| First Sentence |
ਮੈਂ
28 PUNJABI TRIBUNE
ਮਿਸ ਏਨ
ਵਰਲਡ ਸਿੱਖ
ਮੇਰਾ ਪਾਲਣ ਪੋਸਣ ਬਤੌਰ ਪ੍ਰੋਟੈਸਟੈਂਟ
ਕਿਸਚੀਅਨ ( ਰਸਵਾਦੀ ਈਸਾਈ ) ਹੋਇਆ । ਇਹ
ਸ਼ਾਇਦ ਇਸ ਤਰ੍ਹਾਂ ਹੋਣਾ ਹੀ ਠੀਕ ਸੀ ਕਿਉਂਕਿ
ਸਕੂਲ ਦੇ ਕਿੰਡਰਗਾਰਟਨ ਸਤੱਰ ਤੋਂ ਹੀ
ਬੜੀ ਰਸਧਾਰੀ ਲੜਕੀ ਸੀ । ਮੇਰੇ ਰੋਸ - ਮੁਜ਼ਾਹਰੇ
ਅਕਸਰ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ
ਗੱਲਾਂ ਤੋਂ ਹੋਇਆ ਕਰਦੇ ਸਨ ‘ ਮੇਰਾ ਦੁਪਹਿਰ
ਨੂੰ ਸੌਣਾ ਕਿਉਂ ਜ਼ਰੂਰੀ ਹੈ ? ਮੈਂ ਪਿਕਾਸੋ ਦੀ
ਗੁਰਨਿਕਾ ਦਾ ਆਪਣੀਆਂ ਉਂਗਲੀਆਂ ਨੂੰ
ਰੰਗ ਲਗਾ ਕੇ ਚਿਤਰਨ ਕਿਉਂ ਨਹੀਂ ਕਰ
ਸਕਦੀ ? ਇਤਿਆਦਿਕ । ਜਦੋਂ ਮੇਰੇ ਵਡੇਰੇ ਮੇਰੇ
ਉੱਪਰ ਆਪਣੀ ਮਰਜ਼ੀ ਠੋਸਣ ਦੀ ਕੋਸ਼ਿਸ਼
ਕਰਦੇ ਤਾਂ ਮੈਂ ਬਚਪਨ ਦਾ ਜ਼ਿੱਦੀ ਨਾਚ ਨੱਚਦੀ
ਹੋਈ ਆਪਣੇ ਪੈਰ ਏਧਰ ਉਧਰ ਮਾਰ ਕੇ
ਆਪਣਾ ਰੋਸ - ਮੰਤ੍ਰ ਉਚਾਰਿਆ ਕਰਦੀ : - “ ਇਹ
ਤਾਂ ਇੰਜ ਠੀਕ ਨਹੀਂ , ਇਹ ਤਾਂ ਬੜੀ
ਬੇਇਨਸਾਫੀ ਹੈ । " ਭਾਵੇਂ ਕਿ ਉਦੋਂ ਮੈਂ ਸੁਪਨਿਆਂ
ਦੇ ਸੌਦਾਗਰ ਡਾਨ ਕਵਿਕਟ ਦੀ ਸ਼ਖਸੀਅਤ
ਨੂੰ ਚੰਗੀ ਤਰ੍ਹਾਂ ਸਮਝ ਲੈਣ ਵਾਸਤੇ ਅਜੇ
ਬਹੁਤ ਛੋਟੀ ਉਮਰ ਦੀ ਸੀ , ਪਰ ਮੈਂ ਉਸਦੇ
ਵਾਂਗ ਹੀ ਵਧੀਆ ਮਨਸੂਬੇ - ਬਾਜ਼ ਸੀ । ਮੈਂ
ਹਮੇਸ਼ਾਂ ਆਪਣੇ ਬਚਾਉ ਦੇ ਜ਼ਰਾ - ਬਖ਼ਤਰ ਚੰਗੀ
ਤਰਾਂ ਪਹਿਨ ਕੇ ਰੱਖਦੀ ਸੀ | ਸ਼ਰਤਾਂ ਦੀਆਂ
ਜਿੰਨੀਆਂ ਕੁ ਪੌਣ ਚੱਕੀਆਂ ਮੈਂ ਉਦੋਂ ਘੁਮਾ
ਸਕਦੀ ਸੀ , ਉਨ੍ਹਾਂ ਦੇ ਘੁਮਾਣ ਵਿਚ ਮੈਂ ਕਦੇ ਵੀ
ਕੋਈ ਕਸਰ ਬਾਕੀ ਨਹੀਂ ਸੀ ਰਹਿਣ ਦੇਂਦੀ
ਅਸਲੀ ਅਤੇ ਕਾਲਪਨਿਕ ਦਾਨਵਾਂ ਅਤੇ
ਦਰਿੰਦਿਆਂ ਦੇ ਵਿਰੁੱਧ ਮੇਰੀ ਜੰਗ ਨਿਰੰਤਰ ਜਾਰੀ
ਰਹਿੰਦੀ ਸੀ |
ਮੇਰੀਆਂ ਐਸੀਆਂ ਬਚਕਾਨਾ ਹਰਕਤਾਂ
ਕਰਕੇ ਸਾਡੇ ਚਰਚ ਦਾ ਪਾਦਰੀ ਮੇਰੇ ਕੋਲੋਂ
ਬਹੁਤ ਪ੍ਰੇਸ਼ਾਨ ਰਹਿੰਦਾ ਸੀ | ਮੈਨੂੰ ਉਦੋਂ ਬਿਲਕੁਲ
ਪਤਾ ਨਹੀਂ ਸੀ ਹੁੰਦਾ ਕਿ ਪਰੌਟੈਸਟੈਂਟ
ਕ੍ਰਿਸਚੀਅਨ ਹੋਣ ਦਾ , ਜਾਂ ਫਿਰ ਕੈਥੋਲਿਕ ਜਾਂ
ਬੋਧੀ ਹੋਣ ਦਾ ਕੀ ਮਤਲਬ ਹੈ ਜਦੋਂ ਮੈਂ
ਆਪਣੀ ਜਵਾਨੀ ਦੇ ਪਹਿਲੇ ਸਾਲਾਂ ਵਿਚ
ਪਰਵੇਸ਼ ਕੀਤਾ ਤਾਂ ਮੈਨੂੰ ਏਨਾ ਕੁ ਪਤਾ ਲੱਗਿਆ
ਕਿ ਚਰਚ ਦੀ ਨਿਯਮਤ ਵੇਸ਼ ਭੂਸ਼ਣ ਮੈਨੂੰ
ਬਹੁਤ ਬੁਰੀ ਜਾਪਦੀ ਸੀ | ਅਕਸਰ ਮੈਨੂੰ ਗੁੱਸਾ
