ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ - Jalhianwale Bagh Da Khooni Saka
| Creator | Dev Singh Kahlon - ਦੇਵ ਸਿੰਘ ਕਾਹਲੋਂ |
| Description | A book digitized from the Collection of Harleen Kaur Kahlon. |
| First Sentence | ਮੁੱਖ ਬੰਦ ਮੈਂ 1918 ਤੋਂ 1922 ਤੱਕ ਖਾਲਸਾ ਕਾਲਜ ਅੰਮ੍ਰਿਤਸਰ ਦਾ ਵਿਦਿਆਰਥੀ ਰਿਹਾ ਹਾਂ । ਮਾਰਚ 1919 ਤੋਂ ਫ਼ਰਵਰੀ 1922 ਤੱਕ ਦੇ ਤਿੰਨ ਸਾਲਾਂ ਦਾ ਸਮਾਂ, ਭਾਰਤ ਦੇ ਇਤਿਹਾਸ ਵਿਚ ਬੜਾ ਮਹੱਤਵ ਪੂਰਬਕ ਸਮਝਿਆ ਜਾਂਦਾ ਹੈ । ਇਸ ਸਮੇਂ ਵਿੱਚ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਜੋ ਸਵਤੰਤਰਤਾ ਸੰਗਰਾਮ ਹੋਇਆ, ਮੈਂ ਇਸ ਵਿਚ ਹਿੱਸਾ ਲੈਂਦਾ ਰਿਹਾ ਹਾਂ । ਅੰਮ੍ਰਿਤਸਰ ਇਸ ਸੰਗਰਾਮ ਦਾ ਸਭ ਤੋਂ ਵੱਡਾ ਕੇਂਦਰ ਸੀ। ਇਸ ਪੁਸਤਕ ਵਿੱਚ ਮੈਂ ਇਸ ਸੰਗਰਾਮ ਦਾ ਆਪਣੀ ਅੱਖੀਂ ਦੇਖਿਆ ਹਾਲ ਲਿਖਿਆ ਹੈ । ਮਹਾਤਮਾ ਗਾਂਧੀ ਜੀ ਬਾਰੇ ਜੋ ਹਾਲ ਲਿਖਿਆ ਗਿਆ ਹੈ, ਉਹ ਮੈਂ ਸਰਕਾਰ ਦੀ ਸਾਲਾਨਾ ਰੀਪੋਰਟ “India in 1921-22' ਵਿਚੋਂ ਲਿਆ ਹੈ। 13 ਅਪ੍ਰੈਲ 1919 ਨੂੰ ਮੈਂ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਵਿਚ ਗੋਲੀ ਨਾਲ ਜ਼ਖਮੀ ਹੋਇਆ । ਪੰਜਾਹ ਸਾਲ ਪਿਛੋਂ, 13 ਅਪਰੈਲ 1969 ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰਨ ਦੇ ਸਮੇਂ ਜੋ ਤੁਛ ਕੁਰਬਾਨੀ ਮੈਂ ਇਸ ਸੰਗਰਾਮ ਵਿਚ ਕੀਤੀ ਸੀ, ਉਸ ਦੀ ਭੀ ਸ਼ਲਾਘਾ ਕੀਤੀ ਗਈ । ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਜੀ ਨੇ ਮੈਨੂੰ ਭੀ ਪੰਜ ਹਜ਼ਾਰ ਰੁਪੈ ਤੇ ਇਕ ਕਸ਼ਮੀਰੀ ਦੁਮਾਲੇ ਦਾ ਸਰੋਪਾ ਦਿਤਾ। ਜਿਸ ਕਰਕੇ ਮੈਂ ਉਹਨਾਂ ਦਾ ਤੇ ਜਲ੍ਹਿਆਂ ਵਾਲੇ ਬਾਗ ਦੇ ਨੈਸ਼ਨਲ ਟ੍ਰਸਟ ਦੇ ਸਾਰੇ ਪ੍ਰਬੰਧਕਾਂ ਦਾ ਅਤੀ ਧਨਵਾਦੀ ਹਾਂ ਲੇਖਕ :- ਦੇਵਾ ਸਿੰਘ ਚੀਮਾ ਬੀ.ਏ. ਪਿੰਡ ਬਸੀਆਂ, ਜ਼ਿਲਾ ਲੁਧਿਆਣਾ। www.sikhnationalarchives.com |
| Published | 1971 |
| Language | Punjabi |
| Pages | 58 |
| Copies | 1 |
| Tags | Sikh History |
| Collection | Community Texts |
| Read | 2 times |