੀਂ ਪਰ ਮਜ਼ਦੂਰਾਂ ਦੀ ਰੋਟੀ ਤੇ ਵੀ ਹਮਲਾ ਹਨ । ਸਰਕਾਰੀ ਖਰੀਦ ਬੰਦ ਹੋਣ ਨਾਲ਼ ਅਨਾਜ ਮਹਿੰਗਾ ਹੋ ਜਾਵੇਗਾ । ਇਸ ਚੀਜ ਨੂੰ ਮਜ਼ਦੂਰਾਂ ਨੇ ਸਮਝਿਆ ਹੈ ਅਤੇ ਉਹ ਨਾਲ਼ ਜੁੜੇ । Illustration by Thukral and Tagra ਉਹਨਾਂ ਮੁਤਾਬਕ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਸਿਰਫ ਸਟੇਜ ਤਕ ਸੀਮਤ ਹੈ , ਜ਼ਮੀਨੀ ਤੌਰ ਤੇ ਏਕਤਾ ਬਣਨ ਵਿਚ ਹਲੇ ਸਮਾਂ ਲੱਗੇਗਾ । ਲੌਕਡਾਊਨ ਦੌਰਾਨ ਝੋਨਾ ਲਵਾਈ ਵੱਧ ਮੰਗਣ ਤੇ ਸਮਾਜਿਕ ਬਾਈਕਾਟ ਹੋਏ ਹਨ । ਜਦੋਂ ਵੀ ਹੱਕਾਂ ਦੀ ਮੰਗ ਕਰਦੇ ਹਨ ਖਾਸ ਤੌਰ ਤੇ ਸ਼ਾਮਲਾਟ ਦੇ ਜ਼ਮੀਨ ਵਿਚ ਬਣਦਾ ਹਿੱਸਾ ਲੈਣ ਵੇਲੇ ਪਰਚੇ ਦਰਜ ਹੁੰਦੇ ਹਨ । ਕਿਸਾਨ ਮਾਨਸਿਕਤਾ ਵਿਚ ਬਦਲਾਅ ਆਉਣ ਨਾਲ ਹੀ ਇਹ ਨਾਅਰਾ ਅਮਲੀ ਰੂਪ ਵਿਚ ਪ੍ਰਵਾਨ ਚੜ੍ਹੇਗਾ । ਇਹਨਾਂ ਵਖਰੇਵਿਆਂ ਦੇ ਬਾਵਜੂਦ ਮਜ਼ਦੂਰ ਕਿਸਾਨਾਂ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਖੜਨ ਲਈ ਤਿਆਰ ਹਨ । ਵਿਚ ਇਹ ਵਿਸ਼ਵਾਸ਼ ਪੈਦਾ ਕੀਤਾ ਹੈ ਕਿ ਜੇ ਕਿਸਾਨ ਧੜੇਬੰਦੀਆਂ ਬੇਗਮਪੁਰਾ ਸਹਰ ਕੋ ਨਾਉ ॥ ਦੂਖੁ ਉਹਨਾਂ ਇਹ ਵੀ ਕਿਹਾ ਇਸ ਮੋਰਚੇ ਨੇ ਮਜ਼ਦੂਰਾਂ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਬੇਗ਼ਮਪੁਰਾ ਸ਼ਹਿਰ ਵਿੱਚ ਨਾਂ ਕੋਈ ਉਥੇ ਕੋਈ ਘਬਰਾਹਟ , ਕੋਈ ਨਿੱਜੀ ਜਾਇਦਾਦ ਨਹੀਂ ਹੈ । ਉਥੇ ਜਾਂ ਘਾਟਾ ਪੈਣ ਦਾ ਡਰ ਨਹੀ ਹੈ ” - ਟਾਈਮਜ਼ 3 VOL 1. edition आंदोलन में किसान ਤੋਂ जवानीं लिखेगी जीत की कहानी ! अनूप सिंह चिनोट , हरियाणा Thursday , DECEMBER 31st , 2020 ਛੱਡ ਕੇ ਇਕੱਠੇ ਹੋ ਕੇ ਲੜ ਸਕਦੇ ਹਨ ਤਾਂ ਮਜ਼ਦੂਰ ਵੀ ਇਕੱਠੇ ਹੋ ਕੇ ਆਪਣੇ ਹੱਕ ਲੈ ਸਕਦੇ ਹਨ । ਜੇ ਮਜ਼ਦੂਰ ਇਕੱਠੇ ਹੁੰਦੇ ਹਨ ਤਾਂ ਪੰਜਾਬ ਦੇ • 35 ਫ਼ੀਸਦੀ ਦਲਿਤ ਵੀ ਨਾਲ਼ ਜੁੜ ਸਕਦੇ ਹਨ । ਨਵੇਂ • ਲੇਬਰ ਕਾਨੂੰਨ ਤਹਿਤ ਕੰਮ ਕਰਨ ਦੇ ਘੰਟੇ 8 ਤੋਂ 12 ਹੋ * ਗਏ ਹਨ । ਪਰ ਮਿਨੀਮਮ ਵੇਜ਼ ( ਘੱਟੋ ਘੱਟ ਦਿੜੀ ) ਵਿਚ ਕੋਈ ਬਦਲਾਅ ਨਹੀਂ ਕੀਤਾ ਰਿਹਾ । ਬਹੁਤ ਸਾਰੇ ਅਦਾਰਿਆਂ ਵਿਚ ਯੂਨੀਅਨ ਬਣਾਉਣ ਹੜਤਾਲ ਕਰਨ ਹੱਕ ਮੋ ਲਿਆ • ਉਹਨਾਂ ਵਿਸ਼ਵਾਸ਼ ਜ਼ਾਹਿਰ ਕੀਤਾ ਇਹ ਘੋਲ ਬਹੁਤ ਵਧੀਆ ਪਾਸੇ ਜਾ ਰਿਹਾ । ਲੋਕਾਂ ਵਿਚ ਦ੍ਰਿੜਤਾ ਅਤੇ ਸਾਂਝ ਵਧ ਰਹੀ ਹੈ । ਸਿਆਸੀ ਚੇਤਨਾ ਪ੍ਰਬਲ ਹੋ ਰਹੀ ਹੈ । ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਸਾਰੀਆਂ ਹੁਕਰਮਾਨ ਪਾਰਟੀਆਂ ਦੀਆਂ ਨੀਤੀਆਂ ਇੱਕੋ ਹਨ । ਇਹ ਘੋਲ਼ ਆਉਣ ਵਾਲੇ ਸਮੇ ਵਿਚ ਸਿਆਸੀ ਅਤੇ ਸਮਾਜੀ ਤਬਦੀਲੀ ਦੇ ਬੀਜ ਬੋ ਰਿਹਾ ਹੈ । ਗਿਆ ਹੈ । ਲੇਬਰ ਕਾਨੂੰਨ ਦੇ ਰੱਦ ਕਰਨ ਦੀ ਮੰਗ ਨੂੰ ਵੀ ਜੋੜ ਲਿਆ ਜਾਂਦਾ ਤਾਂ ਮਜ਼ਦੂਰ ਜਥੇਬੰਦੀਆਂ 2-3 ਦਿਨਾਂ ਦੀ ਸ਼ਮੂਲੀਅਤ ਦੇ ਥਾਂ ਲੰਬੀ ਅਤੇ ਵੱਡੇ ਪੱਧਰ ਤੇ ਜੁੜ ਸਕਦੇ ਹਨ । ਸਨਅਤੀ ਮਜ਼ਦੂਰ ਨਾਂ ਸਿਰਫ ਦਲਿਤ ਭਾਈਚਾਰੇ ਵਿਚੋਂ ਨੇ ਬਲਕਿ ਗਰੀਬ ਕਿਸਾਨੀ ਵਿਚੋਂ ਵੀ ਹਨ । ਇਹ ਅਧਿਕਾਰ ਜ਼ਮਹੂਰੀਅਤ ਬਰਕਰਾਰ ਰੱਖਣ ਲਈ ਬਹੁਤ ਜਰੂਰੀ ਹਨ । ਅੰਦੋਹੁ ਨਹੀ ਤਿਹਿ ਠਾਉ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥ ਦੁੱਖ ਹੈ , ਨਾਂ ਚਿੰਤਾ ਹੈ । ਮਸੂਲ਼ - ਟੈਕਸ ਜਾਂ ਕੋਈ ਕੋਈ ਗ਼ਲਤੀ ਹੋਣ ਦਾ ਡਰ ਭਗਤ ਰਵਿਦਾਸ · JS ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ ਜੜ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ ਸੰਤ ਰਾਮ ਉਦਾਸੀ ਸੰਪਾਦਕੀ 26 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਖ਼ਾਤਿਆਂ ਵਿਚ ਕੁਝ ਪੈਸੇ ਪਵਾ ਕੇ ਕਿਸਾਨ ਮੋਰਚੇ ਦੇ ਦੇਸ਼ ● ਵਿਆਪੀ ਫੈਲਾਅ ਨੂੰ ਠੱਲਣ ਦੀ ਕੋਸ਼ਿਸ਼ ਕੀਤੀ । 