ਆਇਆ ਕਰਦਾ ਸੀ ਕਿ ਚਰਚ ਜਾਣ ਲੱਗਿਆਂ
ਮੇਰੇ ਮੋਢੇ ਕੱਪੜਿਆਂ ਨਾਲ ਢੱਕੇ ਹੋਏ ਕਿਉਂ
ਰਹਿਣੇ ਚਾਹੀਦੇ ਹਨ ਅਤੇ ਮੈਂ ਪੈਰਾਂ ਵਿਚ ਖੁਲ੍ਹੇ
ਪੰਜਿਆਂ ਵਾਲੇ ਸੈਂਡਲ ਕਿਉਂ ਨਹੀਂ ਸੀ . ਪਾ
ਸਕਦੀ ? ਮੇਰੀਆਂ ਐਸੀਆਂ ਗੱਲਾਂ ਉੱਤੇ ਚਿੜ
ਕੇ ਮੇਰੀ ਮਾਂ ਅਕਸਰ ਹੀ ਕਿਹਾ ਕਰਦੀ ਸੀ : -
“ ਤੈਨੂੰ ਤਾਂ ਰੱਬ ਹੀ ਬਖਸ਼ੇ । ”
ਮੇਰੇ ਵਾਸਤੇ ਚਰਚ ਜਾਣਾ ਮੇਰੀ ਜਰਨ-
ਸ਼ਕਤੀ ਦਾ ਇਮਤਿਹਾਨ ਹੋਇਆ ਕਰਦਾ ਸੀ ।
ਮੈਨੂੰ ਆਪਣੀ ਮਾਂ ਦੀ ਕੂਹਣੀ ਦਾ ਤਿੱਖਾਪਣ
ਚੰਗੀ ਤਰ੍ਹਾਂ ਯਾਦ ਹੈ | ਜਦੋਂ ਕਿਤੇ ਚਰਚ ਵਿਚ
ਧਾਰਮਿਕ ਵਿਆਖਿਆਨ ਦੌਰਾਨ ਉਹ ਕੂਹਣੀ
ਮੇਰੀਆਂ ਪਸਲੀਆਂ ਵਿਚ ਵੱਜਿਆ ਕਰਦੀ ਸੀ
ਤਾਂ ਕਿਸੇ ਲੁਹਾਰ ਵਲੋਂ ਚੰਗੀ ਤਰਾਂ ਸਾਣ ਉੱਤੇ
ਲਾ ਕੇ ਤੇਜ਼ ਕੀਤੇ ਹੋਏ ਖਤਰਨਾਕ ਹਥਿਆਰ
ਦੀ ਨੋਕ ਦਾ ਕੰਮ ਕਰਦੀ ਸੀ | ਹਰ ਐਤਵਾਰ
ਨੂੰ ਮੈਂ ਪਾਦਰੀ ਸਾਹਿਬ ਕੋਲੋਂ ਇਕ ਹੋਰ
ਝਿੜਕ ਸੁਣਿਆ ਕਰਦੀ ਸੀ ਤੇ ਨਾਲ ਹੀ
ਹਦਾਇਤ ਕਿ ਮੈਨੂੰ ਆਪਣੇ ਮਾਤਾ ਪਿਤਾ ਦਾ
ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ , ਬਿਨਾ
ਕਿਸੇ ਕਿੰਤੂ - ਪ੍ਰੰਤੂ ਦੇ ਉਨ੍ਹਾਂ ਦਾ ਹਰ ਹੁਕਮ
ਮੰਨਣਾ ਚਾਹੀਦਾ ਹੈ ਅਤੇ
ਹਰ ਕਿਸਮ ਦੇ
ਸ਼ੰਕਿਆਂ ਨੂੰ ਪਾਸੇ ਰੱਖ ਕੇ ਮੈਨੂੰ
ਸਿਰਫ ਪੂਰਨ
ਵਿਸ਼ਵਾਸ਼ ਕਰਨਾ ਚਾਹੀਦਾ ਹੈ | ਮਾਂ ਤਾਂ ਅਕਸਰ
ਹੀ ਆਪਣੀ ਕੂਹਣੀ ਦੀ ਨੋਕੀਲੀ ਤਲਵਾਰ
ਮਿਆਨੋਂ ਬਾਹਰ ਕੱਢਣ ਵਾਸਤੇ ਤਿਆਰ-
1 - ਬਰ-
ਤਿਆਰ ਰਹਿੰਦੀ ਸੀ ਉਸਦੇ ਇਸ ਮਾਰੂ ਹਥਿਆਰ
ਕੋਲੋਂ ਆਪਣਾ ਬਚਾਅ ਕਰੀ ਰੱਖਣ ਵਾਸਤੇ
ਮੈਨੂੰ ਆਪਣੇ ਸਰੀਰ ਨੂੰ ਗਿਰਜਾ ਘਰ ਵਿਚ
ਬੈਠਣ ਵਾਲੇ ਅਸਥਾਨ ਉੱਤੇ ਕਈ ਕਿਸਮ ਦੀ
ਬਚਾਊ - ਕਸਰਤ ਕਰਵਾਉਣੀ
ਪੈਂਦੀ ਸੀ | ਪਰ
ਅਕਸਰ ਐਸੇ ਸਵੈ - ਰੱਖਿਆ ਦੇ ਮੇਰੇ ਯਤਨ
ਅਤੇ ਮੇਰੀ ਤਾਕਤ ਕੰਮ ਨਹੀਂ ਸਨ ਆਇਆ
ਕਰਦੇ । ਕਈ ਵਾਰ ਮੈਂ ਇਹ ਸੋਚਿਆ ਕਰਦੀ
ਸੀ ਕਿ ਆਖਿਰ ਮੈਨੂੰ ਏਨਾ
ਕੁਝ ਸਹਿਣਾ
ਪੈਂਦਾ ਹੈ ਚਰਚ ਵਿਚ ਮਿਲਣ ਵਾਲੇ ਇਕ
ਪਾਪੜ - ਨੁਮਾ ਬੇਹੇ ਬਿਸਕੁਟ ਅਤੇ ਸ਼ੈਰੀ ਸ਼ਰਾਬ
ਦੀ ਇਕ ਚੁਸਕੀ ਲੈਣ ਵਾਸਤੇ
। ਮੈਨੂੰ ਐਸੇ
Nov 15-21 , 2001
ਈ . ਲੋਦੀਅਨ ,
ਆਰਗੇਨਾਈਜੇਸ਼ਨ ਦੀ 2 ਅਤੇ 26 ਸਤੰਬਰ 2001 ਨੂੰ ਸੀ .
