Gurbani Di Saral Viakhya (Simple Exegesis of Gurbani in Punjabi)
| Creator | Prof. Hardev Singh Virk |
| Description | Simple Exegesis of Gurbani in Punjabi |
| First Sentence | Gurbani Di Saral Viakhya (Simple Exegesis of Gurbani in Punjabi) Author: Hardev Singh Virk Published by: Panj Pani Parkashan, Mohali, India (2017) ਭੂਮਿਕਾ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅਪ੍ਰੈਲ 1969 ਵਿਚ ਪਹਿਲਾ ਸੈਮੀਨਾਰ ਹੋਇਆ ਜਿਸ ਵਿਚ ਮੈਨੂੰ ਵੀ ਪਰਚਾ ਪੜ੍ਹਨ ਲਈ ਸੱਦਾ ਪੱਤਰ ਭੇਜਿਆ ਗਿਆ। ਮੇਰੇ ਜੀਵਨ ਵਿਚ ਇਹ ਪਹਿਲਾ ਮੌਕਾ ਸੀ ਕਿ ਕਿਸੇ ਸੈਮੀਨਾਰ ਵਿਚ ਗੁਰੂ ਨਾਨਕ ਬਾਣੀ ਬਾਰੇ ਵਿਚਾਰ ਪੇਸ਼ ਕਰਾਂ। ਸੈਮੀਨਾਰ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ-ਕੁਲਪਤੀ ਕ੍ਰਿਪਾਲ ਸਿੰਘ ਨਾਰੰਗ ਕਰ ਰਹੇ ਸਨ। ਮੇਰੇ ਪਰਚੇ ਦਾ ਸਿਰਲੇਖ ‘ਬ੍ਰਹਿਮੰਡ ਦੀ ਰਚਨਾ' ਸੀ। ਇਸ ਵਿਚ ਧਾਰਮਿਕ ਅਤੇ ਵਿਗਿਆਨਕ ਦੋਵੇਂ ਪੱਖ ਸ਼ਾਮਲ ਕੀਤੇ ਗਏ ਸਨ। ਸੈਮੀਨਾਰ ਦੀ ਸਮਾਪਤੀ ਉਪਰ ਉਪ- ਕੁਲਪਤੀ ਜੀ ਨੇ ਬਹੁਤ ਸਿਫ਼ਤ ਕੀਤੀ ਅਤੇ ਮੈਨੂੰ ਪ੍ਰੇਰਨਾ ਦਿੱਤੀ ਕਿ ਇਸ ਵਿਸ਼ੇ ਬਾਰੇ ਇਕ ਪੁਸਤਕ ਤਿਆਰ ਕਰਕੇ ਯੂਨੀਵਰਸਿਟੀ ਨੂੰ ਛਾਪਣ ਲਈ ਦਿਆਂ। 1970 ਵਿਚ ਮੈਂ ਖੋਜ ਕਰਨ ਲਈ ਪੈਰਿਸ ਦੀ ਮੇਰੀ ਕਿਊਰੀ ਯੂਨੀਵਰਸਿਟੀ ਵਿਚ ਜਾ ਦਾਖ਼ਲ ਹੋਇਆ ਅਤੇ ਇਹ ਪ੍ਰੋਜੈਕਟ ਵਿੱਚ ਹੀ ਰਹਿ ਗਿਆ। 1973 ਵਿਚ ਇਸ ਅਧੂਰੇ ਕੰਮ ਨੂੰ ਫਿਰ ਸ਼ੁਰੂ ਕੀਤਾ ਅਤੇ 1975 ਵਿਚ ਮੇਰੀ ਪੁਸਤਕ ‘ਬ੍ਰਹਿਮੰਡ ਦੀ ਰਚਨਾ’ ਦਾ ਖਰੜਾ ਛਪਣ ਲਈ ਤਿਆਰ ਹੋ ਗਿਆ। ਡਾ: ਤਾਰਨ ਸਿੰਘ ਹੋਰਾਂ ਦੱਸਿਆ ਕਿ ਇਹ ਆਫ਼ਸੈੱਟ ਛਪਾਈ ਲਈ ਪ੍ਰਵਾਨ ਹੋ ਗਿਆ ਹੈ। ਮੇਰੀ ਸਮਝ ਤੋਂ ਬਾਹਰ ਸੀ ਕਿ ਆਫ਼ਸੈੱਟ ਕੀ ਬਲਾ ਹੈ ਅਤੇ ਇਹ ਖਰੜਾ ਵਾਪਸ ਲੈ ਕੇ ਸਿੰਘ ਬ੍ਰਦਰਜ਼ ਨੂੰ ਛਾਪਣ ਹਿੱਤ ਭੇਜ ਦਿੱਤਾ। ਲਗਭਗ 25 ਸਾਲ ਇਸ ਦੀ ਪਹਿਲੀ ਐਡੀਸ਼ਨ ਹੀ ਖਤਮ ਨਾ ਹੋਈ। ਇਸ ਦੇ ਇਕ ਦਰਜਨ ਲੇਖ ਸਿੱਖ ਧਰਮ ਅਤੇ ਵਿਗਿਆਨ ਦੇ ਵਿਸ਼ਿਆਂ ਨਾਲ ਸੰਬੰਧਿਤ ਹਨ | ਹਰ ਲੇਖ ਵਿਚ ਪਹਿਲਾਂ ਭਾਰਤੀ ਧਰਮ ਪ੍ਰੰਪਰਾ ਦਾ ਲੇਖਾ-ਜੋਖਾ ਕੀਤਾ ਮਿਲਦਾ ਹੈ, ਫਿਰ ਸਿੱਖ ਧਰਮ ਤੇ ਗੁਰਬਾਣੀ ਦਾ ਨੁਕਤਾ-ਨਿਗਾਹ ਪੇਸ਼ ਕੀਤਾ ਗਿਆ ਹੈ ਅਤੇ ਅਖੀਰ ਵਿਚ ਵਿਗਿਆਨਕ ਪੱਖ ਦੇ ਸੰਦਰਭ ਵਿਚ ਚਰਚਾ ਕੀਤੀ ਗਈ ਹੈ। ਉਮੀਦ ਕੀਤੀ ਜਾਂਦੀ ਸੀ ਕਿ ਸੂਝਵਾਨ ਪਾਠਕ ਵਿਗਿਆਨ ਦੀ ਰੋਸ਼ਨੀ ਵਿਚ ਸਿੱਖ ਧਰਮ ਦਾ ਅਧਿਐਨ ਕਰ ਸਕਣਗੇ, ਪਰੰਤੂ ਮੈਨੂੰ ਇਸ ਵਿਚ ਕਾਮਯਾਬੀ ਨਹੀਂ ਮਿਲੀ। ‘ਬ੍ਰਹਿਮੰਡ ਦੀ ਰਚਨਾ’ ਨੂੰ ਸੋਧਿਆ ਗਿਆ ਅਤੇ 2008 ਵਿਚ ਇਸ ਨੂੰ ਨਵੇਂ ਸਿਰਲੇਖ ‘ਸਿੱਖ ਧਰਮ ਅਤੇ ਵਿਗਿਆਨ’ ਹੇਠ ਛਾਪਿਆ ਗਿਆ। ਇਸ ਪੁਸਤਕ ਨੂੰ ਚੰਗਾ ਹੁੰਗਾਰਾ ਮਿਲਿਆ ਅਤੇ ਹੁਣ ਇਸ ਦਾ ਤੀਜਾ ਐਡੀਸ਼ਨ ਛਪ ਚੁੱਕਾ ਹੈ। ਅਫਸੋਸ ਦੀ ਗੱਲ ਹੈ ਕਿ ਇਹ ਕਿਸੇ ਯੂਨੀਵਰਸਿਟੀ ਜਾਂ ਮਿਸ਼ਨਰੀ ਕਾਲਜ ਦੇ ਕੋਰਸ ਦਾ ਹਿੱਸਾ ਨਹੀਂ ਬਣ ਸਕੀ ਅਤੇ ਕਥਾਕਾਰਾਂ ਦੇ ਪ੍ਰਵਚਨ ਵਿਚ ਸ਼ਾਮਲ ਨਹੀਂ ਹੋਈ। ਹੋ ਸਕਦਾ ਹੈ ਇਸ ਦੀ ਆਧੁਨਿਕਤਾ ਹੀ ਇਸ ਦੀ ਦੁਸ਼ਮਣ ਬਣ ਗਈ ਹੋਵੇ ? 13 ਜੂਨ ਨੂੰ ਸ. ਤਰਲੋਚਨ ਸਿੰਘ ਹੋਰਾਂ ਇਕ ਸੱਦਾ-ਪੱਤਰ ਭੇਜਿਆ ਕਿ ਗੁਰਦਵਾਰਾ ਰਕਾਬ ਗੰਜ ਵਿਚ ਮੇਰੀ ਪੁਸਤਕ ਉਪਰ ਚਰਚਾ ਹੋਵੇਗੀ। ਇਸ ਬਹਿਸ ਵਿਚ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਹੇਠ ਸ਼ਾਮਲ ਗੁਰਦਵਾਰਿਆਂ ਦੇ ਕਥਾਕਾਰ ਅਤੇ |
| Published | 2017 |
| Language | Punjabi |
| Width x Height | 1700 x 2200 |
| Pages | 87 |
| Copies | 1 |
| Tags | Sikh Gurbani Translation |
| Collection | Community Texts |
| Read | 3 times |