27 ਦਸੰਬਰ ਨੂੰ ਪ੍ਰਧਾਨ ਮੰਤਰੀ ਦੀ ‘ ਮਨ ਕੀ ਬਾਤ ' ਕਿਸਾਨਾਂ ਨੇ ਥਾਲੀਆਂ ਵਜਾ ਕੇ ਅਣਸੁਣੀ ਕੀਤੀ । 26-27 ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ‘ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਸਿੰਘੂ ਅਤੇ ਟੀਕਰੀ • ਮੋਰਚਿਆਂ ਉੱਤੇ ਮਨਾਏ ਗਏ । ਸਰਕਾਰ ਵੱਲੋਂ ਕੀਤੀ ਗੱਲਬਾਤ ਦੀ ਪੇਸ਼ਕਸ਼ ਦੇ ਜਵਾਬ ਵਿਚ ਕਿਸਾਨਾਂ ਨੇ 29 ਦਸੰਬਰ ਤਰੀਕ ਸੁਝਾਈ ਸੀ । ਸਰਕਾਰ ਨੇ ਕਿਹਾ 30 ਦਸੰਬਰ ਨੂੰ ਮਿਲਣ ਦਾ ਸੱਦਾ ਦਿੱਤਾ । ਸਰਕਾਰ ਦੀ ਰਮਜ਼ ਸਮਝਦਿਆਂ ਕਿਸਾਨਾਂ ਨੇ 31 ਦਸੰਬਰ ਨੂੰ ਸਿੰਘੂ ਤੋਂ ਟੀਕਰੀ ਤੋਂ ਸ਼ਾਹਜਹਾਂਪੁਰ ਮੋਰਚੇ ਤੱਕ ਟ੍ਰੈਕਟਰ - ਰੈਲੀ ਕਰਨ ਦਾ ਅਤੇ ਹਰੇਕ ਜਣੇ ਨੂੰ ਨਵਾਂ ਸਾਲ ਕਿਸਾਨਾਂ ਨਾਲ਼ ਮੋਰਚੇ ‘ ਤੇ ਮਨਾਉਣ ਦਾ ਸੱਦਾ ਵੀ ਦਿੱਤਾ ਹੈ । ਕਿਸਾਨੀ ਤਾਂ ਦੇਸ਼ ਦੀ ਅਰਥ ਵਿਵਸਥਾ ' ਮੀਡੀਆ ਆਪਣੇ ਭੰਡੀ ਪ੍ਰਚਾਰ ਵਿਚ ਲੱਗਿਆ ਹੋਇਆ ਹੈ । ਪਹਿਲਾਂ ਉਹ ਕਿਸਾਨਾਂ ਨੂੰ ਖ਼ਾਲਿਸਤਾਨੀ ਦੱਸ ਰਹੇ ਸਨ । ਹੁਣ ਉਹ ਕਿਸਾਨ ਮੋਰਚੇ ਵਿਚ ਸੇਵਾ ਕਰ ਰਹੀ ਜਥੇਬੰਦੀ ‘ ਖਾਲਸਾ - ਏਡ ’ ਨੂੰ ਖ਼ਾਲਿਸਤਾਨੀ ਦੱਸ ਰਹੇ ਹਨ । ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਚੱਲਣ ਵਾਲ਼ੇ ਮੀਡੀਆ ਦਾ ਪਰਦਾਫਾਸ਼ ਅੰਦੋਲਨਕਾਰੀਆਂ ਨੇ ਬੜੇ ਸੁਚੱਜੇ ਢੰਗ ਨਾਲ਼ ਕੀਤਾ ਹੈ । ਮੋਰਚੇ ਵਿਚ ਆਉਣ ਤੇ ਭਾਜਪਾ ਪੱਖੀ ਮੀਡੀਆ ਦਾ ਵਿਰੋਧ ‘ ਗੋਦੀ ਮੀਡੀਆ ਮੁਰਦਾਬਾਦ ' ਦੇ ਨਾਅਰਿਆਂ ਨਾਲ ਹੁੰਦਾ ਹੈ । ਉਹਨਾਂ ਆਪਣੇ ਚੈਨਲਾਂ ਦੇ ਲੋਗੋ ਲੁਕੋ ਕੇ ਮੋਰਚੇ ਵਿਚ ਆਉਣਾ ਪੈ ਰਿਹਾ ਹੈ । ਪਿਛਲੇ ਦਿਨੀਂ ‘ ਫਿੱਕੀ ’ ( ਵੱਡੇ ਵਪਾਰੀਆਂ ਅਤੇ ਸਨਅਤਕਾਰਾਂ ਦੀ ਫੈਡਰੇਸ਼ਨ ) ਦੇ ਪ੍ਰਧਾਨ ਉਦੈ ਸ਼ੰਕਰ ਨੇ ਬਿਆਨ ਦਿੱਤਾ ਕੇ ਸਨਅਤਕਾਰਾਂ ਨੂੰ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨਿੱਤਰਨਾ ਚਾਹੀਦਾ ਹੈ । ਸਾਫ਼ ਪਤਾ ਲੱਗਦਾ ਹੈ ਕਿ ਖ਼ੇਤੀ ਕਾਨੂੰਨ ਕਿਸਾਨ ਪੱਖੀ ਨਹੀਂ , ਸਨਅਤਕਾਰ ਪੱਖੀ ਹਨ । ਨੂੰ ਹੁਣ , ਭਾਜਪਾ ਨੋਟਬੰਦੀ , ਜੀ.