ਹਾਲਾਤਾਂ ਅਤੇ ਐਸੀ ਸ਼ਾਨੋ - ਸ਼ੌਕਤ ਦਾ ਕੋਈ
ਮਕਸਦ ਨਜ਼ਰ ਨਹੀਂ ਸੀ ਆਉਂਦਾ |
25 ਸਾਲ ਦੀ ਉਮਰ ਵਿਚ ਮੇਰੇ ਅੰਦਰ
ਬੇਹੱਦ ਨਿਰਾਸ਼ਤਾ ਅਤੇ ਮਾਯੂਸੀ ਦੀ ਐਸੀ
ਬਾਗੀਆਨਾ ਅੱਗ ਭੜਕੀ ਕਿ ਦੂਸਰਿਆਂ ਵਾਸਤੇ
ਮੈਨੂੰ ਬਰਦਾਸ਼ਤ ਕਰਨਾ ਅਸੰਭਵ ਹੋ ਗਿਆ ।
ਹਰ ਕਿਸੇ ਦੁਖਦਾਇਕ ਕੰਮ ਦਾ ਕਾਰਨ ਮੈਂ ਹੀ
ਬਣਦੀ ਸੀ , ਹਰ ਕਿਸੇ ਬੇਇਨਸਾਫੀ ਵਾਸਤੇ ਮੈਂ
ਹੀ ਜਿੰਮੇਵਾਰ ਠਹਿਰਾਈ ਜਾਂਦੀ ਸੀ ਅਤੇ ਜਿਨ੍ਹਾਂ
ਨੂੰ ਮੈਂ ਚਾਹੁੰਦੀ ਸੀ ਉਨ੍ਹਾਂ ਦੀ ਹਰੇਕ ਤੌਹੀਨ ਦਾ
ਕਾਰਨ ਮੇਰੇ ਨਾਲ ਹੀ ਆ ਜੁੜਦਾ ਸੀ । ਮੇਰੀ
ਇਹ ਧਾਰਨਾ ਬਣ ਗਈ ਕਿ ਦੁਨੀਆਂ ਵਿਚ
ਇਨਸਾਨੀਅਤ ਨਾਮ ਦੀ ਕੋਈ ਚੀਜ਼ ਬਾਕੀ
ਨਹੀਂ ਬਚੀ ਅਤੇ ਹਰ ਕਿਸਮ ਦੇ ਧਾਰਮਿਕ
ਵਿਸ਼ਵਾਸ਼ ਪਾਲਣੇ ਕੇਵਲ ਵਕਤ ਦੀ ਬਰਬਾਦੀ
ਅਤੇ ਫਜ਼ੂਲ ਹੀ ਹਨ |
ਨੇ
ਐਸੇ ਨਿਰਾਸ਼ਾਜਨਕ ਸਮੇਂ ਮੇਰੀ ਕਿਸਮਤ
ਪਲਟਾ ਖਾਧਾ , ਇਕ ਨਵੀਂ ਕਰਵਟ ਲਈ ।
ਇਕ ਅਖਬਾਰ ਵਿਚ ਮੇਰੀ ਨਜ਼ਰ ਇਕ
ਇਸ਼ਤਿਹਾਰ ਉੱਤੇ ਪਈ . ਇਕ ਅੰਤਰ - ਰਾਸ਼ਟਰੀ
ਜਥੇਬੰਦੀ ( ਵਰਲਡ ਸਿੱਖ ਆਰਗੇਨਾਈਜ਼ੇਸ਼ਨ )
ਨੂੰ ਇਕ ਐਸੈ ਆਦਰਸ਼ਵਾਦੀ ਜੁਝਾਰੂ ਦੀ ਲੋੜ
ਸੀ ਜੋ ਕਿ ਕੁਰਾਹੀਆਂ ਨੂੰ ਸਹੀ ਰਸਤੇ ਪਾ ਕੇ
ਲੋਕਾਂ ਦੀਆਂ ਗਲਤੀਆਂ ਦਾ ਸੁਧਾਰ ਕਰ ਸਕੇ ,
ਕਮਜ਼ੋਰ ਤੇ ਗਰੀਬ ਲੋਕਾਂ ਦੇ ਹੱਕਾਂ ਵਾਸਤੇ
ਜੂਝ ਸਕੇ ਅਤੇ ਕੈਨੇਡਾ ਸਮੇਤ ਵਿਦੇਸ਼ਾਂ ਵਿਖੇ
ਮਨੁੱਖੀ ਹੱਕਾਂ ਦੀ ਰਖਵਾਲੀ ਵਾਸਤੇ ਇਕ
ਜਥੇਬੰਦਕ ਆਵਾਜ਼ ਨੂੰ ਬੁਲੰਦ ਰੂਪ ਵਿਚ
ਉਜਾਗਰ ਕਰ ਸਕੇ ।
ਪਰ
ਜਦੋਂ ਮੈਂ ਇਸ ਜੁਝਾਰੂ ਕੰਮ ਵਾਸਤੇ
ਇੰਟਰਵਿਊ ਦੇਣ ਗਈ ਤਾਂ ਮੈਨੂੰ ਇਕ ਚੰਗੀ
ਤਰ੍ਹਾਂ ਸਜੇ - ਸੰਵਰੇ ਹੋਏ ਦਸਤਾਰ - ਧਾਰੀ ਸਿੱਖ
ਦੇ ਦਰਸ਼ਨ ਹੁੰਦਿਆਂ ਹੀ ਮੇਰੀ ਸਾਰੀ ਉਤੇਜਨਾ
ਠੁੱਸ ਹੋ ਕੇ ਰਹਿ ਗਈ । ਮੇਰੀ ਥਥਲਾਹਟ ਤੋਂ
ਇਹ ਜ਼ਾਹਿਰ ਸੀ ਕਿ ਐਸੀ ਇੰਟਰਵਿਊ ਵਾਸਤੇ
ਮੇਰੀ ਬਿਲਕੁਲ ਹੀ ਤਿਆਰੀ ਨਹੀਂ ਸੀ ਮੈਨੂੰ
ਅਚਨਚੇਤ ਇਹ ਵੀ ਅਹਿਸਾਸ ਹੋਇਆ ਕਿ
ਕੇਸਰੀ ਦਸਤਾਰ ਵਾਲੇ ਸਰਦਾਰ ਸਾਹਿਬ ਜਾਂ
ਉਹਨਾਂ ਵਰਗੇ ਹੋਰਨਾਂ ਬਾਰੇ ਮੈਨੂੰ ਬਿਲਕੁਲ ਹੀ
ਕੋਈ ਜਾਣਕਾਰੀ ਸਹੀ ਰੂਪ ਵਿਚ ਨਹੀਂ ਸੀ । ਹਾਂ
