Nanak Bani Chintan - ਨਾਨਕ ਬਾਣੀ ਚਿੰਤਨ

Creator Vazeer Singh
Description ਮੁੱਖ ਸ਼ਬਦ ਇਹ ਕਥਨ ਠੀਕ ਹੈ ਕਿ ਸਿੱਖੀ ਰਹਿਣੀ ਹੈ, ਜੀਵਨ ਜੁਗਤੀ ਹੈ । ਪਰ ਇਹ ਵੀ ਠੀਕ ਹੈ ਕਿ ਹਰ ਰਹਿਣੀ ਤੇ ਜੀਵਨ ਜੁਗਤੀ ਨੂੰ ਆਧਾਰ ਤੇ ਸੇਧ ਉਸ ਰਹਿਣੀ ਦੀ ਬੁਨਿਆਦ ਵਿਚ ਕੰਮ ਕਰ ਰਹੇ ਸਿੱਧਾਂਤ, ਵਿਸ਼ਵਾਸ ਤੇ ਸੰਕਲਪ ਹੁੰਦੇ ਹਨ। ਜਿਵੇਂ ਜਿਵੇਂ ਕਿਸੇ ਸਮਾਜ ਨੂੰ ਉਨਾਂ ਸਿੱਧਾਂਤਾਂ, ਵਿਸ਼ਵਾਸ਼ਾਂ ਤੇ ਸੰਕਲਪਾਂ ਦੀ ਸੂਝ ਤੇ ਬਝ ਹੁੰਦੀ ਜਾਂਦੀ ਹੈ । ਤਿਵੇਂ ਤਿਵੇਂ ਰਹਿਣੀ ਉੱਚੀ ਤੇ ਮਿੱਠੀ ਹੁੰਦੀ ਜਾਂਦੀ ਹੈ । ਇਸ ਲਈ ਸਿੱਖ-ਰਹਿਣੀ ਦੀ ਬੁਨਿਆਦ ਵਿਚ ਪ੍ਰੇਰਨਾ ਦੇ ਰਹੇ ਤੱਥ ਤੇ ਸਤ ਨਿਰਧਾਰਤ ਕਰਨੇ ਅਵੱਸ਼ਕ ਹਨ। ਸਿੱਧਾਂਤਾਂ, ਵਿਸ਼ਵਾਸਾਂ ਤੇ ਸੰਕਲਪਾਂ ਦੇ ਨਿਰਧਾਰਤ ਕਰਨ ਦਾ ਕੰਮ ਹੁਣ ਯੂਨੀ ਵਰਸਿਟੀਆਂ ਵਿਚ ਕੰਮ ਕਰਦੇ ਵਿਦਵਾਨਾਂ ਦੁਆਰਾ ਅਰੰਭ ਹੋ ਗਿਆ ਹੈ। ਇਹ ਗੱਲ ਬੜੀ ਤਸੱਲੀ ਦੇਣ ਵਾਲੀ ਹੈ। ਪਹਿਲਾਂ ਵੀ ਕੁਝ ਗੰਭੀਰ ਵਿਦਵਾਨਾਂ ਨੇ ਇਸ ਦਿਸ਼ਾ ਵਿਚ ਕੰਮ ਕੀਤਾ ਹੈ, ਪਰ ਸਮੁੱਚੇ ਤੌਰ ਤੇ ਸਾਡੀ ਬਿਰਤੀ ਬਾਣੀ ਦੇ ਪਾਠ ਦੀ ਰਹੀ ਹੈ, ਅਧਿਐਨ, । ਖੋਜ ਤੇ ਵਿਸ਼ਲੇਸ਼ਣ ਦੀ ਨਹੀਂ ਰਹੀ, ਤੇ ਕੁਝ ਦਸ਼ਾ ਇਹ ਵੀ ਰਹੀ ਹੈ ਕਿ ਜਿਹੜੇ ਬਾਣੀ ਦਾ ਪਾਠ ਕਰਦੇ ਸਨ, ਉਨ੍ਹਾਂ ਨੂੰ ਖੋਜ ਤੇ ਵਿਸ਼ਲੇਸ਼ਣ ਦੀ ਤਕਨੀਕ ਉਪਲਭਧ ਨਹੀਂ ਸੀ ਅਤੇ ਜਿਨ੍ਹਾਂ ਨੂੰ ਇਹ ਤਕਨੀਕ ਸਕਲੀ-ਕਾਲਜੀ ਪੜਾਈ ਦੁਆਰਾ ਉਪਲਭਧ ਸੀ, ਉਹ ਬਾਣੀ ਦਾ ਪਾਠ ਵੀ ਨਹੀਂ ਸਨ ਕਰਦੇ। ਹੁਣ ਹਾਲਤ ਬਦਲ ਰਹੀ ਹੈ । ਆਮ ਵਿਦਵਾਨ ਤੇ ਵਿਸ਼ੇਸ਼ ਕਰਕੇ ਸਿੱਖ ਵਿਦਵਾਨ ਚੇਤੰਨ ਹੋ ਗਏ ਹਨ ਕਿ ਇਹ ਕੰਮ ਕਰਨਾ ਨਾ ਕੇਵਲ ਅਵੱਸ਼ਕ ਹੈ, ਸਗੋਂ ਇਸ ਤੋਂ ਬਿਨਾਂ ਕਲਿਆਨ ਹੀ ਨਹੀਂ ਹੈ । ਜਿਨ੍ਹਾਂ ਵਿਦਵਾਨਾਂ ਨੇ ਆਪਣਾ ਮੁਹਾਣ ਇਸ ਪਾਸੇ ਮੋੜਿਆ ਹੈ, ਉਨ੍ਹਾਂ ਵਿਚ ਸ. ਵਜ਼ੀਰ ਸਿੰਘ ਦਾ ਵਿਸ਼ੇਸ਼ ਸਥਾਨ ਹੈ। ਉਹ ਹੁਣ ਤੀਕ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਵਿਭਾਗ ਨਾਲ ਸੰਬੰਧਿਤ ਰਹੇ ਹਨ, ਹੁਣ ਉਥੇ ਹੀ ਫ਼ਿਲਾਸਫ਼ੀ ਅਧਿਆਪਨ ਵਿਭਾਗ ਨਾਲ ਸੰਬੰਧਿਤ ਹਨ । ਉਨ੍ਹਾਂ ਨੇ ਆਪਣਾ ਖੋਜ-ਪ੍ਰਬੰਧ ‘ਗੁਰੂ ਨਾਨਕ ਸਾਹਿਬ ਦੇ ਮਾਨਵਵਾਦੀ ਦਰਸ਼ਨ ਦੇ ਵਿਸ਼ੇ ਤੇ ਮੁਕਾ ਲਿਆ ਹੈ, ਅਤੇ ਦੋ ਤਿੰਨ ਪੁਸਤਕਾਂ ਤੇ ਕਈ ਇਕ ਲਖ ਗੁਰਬਾਣੀ ਦੇ ਦਾਰਸ਼ਨਿਕ ਤੇ ਸਤੀ ਪੱਖ ਬਾਰ ਅਰਪਨ ਕਰ ਚੁੱਕੇ ਹਨ । ਹਥਲੀ ਪੁਸਤਕ ਵਿਚ ਸ. ਵਜ਼ੀਰ ਸਿੰਘ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚੋਂ ਦਾਰਸ਼ਨਿਕ ਤੇ ਸ਼ਾਸਤੀ-ਚਿੰਤਨ ਨੂੰ ਨਿਸ਼ਚਿਤ ਕਰਨ ਦਾ ਸੁਘੜ ਉਪਰਾਲਾ ਕੀਤਾ ਹੈ । ਨਿਸ਼ਚੇ ਹੀ ਸਿੱਖ-ਰਹਿਣੀ ਦੀ ਤੈਹ ਵਿਚ ਕੰਮ ਕਰਦੇ ਸਿੱਧਾਂਤਾਂ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਵਿਚੋਂ ਹੀ ਲਭਣ ਦੀ ਲੋੜ ਹੈ। ਉਨਾਂ ਨੇ ਗੁਰੂ ਨਾਨਕ ਚਿੰਤਨ ਵਿਚੋਂ ਈਸ਼ਵਰਵਾਦ, ਧਰਮ-ਸ਼ਾਸਤ, ਵਿਸ਼ਵ-ਸਿੱਧਾਂਤ, ਹੱਦ-ਰੂਪ, ਕੀਮਤ-ਸਿੱਧਾਂਤ, ਗਿਆਨ-ਸਿੱਧਾਂਤ, ਭਗਤੀ-ਸਿੱਧਾਂਤ, ਸਮਾਜ-ਚੇਤਨਤਾ, ਸਦਾਚਾਰ ਦੇ ਰੂਪ ਆਦਿ ਬਾਰੇ ਮੁਢਲਾ ਜਤਨ ਕੀਤਾ ਹੈ ਜੋ ਕਿ ਪਰੌਢ, ਗੰਭੀਰ ਤੇ ਤੇਜੱਸਵੀ ਪਰਤੀਤ ਹੁੰਦਾ ਹੈ । ਗੁਰੂ ਨਾਨਕ ਸਾਹਿਬ ਦੀਆਂ ਪ੍ਰਮੁੱਖ ਬਾਣੀਆਂ ਜਪੁ, ਵਾਰ ਆਸਾ, ਓਅੰਕਾਰ, ਸਿਧ ਗੋਸਟਿ, ਬਾਰਹਮਾਹਾ, ਸੋਲਹੇ-ਦਾ ਆਸਰਾ ਲੈ ਕੇ ਨਿਸ਼ਚਿਤ ਹੋਈਆਂ ਸੇਧਾਂ ਦੀ ਪ੍ਰੋੜਤਾ ਕੀਤੀ ਹੈ । ਇਹੋ ਹੀ ਵਿਗਿਆਨਿਕ ਤੇ ਵਿਦਵਤਾ ਦਾ ਤਰੀਕਾ ਹੈ । ਇਸ ਪੁਸਤਕ ਦਾ ਸੁਆਗਤ ਕਰਦਿਆਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ । ਅਰਦਾਸ ਹੈ ਕਿ ਵਾਹਿਗੁਰੂ ਲੇਖਕ ਨੂੰ ਹੋਰ ਸਮਰੱਥਾ ਬਖਸ਼ੇ । ਡਾ. ਤਾਰਨ ਸਿੰਘ ? - , ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਸੰਬਰ 26, 1969
First Sentence 附錄 T
Published 1969
Language Punjabi
Width x Height 1041 x 1681
Pages 112
Copies 1
Tags Gurbani Sikhism. Guru Nanak
Collection Community Texts
Read 3 times

Customer Reviews

There is no reviews yet