ਐੱਸ.ਟੀ. ਕੋਰੋਨਾ - ਤਾਲਾਬੰਦੀ ਵਰਗੀਆਂ ਕਾਲੀਆਂ ਕਰਤੂਤਾਂ ਨਾਲ਼ ਅਰਥਚਾਰੇ ਦੀ ਕੀਤੀ ਬਦਹਾਲੀ ਦਾ ਇਲਾਜ ਕੇਂਦਰ ਸਰਕਾਰ ਨੇ ਇਹ ਲੱਭਿਆ ਹੈ ਕਿ ਖੇਤੀਬਾੜੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤਾ ਜਾਵੇ । ਕਿਸਾਨ ਮੋਰਚੇ ਦੇ ਆਗੂ ਕੁਲਵੰਤ ਸਿੰਘ ਸੰਧੂ ਦੇ ਕਹਿਣ ਮੁਤਾਬਕ ਕੀ ਸਰਕਾਰ ਦਾ ਕੰਮ ਸਿਰਫ਼ ਕੁੱਟ - ਮਾਰ ਕੇ ਰਾਜ ਕਰਨ ਦਾ ਰਹਿ ਗਿਆ ਹੈ ਅਤੇ ਜੇ ਸਹੂਲਤਾਂ ਦੇਣ ਦੀ ਥਾਂ ਲੋਕਾਂ ਕੋਲ ਜੋ ਹੈ ਉਸਨੂੰ ਧਨਾਢਾਂ ਹਵਾਲੇ ਕਰ ਕੇ ਆਪ ਲਾਂਭੇ ਹੋ ਜਾਣਾ ਹੈ ਤਾਂ ਸਰਕਾਰ ਸਾਡੇ ਕਿਸ ਕੰਮ ਦੀ ਹੈ ? 9 ਲੋਕ ਇਹਨਾਂ ਚਾਲਾਂ ਤੋਂ ਚੰਗੀ ਤਰਾਂ ਜਾਣੂ ਹੋ ਗਏ ਹਨ ਅਤੇ ਉਹਨਾਂ ਦੇ ਰੋਹ ਦਾ ਨਿਸ਼ਾਨਾਂ ਨਾਂ ਸਿਰਫ਼ ਭਾਜਪਾ ਦੇ ਨੁਮਾਇੰਦੇ ਬਲ ਕਿ ਰਿਲਾਇੰਸ ਕੰਪਨੀ ਦੇ ਮੋਬਾਈਲ ਟਾਵਰ ਵੀ ਬਣਨ ਲੱਗੇ ਹਨ । ਮੋਰਚੇ ਵਿਚ ਹੀ ਲੱਗਿਆ ਇਕ ਪੋਸਟਰ ਇਸ ਰੋਹ ਦੀ ਤਰਜ਼ਮਾਨੀ ਕਰਦਾ ਕਹਿ ਰਿਹਾ ਸੀ ਕਿ ਅਸੀਂ ਖ਼ਾਲਿਸਤਾਨ ਬਣਵਾਉਣ ਲਈ ਨਹੀਂ ਸਗੋਂ ਮੁਲਕ ਨੂੰ ਅੰਬਾਨੀਸਤਾਨ ਅਤੇ ਅਦਾਨੀਸਤਾਨ ਬਣਨ ਤੋਂ ਰੋਕਣ ਲਈ ਸੜਕਾਂ ਤੇ ਡਟੇ ਹੋਏ ਹਾਂ । ਇਹਨਾਂ ਘਟਨਾਵਾਂ ਤੋਂ ਸੰਕੇਤ ਇਹੀ ਮਿਲ ਰਿਹਾ ਹੈ ਕਿ ਅੰਦੋਲਨ ਦਾ ਹੋਰ ਤਿੱਖਾ ਹੋਣਾ ਅਤੇ ਇਸ ਵਿਚ ਜੁੜ ਰਹੇ ਲੋਕਾਂ ਦਾ ਵਾਧਾ ਲਾਜ਼ਮੀ ਹੈ ।
Published 2020
Language Punjabi
Width x Height 2400 x 3400
Pages 4
Copies 1
Tags Kiran Protest Kisan Morcha
Collection Community Texts
Read 4 times

Customer Reviews

There is no reviews yet