ਬੱਸ ਏਨਾ ਕਿ ਅਖਬਾਰਾਂ , ਰੇਡੀਉ ਤੇ
ਟੈਲੀਵਿਯਨ ਵਰਗੇ ਮੀਡੀਆ ਤੋਂ ਪਿਛਲੇ ਦਸ
ਸਾਲਾਂ ਵਿਚ ਜੋ ਕੁਝ ਮੈਂ ਸਿੱਖਾਂ ਬਾਰੇ ਜਾਣ
ਸਕੀ ਸੀ , ਉਸ ਅਨੁਸਾਰ ਉਹ ਹਿੰਸਕ ਸੁਭਾਅ
ਵਾਲੇ ਖਤਰਨਾਕ ਉਗਰਵਾਦੀ ਦਰਸਾਏ ਗਏ
ਸਨ ਜਿਨ੍ਹਾਂ ਕੋਲੋਂ ਡਰ ਕੇ ਰਹਿਣਾ ਚਾਹੀਦਾ ਸੀ
ਇੰਟਰਵਿਊ ਦੇ ਦੌਰਾਨ ਮੇਰੀ ਅੰਤਰ-
ਪ੍ਰੇਰਨਾ ਨੇ ਮੈਨੂੰ ਐਸੇ ਖਤਰਨਾਕ ਸਿੱਖ - ਡਰ
ਦੇ ਬਿਲਕੁਲ ਉਲਟ ਅਨੁਭਵ ਕਰਵਾ ਦਿੱਤਾ
ਅਸੀਂ ਗੱਲਬਾਤ ਕਰਦੇ ਰਹੇ । ਨਾ ਹੀ
ਕਿਸੇ ਸਿਆਸਤ ਬਾਰੇ ਨਾ ਕਿਸੇ ਬੇਇਨਸਾਫੀ
ਬਾਰੇ , ਨਾ ਹੀ ਕਿਸੇ ਸਰਕਾਰੀ ਘੁਟਾਲੇ
ਬਾਰੇ
ਸਾਡੀ ਗੱਲਬਾਤ ਇਸ ਤਰ੍ਹਾਂ ਹੋ ਰਹੀ ਸੀ ਜਿਵੇਂ
ਕਿ ਅਸੀਂ ਬੜੀ ਦੇਰ ਤੋਂ ਇਕ ਦੂਸਰੇ ਦੇ
ਜਾਣਕਾਰ ਹਾਂ | ਮੈਨੂੰ ਮਹਿਸੂਸ ਹੋਇਆ ਕਿ
ਮਾਨਯੋਗ ਸਰਦਾਰ ਸਾਹਿਬ ਨੂੰ ਮੇਰੀ ਬਾਗੀਆਨਾ
ਤਬੀਅਤ ਬਾਰੇ ਸਭ ਕੁਝ ਪਹਿਲਾਂ ਤੋਂ ਹੀ
ਪਤਾ ਸੀ । ਅਸੀਂ ਇਨਸਾਨ ਦੀ ਫਿਤਰਤ ,
ਇਨਸਾਨੀ ਕਦਰਾਂ ਅਤੇ ਕਮਜ਼ੋਰੀਆਂ ਬਾਰੇ ਵੀ
ਹਾਸਾ ਮਜ਼ਾਕ ਕਰਦੇ ਰਹੇ | ਸੰਸੇ , ਡਰ , ਆਦਰਸ਼ ,
ਮੰਤਵ , ਪਰਿਵਾਰਕ
ਜੀਵਨ , ਜ਼ਿੰਦਗੀ ਦੇ ਸੁੱਖ-
ਦੁੱਖ , ਸੇਵਾ ਭਾਵ ਅਤੇ
ਜੀਵ - ਦਇਆ ਸਾਡੀਆਂ
ਵਿਚਾਰਾਂ ਦੇ ਮੁੱਖ ਵਿਸ਼ੇ ਬਣੇ ਰਹੇ |
ਇੰਟਰਵਿਊ ਤੋਂ ਉਪਰੰਤ ਮੈਂ
ਮਾਪਿਆਂ ਨੂੰ ਫੋਨ ਕਰਕੇ ਅਤਿਅੰਤ ਖੁਸ਼ੀ ਦਾ
ਇਜ਼ਹਾਰ ਕਰ ਸਕੀ ਕਿ ਮੇਰੀ ਅਗਿਆਨਤਾ
ਅਤੇ ਦਵੰਦ - ਵਾਦੀ ਸੁਭਾਅ ਦੇ ਬਾਵਜੂਦ
ਅਤੇ ਮੇਰੇ ਇਕ ਵਿਦੇਸ਼ੀ ਹੁੰਦਿਆਂ ਵੀ ਮੈਨੂੰ
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਨੌਕਰੀ
ਦੇ ਦਿੱਤੀ ਹੈ । ਉਹਨਾਂ ਨਾਲ ਮੈਂ
ਉਤੇਜਨਾ
ਤਹਿਤ ਉਹ ਸਭ ਕੁਝ ਸਾਂਝਾ ਕੀਤਾ ਜੋ ਕਿ ਮੈਂ
ਆਪਣੇ
ਵੀ
ਹੁਣੇ ਹੁਣੇ ਹੀ ਸਿੱਖਾਂ ਨੂੰ ਮਿਲ ਕੇ ਸਿੱਖਿਆ ਸੀ ।
ਉਹ ਇਹ ਕਿ : -
|
-ਸਿੱਖ ਆਪਣਾ ਧਰਮ
ਨਿਭਾਉਂਦੇ ਹੋਏ
ਕਦੇ ਵੀ ਕਿਸੇ ਨਾਲ ਜਾਤ ਪਾਤ , ਰੰਗ , ਨਸਲ
ਜਾਂ ਕੌਮੀਅਤ ਦੇ ਆਧਾਰ ਉੱਤੇ ਪੱਖਪਾਤ ਨਹੀਂ
ਕਰਦੇ ।
ਐਗਜੈਕਟਿਵ ਡਾਇਰੈਕਟਰ ,
ਬੀ . ਸੀ . ਰੇਡੀਓ ( 91.5 ) ਤੋਂ ਪ੍ਰਸਾਰਿਤ ਹੋਈ ਅੰਗਰੇਜ਼ੀ ਸਪੀਚ ਦਾ ਅਨੁਵਾਦ-
ਾ
ਂ
-ਔਰਤ ਦੀ ਮਰਦ ਸਮਾਨ ਬਰਾਬਰੀ ਦੇ
ਅਤਿ - ਸ਼ਲਾਘਾਯੋਗ ਸਿਦਾਂਤ ਨੂੰ ਸਿੱਖ ਧਰਮ
ਨੇ ਪੰਜ ਸੌ ਸਾਲ ਤੋਂ ਵੀ ਪਹਿਲਾਂ ਉਜਾਗਰ
ਕੀਤਾ ਹੈ ਅਤੇ ਇਹ ਸਿਧਾਂਤ ਉਨ੍ਹਾਂ ਦੇ ਸ਼ਬਦ
ਗੁਰੂ , ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਧਰਮ
ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਬਾਣੀ
ਵਿਚ ਦਰਜ ਹੈ ।
-ਸਿੱਖ ਕੇਵਲ ਇਨਸਾਫ ਚਾਹੁੰਦੇ ਹਨ
ਅਤੇ ਇਨਸਾਫ ਕਰਦੇ ਹਨ |
ਵਿਚ
ਕਿ
—ਹਉਮੈ ਦਾ ਖਾਤਮਾ ਕਰਕੇ
ਸਿੱਖ ਮਨਾਂ
ਨਿਮਰਤਾ ਪਾਲਦੇ ਹਨ ।
ਮੈਨੂੰ ਇਹ ਗੱਲ ਸਾਫ
ਸਮਝ ਆ ਗਈ
ਸਿੱਖ ਕੌਮ ਕੋਲੋਂ ਮੈਂ ਬਹੁਤ ਕੁਝ ਸਿੱਖ
ਸਕਦੀ ਹਾਂ ਅਤੇ ਪ੍ਰਾਪਤ ਕਰ ਸਕਦੀ ਹਾਂ
ਬਹੁਤ ਸਾਰੇ ਸਿੱਖਾਂ ਦੇ ਨਿੱਤਾ - ਪ੍ਰਤੀ ਆਚਾਰ-
ਵਿਉਹਾਰ ਵਿਚ ਜੋ ਨਿਰਮਲਤਾ ,
ਨਿਮਰਤਾ
ਅਤੇ ਸ਼ਕਤੀਆਂ ਮੈਨੂੰ ਨਜ਼ਰ ਆਈਆਂ | ਉਹਨਾਂ
ਨੂੰ ਵੇਖ ਕੇ ਮੇਰਾ ਮਨ ਕਰਨ ਲੱਗ ਪਿਆ ਕਿ
ਐਸਾ ਕੁਝ ਚੰਗਾ ਸਿੱਖਾਂ ਕੋਲ ਹੈ , ਕਾਸ਼ ਕਿ
ਉਹ ਮੇਰ ੇ ਕੋਲ ਵੀ ਹੋ ਜਾਵੇ
ਕਿਸਮਤ ਦੇ ਅਜੀਬ ਖੇਲ ਵਜੋਂ ਮੈਨੂੰ
ਆਰ . ਸੀ . ਐਮ . ਪੀ . ਦੇ ਪਹਿਰਾਵੇ ਵਿਚ
ਸੁਧਾਈਆਂ ਕਰਵਾਉਣ ਵਾਸਤੇ , ਯੂਨਾਈਟਿਡ
ਨੇਸ਼ਨ ਵਿਖੇ ਮਨੁੱਖੀ ਅਧਿਕਾਰਾਂ ਨੂੰ ਉਜਾਗਰ
ਕਰਨ ਵਾਸਤੇ ਅਤੇ ਗੁੰਮਰਾਹ ਹੋਏਮੀਡੀਆ ਨੂੰ
ਸਿੱਖਾਂ ਬਾਰੇ ਸਹੀ ਜਾਣਕਾਰੀ ਦੇਣ ਦੇ ਕਾਰਜ
ਕਰਨੇ । ਇਨ੍ਹਾਂ ਸਾਰੇ ਹੀ ਮੁੱਦਿਆਂ ਨੂੰ ਮੈਂ ਇੱਕ
ਧਾਰਮਿਕ ਉਤਸ਼ਾਹ ਨਾਲ ਇੰਜੀਲੀਕਾਰਕ ਕਰਦੇ
ਹੋਏ ਸਾਕਾਰ ਰੂਪ ਦੇਣ ਦੇ ਉਪਰਾਲੇ ਕੀਤੇ |
ਹੁਣ ਮੈਂ ਹਰ ਰੋਜ਼ ਦੁਨੀਆਂ ਨੂੰ
ਉਹਨਾਂ
ਅਗਿਆਨਤਾ ਭਰਪੂਰ ਗਲਤ ਧਾਰਨਾਵਾਂ ਤੋਂ
ਛੁਟਕਾਰਾ ਦਿਵਾਉਣ ਵਾਸਤੇ ਸੰਘਰਸ਼ ਕਰਨ
ਲੱਗ ਪਈਜੇਕਦੇ ਖ਼ੁਦ ਮੇਰੀ ਆਪਣੀ ਹੀ
ਜ਼ਿਹਨੀਅਤ ਵਿਚ ਹੋਇਆ ਕਰਦੀਆਂ ਸਨ ।
ਮੈਨੂੰ ਵਿਸ਼ਵਾਸ਼ ਹੋਣ ਲੱਗਾ ਕਿ ਮੈਂ ਆਪਣੇ
ਨਵੇਂ ਗਿਆਨ ਦੇ ਲੱਭੇ ਹੋਏ ਖਜ਼ਾਨੇ ਨੂੰ ਦੂਸਰਿਆਂ
ਨਾਲ ਵੰਡ ਕੇ ਉਨ੍ਹਾਂ ਦੀਆਂ ਕਈ ਮੂਰਖਤਾ
ਭਰਪੂਰ ਧਾਰਨਾਵਾਂ ਨੂੰ ਬਦਲ ਸਕਦੀ ਹਾਂ | ਮੇਰੇ
ਇਰਦ ਗਿਰਦ ਵਿਚਰਨ ਵਾਲੇ ਸਿੱਖ ਕਦੇ ਵੀ
ਮੇਰੇ ਨਾਲ ਗੁੱਸੇ ਨਹੀਂ ਹੁੰਦੇ ਰਹੇ ਅਤੇ ਨਾ ਹੀ
ਕਦੇ ਉਨ੍ਹਾਂ ਨੇ ਮੇਰੇ ਕੋਲੋਂ ਨਿਰਾਸ਼ਾ ਦਾ ਇਜ਼ਹਾਰ
ਕੀਤਾ ਹੈ | ਮੈਂ ਅਕਸਰ ਵੇਖਿਆ ਹੈ ਕਿ ਉਹਨਾਂ
ਨੇ ਹਮੇਸ਼ਾਂ ਹੀ ਵੰਗਾਰਾਂ ਦਾ ਸਾਹਮਣਾ ਕਰਦੇ
ਹੋਏ ਨਿਮਰਤਾ ਅਤੇ ਸਹਿਣਸ਼ੀਲਤਾ ਦਾ
ਪ੍ਰਗਟਾਵਾ ਕੀਤਾ ਹੈ | ਏਥੋਂ ਤੱਕ ਕਿ ਉਹਨਾਂ ਨੇ
ਕਈਵਾਰ ਨਿੱਜੀ - ਹੇਠੀਕਰਣ ਨੂੰ ਵੀ
ਅਣਗੌਲਿਆਂ ਕਰਕੇ ਆਲੇ ਦੁਆਲੇ ਦੀ
ਸਮਾਜਿਕ ਚੇਤਨਾ ਨੂੰ ਪ੍ਰਫੁਲਤ ਕਰਨਾ ਚਾਹਿਆ
ਅਤੇ ਕੈਨੇਡਾ ਵਿਚ ਬਹੁ - ਕੌਮੀ ਸਭਿਆਚਾਰ ਹੈ
ਦੀ ਉੱਨਤੀ ਵਾਸਤੇ ਆਪਣੀ ਦਿਲਚਸਪੀ ਤੇ
ਲਗਨ ਨੂੰ ਚੜ੍ਹਦੀ ਕਲਾ ਵਿਚ ਰੱਖਿਆ ਹੈ ।
ਸਿੱਖ ਕੌਮ ਨਾਲ ਕੰਮ ਆਰੰਭ ਕਰਨ
ਤੋਂ ਛੇ ਸਾਲ ਬਾਅਦ ਮੇਰੇ ਪਿਤਾ ਜੀ ਗੰਭੀਰ
ਤੌਰ ਉੱਤੇ ਬੀਮਾਰ ਪੈ ਗਏ | ਹਸਪਤਾਲ ਵਿਚ
ਉਹਨਾਂ ਦੀ ਦੇਖ ਰੇਖ ਮੈਨੂੰ ਕਰਨੀ ਪਈ । ਇਸ
ਦੌਰਾਨ ਤਕਰੀਬਨ ਪੰਜ ਹਫ਼ਤੇ ਮੈਂ ਆਪਣਾ
ਦਫਤਰੀ ਕੰਮ ਕਾਜ ਠੀਕ ਤਰ੍ਹਾਂ ਨਾ ਕਰ
ਸਕੀ । ਪਰ ਮੈਨੂੰ ਮੇਰੇ ਸਿੱਖ ਅਫਸਰਾਂ ਨੇ ਕਦੇ
ਵੀ ਕੋਈ ਰੋਕ ਟੋਕ ਨਹੀਂ ਕੀਤੀ । ਸਗੋਂ ਮੇਰੇ
ਸਿੱਖ ਅਫਸਰ , ਜਿੰਨ੍ਹਾਂ ਨੂੰ ਮੈਂ ਸਤਿਕਾਰ ਨਾਲ
ਮੇਰੇ ਪਿਤਾ ਜੀ ਨੂੰ
ਹਸਪਤਾਲ ਵਿਚ ਵੇਖਣ
ਅੰਕਲ ਜੀ ਕਿਹਾ ਕਰਦੀ ਹਾਂ , ਆਪ ਚੱਲ ਕੇ
ਆਏ ਅਤੇ ਪਿਤਾ ਜੀ ਨੂੰ
ਤਸੱਲੀਆਂ ਦਿੱਤੀਆਂ ।
ਮੇਰੇ ਪਿਤਾ ਜੀ ਨੂੰ ਧੀਰਜ ਬੰਨਾਉਂਦਿਆਂ ਹੋਇਆਂ
ਅੰਕਲ ਜੀ ਨੇ ਮੇਰੇ ਕੰਮ ਦੀ ਬਹੁਤ
ਸ਼ਲਾਘਾ
ਕੀਤੀ । ਉਹਨਾਂ ਕਿਹਾ ਕਿ ਵਰਲਡ ਸਿੱਖ
ਆਰਗੇਨਾਈਜ਼ੇਸ਼ਨ ਵਿਚ ਜਕੰਮ ਮੈਂ ਕੀਤੇ ਹਨ
ਉਹਨਾਂ ਨਾਲ ਸਿੱਖ ਕੌਮ ਦਾ ਅਤੇ ਦੁਨੀਆਂ
ਹੋਰ ਬਹੁਤ ਸਾਰੇ ਲੋਕਾਂ ਦਾ ਅੰਤਰ - ਰਾਸ਼ਟਰੀ
ਪੱਧਰ ਉੱਤੇ ਭਲਾ ਹੋਇਆ ਹੈ ।
ਦੇ
ਐਸਾ ਸਭ ਕੁਝ ਕਹਿੰਦਿਆਂ ਹੋਇਆਂ
ਉਹਨਾਂ ਨੇ ਮੇਰੇ ਦਵੇਸ਼ੀ , ਸਨਕੀ ਅਤੇ ਅੱਖੜ
ਸੁਭਾਅ ਨੂੰ ਬਿਲਕੁਲ ਨਜ਼ਰ -
ਅੰਦਾਜ਼ ਕਰ
ਦਿੱਤਾ । ਸਗੋਂ ਮੇਰੇ ਪਿਤਾ
ਜੀ ਨੂੰ ਮੇਰੇ ਚੰਗੇ
ਪਾਲਣ ਪੋਸ਼ਣ ਵਾਸਤੇ , ਮੇਰੇ ਚੰਗੇ ਗੁਣਾਂ ਵਾਸਤੇ ,
ਨਿਮਰਤਾ ਅਤੇ ਨਿਪੁੰਨਤਾ ਵਾਸਤੇ ਮੁਬਾਰਕਵਾਦ
ਦਿੱਤੀ । ਏਦਾਂ ਸਭ ਕੁਝ ਕਹਿੰਦੇ ਹੋਏ
ਅੰਕਲ
.
ਹੱਥ
ਜੀ ਮੁਸਕਰਾਏ ,
ਪਿਤਾ ਜੀ ਨਾਲ
ਮਿਲਾਇਆ , ਮੈਨੂੰ ਦਿਲਾਸੇ-
ਛੋਹ ਦਿੱਤੀ
ਅਤੇ ਚਲੇ ਗਏ |
-ਭਰਪੂਰ
ਮੇਰੇ ਪਿਤਾ ਜੀ ਨੇ ਮੇਰੇ ਵੱਲ ਬਹੁਤ
ਧਿਆਨ ਨਾਲ ਤੱਕਿਆ । ਉਨ੍ਹਾਂ
ਦੀ ਅੱਖਾਂ
ਵਿਚ ਅੱਥਰੂ ਆ ਗਏ ਸਨ ਮੇਰੀ ਉਪਮਾ
ਸੁਣਕੇ ਉਨ੍ਹਾਂ ਨੇ ਐਨੀ ਵੱਡੀ ਮੁਸਕਾਨ ਮੈਨੂੰ
ਦਿੱਤੀ ਜਿੰਨੀ ਕਿ ਕੋਈ ਪਿਤਾ ਆਪਣੀ ਔਲਾਦ
ਉੱਤੇ ਅਤਿਅੰਤ ਖੁਸ਼ ਹੋ ਕੇ ਦਿਆ ਕਰਦਾ ਹੈ ।
ਉਹ ਹੋਰ ਕੁਝ ਬੋਲ ਕੇ ਨਾ ਕਹਿ ਸਕੇ |
ਅਸੀਂ
ਮਿਲ ਕੇ ਰੋਂਦੇ ਰਹੇ | ਦੋ ਦਿਨਾਂ ਬਾਅਦ ਉਹ
ਚਲਾਣਾ ਕਰ ਗਏ |
ਹੈ
ਅੰਕਲ ਜੀ ਤੋਂ ਮਿਲੀ ਸਰਾਹਣਾ ਨਾਲ
ਉਸ ਦਿਨ ਮੈਂ ਨਿੱਘੀ ਮਿੱਟੀ ਵਿਚ ਦੱਬੇ ਹੋਏ
ਇਕ ਬੀਜ ਵਾਂਗ ਪੁੰਗਰਨਾ ਸ਼ੁਰੂ ਕੀਤਾ , ਇਸ
ਭਾਵਨਾ ਨਾਲ ਕਿ ਮੈਂ ਅਸਲ ਵਿਚ ਕੌਣ ਹਾਂ ,
ਮੈਂ ਕਿੱਥੋਂ ਆਈ ਹਾਂ ਅਤੇ ਕਿੱਥੋਂ ਦੀ ਹਾਂ | ਮੈਨੂੰ
ਆਪਣੀਆਂ ਜੜ੍ਹਾਂ ਲੱਭ ਪਈਆਂ । ਮੈਂ ਪ੍ਰਫੁਲਤ
ਹੋ ਗਈ ਅਤੇ ਮੇਰੀਆਂ ਸ਼ਾਖਾਵਾਂ
ਵੀ ਫੁੱਟ
ਪਈਆਂ । ਆਪਣੇ ਨਿੱਜੀ ਦੁਖ ਅਤੇ ਮਾਯੂਸੀ
ਦੇ ਪਲਾ ਵਿਚ ਮੈਨੂੰ ਸਿੱਖ ਸ਼ੁਭਚਿੰਤਕਾਂ ਕੋਲੋਂ
ਸਕੂਨ ਮਿਲਿਆ | ਸਿੱਖ ਕੌਮ ਕੋਲੋਂ ਮੈਨੂੰ ਭਰਪੂਰ
ਰੂਪ ਵਿਚ ਉਹ ਦਇਆ - ਭਾਵ ਪ੍ਰਾਪਤ ਹੋਇਆ
ਜੋ ਮੈਂ ਕਦੇ ਨਹੀ ਸੀ ਸੋਚਿਆ । ਮੇਰੇ ਆਪਣੇ
ਸਿੱਖ ਪਰਿਵਾਰ ਨੇ ਸਿੱਖੀ ਦੇ ਸਦਾਚਾਰਕ ਧਰਮ
ਦਰਸ਼ਨ ਨਾਲ ਮੈਨੂੰ ਜਿੰਦਗੀ ਵਿਚ ਚੰਗੇ ਤੇ
ਮਾੜੇ ਨੂੰ ਸਮਝਣ ਅਤੇ ਭਾਣਾ ਮੰਨ ਲੈਣ ਦੀ
‘ ਸੁਹਿਰਦ ਜਾਂਚ ਸਿਖਾਈ ਹੈ । ਭਾਵੇਂ ਮੇਰੀ ਸਿੱਖ
ਧਰਮ ਨਾਲ ਸਬੰਧਿਤ ਕੋਈ ਧਰਮ - ਧਾਰਣੀ
ਜਾਂ ਸੰਸਕਾਰਕ ਰਸਮ ਨਹੀਂ ਹੋਈ , ਫਿਰ ਵੀ
ਇਕ ਅਡੋਲ ਵਿਸ਼ਵਾਸ਼ ਨੇ ਮੈਨੂੰ ਇਹ ਦ੍ਰਿੜ
ਕਰਵਾ ਦਿੱਤਾ ਹੈ ਕਿ ਮਕਸਦ ਵਿਚੋਂ ਧਰਮ
ਮਿਲਦਾ ਹੈ ਅਤੇ ਧਰਮ ਵਿਚੋਂ ਜਿੰਦਗੀ ਦਾ
ਮਕਸਦ ਲੱਭ ਜਾਂਦਾ ਹੈ ।
ਪਿਛਲੇ
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨਾਲ
ਨੌਂ ਸਾਲਾਂ ਤੋਂ ਕੰਮ ਕਰਨ ਸਦਕਾ ਮੇਰੇ
ਵਿਚ ਮਹੱਤਵਪੂਰਨ ਬਦਲਾਅ ਆਏ ਹਨ |
ਨਿਸ਼ਚਿਤ ਰੂਪ ਵਿਚ ਮੈਂ ਹੁਣ ਵਧੇਰੇ ਸਨਕੀ
ਤੋਂ ਘੱਟ ਸਨਕੀ ਹੋ ਗਈ ਹਾਂ । ਵਿਸ਼ਵਾਸ-
ਰਹਿਤ ਇਨਸਾਨ ਤੋਂ ਮੈਂ ਵਿਸ਼ਵਾਸ਼ - ਭਰਪੂਰ ਹੋ
ਗਈ ਹਾਂ ਤੇ ਨਿਰਾਸ਼ ਤੋ ਆਸ਼ਾਵਾਦੀ । ਸਿੱਖੀ
ਦੀਆਂ ਉਦਾਹਰਣਾਂ ਨੇ ਮੈਨੂੰ ਸਚਮੁੱਚ ਹੀ ਬਦ
ਦਿੱਤਾ ਹੈ । ਮੇਰੇ ਮਨ ਵਿਚ ਹੁਣ ਗੁੱਸੇ ਅਤੇ
ਨਾਕਾਮੀ ਦੀਆਂ ਭਾਵਨਾਵਾਂ ਦੀ ਥਾਂ ਮਨ ਦੇ
ਚੈਨ ਅਤੇ ਮੰਨਣ - ਭਾਵ ਨੇ ਲੈ ਲਈ ਹੈ |
ਇਕ ਵਾਰ ਫਿਰ ਤੋਂ ਮੈਂ ਮਨੁੱਖਤਾ ਵਿਚ ਵਿਸ਼ਵਾਸ਼
ਕਰਨ ਲੱਗ ਪਈ ਹਾਂ ਜਿਸ ਤਰ੍ਹਾਂ ਕਿ ਸਿੱਖ
ਮਾਨਵਤਾ ਵਿਚ ਵਿਸ਼ਵਾਸ਼ ਕਰਦੇ ਹਨ । ਮੈਨੂੰ
ਹੁਣ ਨਿਸਚਾ ਹੋ ਗਿਆ ਹੈ ਕਿ ਦੁਨੀਆਂ ਵਿਚ
ਵਿਚ ਮੈਂ ਬਹੁਤ ਜਿਆਦਾ
ਸਿੱਖ ਹੋ ਚੁੱਕੀ ਹਾਂ |
ਸਚਮੁੱਚ ਹੀ ਇਨਸਾਨੀਅਤ ਹੈ । ਸੰਖੇਪ ਸ਼ਬਦਾਂ
ਭਾਵੇਂ ਅਜੇ ਮੈਂ ਸਹੀ ਰੂਪ
ਵਿਚ ਸਿੱਖ ਨਹੀਂ
ਸਜੀ ਹਾਂ ਪਰ ਮੈਨੂੰ ਸਿੱਖੀ ਵਿਚੋਂ ਉਹ ਸਭ ਕੁਝ
ਮਿਲ ਜਾਣ ਦਾ ਸੁਭਾਗ ਪ੍ਰਾਪਤ ਹੋ
ਚੁੱਕਾ ਹੈ ਜੋ
ਕਿ ਕੋਈ ਧਰਮ ਕਿਸੇ ਜਗਿਆਸੂ ਨੂੰ ਮਾਨਸਿਕ
ਸੁੱਖ - ਸ਼ਾਂਤੀ ਅਤੇ ਨਿਮਰਤਾ ਦੇ ਰੂਪ ਵਿਚ ਦੇ
ਸਕਦਾ ਹੈ | ਐਸਾ ਸਭ ਕੁਝ ਮੈਨੂੰ ਸਿੱਖਾਂ ਨਾਲ
ਕਰਦਿਆਂ ਹੋਇਆਂ ਹਰ ਰੋਜ਼ ਹੀ ਪ੍ਰਾਪਤ ਕੰਮ
ਹੋ ਰਿਹਾ ਹੈ ।
ਸ਼ਾਇਦ ਮੈਂ ਹੁਣ ਆਪਣੇ ਬਚਪਨ ਵਾਲੀ
ਸਨਕੀ , ਅੜੀਅਲ ਅਤੇ ਮਨਸੂਬੇ - ਬਾਜ ਕੁੜੀ
ਨਹੀਂ ਹਾਂ |
ਪੰਜਾਬੀ ਅਨੁਵਾਦ - ਪ੍ਰੋਫੈਸਰ ਸੁਖਚੈਨ
ਸਿੰਘ 28 ਬਾਡਸਬੀ ਕੋਰਟ , ਬਰੈਂਪਟਨ ,
ਓਨਟਾਰੀਓ , ਕੈਨੇਡਾ
|